ਸਵੇਰੇ ਸਵੇਰੇ ਆ ਗਿਆ ਭੂਚਾਲ, ਕੰਬ ਗਈ ਧਰਤੀ

Wednesday, Jul 10, 2024 - 10:34 AM (IST)

ਸਵੇਰੇ ਸਵੇਰੇ ਆ ਗਿਆ ਭੂਚਾਲ, ਕੰਬ ਗਈ ਧਰਤੀ

ਹਿੰਗੋਲੀ : ਮਹਾਰਾਸ਼ਟਰ ਦੇ ਹਿੰਗੋਲੀ ਸ਼ਹਿਰ 'ਚ ਅੱਜ ਸਵੇਰੇ ਰੈਕਟਰ ਸਕੇਲ 'ਤੇ 4.5 ਤੀਬਰਤਾ ਨਾਲ ਭੂਚਾਲ ਆਇਆ। ਇਹ ਭੂਚਾਲ ਸਵੇਰੇ 7.15 'ਤੇ ਆਇਆ, ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਸਦੀ ਜਾਣਕਾਰੀ ਦਿੱਤੀ ਹੈ। ਰਾਹਤ ਦੀ ਗੱਲ ਇਹ ਹੈ ਕਿ ਹਾਲੇ ਤਕ ਕਿਸੇ ਦੇ ਵੀ ਜ਼ਖਮੀਂ ਹੋਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। 

ਨੈਸ਼ਨਲ ਸੈਂਟਰ ਫਾਰ ਸੀਸਮੋਲਾਜ਼ੀ ਮੁਤਾਬਕ, ਕੁਝ ਮਹਿਨੇ ਪਹਿਲਾਂ ਵੀ ਹਿੰਗੋਲੀ ਸ਼ਹਿਰ ਵਿੱਚ 10 ਮਿੰਟ ਦੇ ਫਰਕ ਨਾਲ 2 ਭੂਚਾਲ ਵੀ ਆਏ ਸਨ। ਪਹਿਲਾ ਝਟਕਾ ਸਵੇਰੇ ਲਗਭਗ 06.08 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ ਰੈਕਟਰ  ਸਕੇਲ 'ਤੇ 4.5 ਮਾਪੀ ਗਈ। ਦੂਜਾ ਭੂਚਾਲ ਸਵੇਰੇ 6 ਵੱਜ ਕੇ 19 ਮਿੰਟ 'ਤੇ ਮਹਿਸੂਸ ਕੀਤਾ ਗਿਆ।


author

DILSHER

Content Editor

Related News