ਹੁਣ ਭੂਚਾਲ ਦੇ ਦੋਹਰੇ ਝਟਕੇ ਨਾਲ ਕੰਬ ਗਿਆ ਭਾਰਤ ਦਾ ਗੁਆਂਢੀ ਮੁਲਕ ! ਸਵੇਰੇ-ਸਵੇਰੇ ਪੈ ਗਿਆ ਭਥੜੂ

Saturday, Jun 27, 2026 - 10:11 AM (IST)

ਹੁਣ ਭੂਚਾਲ ਦੇ ਦੋਹਰੇ ਝਟਕੇ ਨਾਲ ਕੰਬ ਗਿਆ ਭਾਰਤ ਦਾ ਗੁਆਂਢੀ ਮੁਲਕ ! ਸਵੇਰੇ-ਸਵੇਰੇ ਪੈ ਗਿਆ ਭਥੜੂ

ਇੰਟਰਨੈਸ਼ਨਲ ਡੈਸਕ- ਵੇਨੇਜ਼ੁਏਲਾ 'ਚ ਬੁੱਧਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ, ਜਿੱਥੇ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਹੈ। ਇਸੇ ਦੌਰਾਨ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕਈ ਇਲਾਕਿਆਂ 'ਚ ਸ਼ਨੀਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। 

ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਮੁਤਾਬਕ, ਭੂਚਾਲ ਦਾ ਪਹਿਲਾ ਝਟਕਾ ਸਵੇਰੇ 6.15 ਵਜੇ ਲੱਗਾ, ਜਿਸ ਦੀ ਤੀਬਰਤਾ 4.3 ਦਰਜ ਕੀਤੀ ਗਈ, ਜਦਕਿ ਦੂਜਾ ਝਟਕਾ 8.36 ਵਜੇ ਲੱਗਾ, ਜਿਸ ਦੀ ਤੀਬਰਤਾ 5.5 ਰਹੀ। ਇਨ੍ਹਾਂ ਦੋਵਾਂ ਭੂਚਾਲ ਦੇ ਝਟਕਿਆਂ ਦਾ ਕੇਂਦਰ ਭਾਰਤ ਦੇ ਰਾਜਸਥਾਨ ਬਾਰਡਰ ਦੇ ਨੇੜੇ ਪਾਕਿਸਤਾਨੀ ਖੇਤਰ ਵਿੱਚ ਸੀ।

PunjabKesariPunjabKesari

ਇਸ ਭੂਚਾਲ ਦੇ ਝਟਕੇ ਇੰਨੇ ਤੇਜ਼ ਸੀ ਕਿ ਲੋਕ ਦਹਿਸ਼ਤ ਦੇ ਮਾਰੇ ਆਪਣੇ ਘਰਾਂ 'ਚੋਂ ਬਾਹਰ ਨਿਕਲ ਖੁੱਲ੍ਹੇ ਮੈਦਾਨ 'ਚ ਆ ਗਏ। ਹਾਲਾਂਕਿ, ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂ-ਵਿਗਿਆਨੀਆਂ ਮੁਤਾਬਕ ਪਾਕਿਸਤਾਨ 'ਇੰਡੀਅਨ' ਅਤੇ 'ਯੂਰੇਸ਼ੀਅਨ' ਟੈਕਟੋਨਿਕ ਪਲੇਟਾਂ ਦੀ ਸਰਹੱਦ 'ਤੇ ਸਥਿਤ ਹੈ, ਜਿਸ ਕਾਰਨ ਬਲੋਚਿਸਤਾਨ, ਖੈਬਰ ਪਖਤੂਨਖਵਾ ਅਤੇ ਪੰਜਾਬ ਵਰਗੇ ਖੇਤਰ ਵੱਡੀਆਂ ਫਾਲਟ ਲਾਈਨਾਂ ਦੇ ਨੇੜੇ ਹੋਣ ਕਾਰਨ ਹਮੇਸ਼ਾ ਭੂਚਾਲ ਦੇ ਖ਼ਤਰੇ ਹੇਠ ਰਹਿੰਦੇ ਹਨ।

ਇਹ ਵੀ ਪੜ੍ਹੋ- ਭਾਰਤ ਨੇ ਚਲਾਇਆ 'ਆਪਰੇਸ਼ਨ Amistad' ! ਵੇਨੇਜ਼ੁਏਲਾ ਭੇਜ'ਤੀਆਂ ਰੈਸਕਿਊ ਟੀਮਾਂ ਤੇ 'ਹਸਪਤਾਲ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News