ਭਾਰਤ ਆਉਣਗੇ 50 ਪਾਕਿਸਤਾਨੀ ਸਿੱਖ ਸ਼ਰਧਾਲੂ ! ਸ੍ਰੀ ਦਰਬਾਰ ਸਾਹਿਬ ਸਣੇ ਕਈ ਗੁਰਧਾਮਾਂ ਦੇ ਕਰਨਗੇ ਦੀਦਾਰ

Wednesday, Oct 07, 2026 - 12:36 PM (IST)

ਭਾਰਤ ਆਉਣਗੇ 50 ਪਾਕਿਸਤਾਨੀ ਸਿੱਖ ਸ਼ਰਧਾਲੂ ! ਸ੍ਰੀ ਦਰਬਾਰ ਸਾਹਿਬ ਸਣੇ ਕਈ ਗੁਰਧਾਮਾਂ ਦੇ ਕਰਨਗੇ ਦੀਦਾਰ

ਇੰਟਰਨੈਸ਼ਨਲ ਡੈਸਕ- ਅੰਤਰਰਾਸ਼ਟਰੀ ਪੱਧਰ 'ਤੇ ਹੋਈ ਕਿਰਕਰੀ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ 50 ਸਿੱਖ ਸ਼ਰਧਾਲੂਆਂ ਦੇ ਇੱਕ ਜਥੇ ਨੂੰ ਭਾਰਤ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਜਥਾ 8 ਅਕਤੂਬਰ ਨੂੰ ਤਾਸ਼ਕੰਦ ਦੇ ਰਸਤੇ ਦਿੱਲੀ ਪਹੁੰਚੇਗਾ ਅਤੇ ਇੱਕ ਮਹੀਨੇ ਦੌਰਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਹੇਮਕੁੰਟ ਸਾਹਿਬ ਸਮੇਤ ਵੱਖ-ਵੱਖ ਇਤਿਹਾਸਕ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰੇਗਾ। 

ਇਸ ਤੋਂ ਪਹਿਲਾਂ, 11 ਸਤੰਬਰ ਨੂੰ 104 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਸਨ, ਪਰ ਹਵਾਈ ਅੱਡੇ 'ਤੇ ਪਹੁੰਚੇ 92 ਯਾਤਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ, ਜਿਸ ਦਾ ਕਾਰਨ 'ਐਨ.ਓ.ਸੀ.' (NOC) ਮਨਜ਼ੂਰੀ ਦੀ ਘਾਟ ਦੱਸਿਆ ਗਿਆ ਸੀ। ਇਸ ਘਟਨਾ ਕਾਰਨ ਪਾਕਿਸਤਾਨ ਸਰਕਾਰ ਅਤੇ ਪੀ.ਐਸ.ਜੀ.ਪੀ.ਸੀ. (PSGPC) ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਦੀ ਆਲੋਚਨਾ ਹੋਈ ਸੀ।

ਪੜ੍ਹੋ ਇਹ ਅਹਿਮ ਖ਼ਬਰ- 'ਵਿਆਹ' ਕਰਾ ਕੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ ! ਸਰਕਾਰ ਨੇ ਕਰ'ਤਾ ਵੱਡਾ ਐਲਾਨ

ਸ੍ਰੀ ਨਨਕਾਣਾ ਸਾਹਿਬ ਸਿੱਖ ਸ਼ਰਧਾਲੂ ਜਥੇ ਦੇ ਮੁਖੀ ਰੌਬਿਨ ਗਿੱਲ ਨੇ 'ਐਨ.ਓ.ਸੀ.' ਦੀਆਂ ਸ਼ਰਤਾਂ ਦੇ ਬਹਾਨੇ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਵਾਂ ਦੇਸ਼ਾਂ ਨੂੰ ਖੁੱਲ੍ਹੇ ਦਿਲ ਨਾਲ ਵੀਜ਼ੇ ਜਾਰੀ ਕਰਨ ਅਤੇ ਅਟਾਰੀ-ਵਾਹਗਾ ਜ਼ਮੀਨੀ ਰਸਤੇ ਤੇ ਵਪਾਰ ਨੂੰ ਬਹਾਲ ਕਰਨ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News