2 ਘੰਟਿਆਂ 'ਚ 2 ਵਾਰ ਕੰਬ ਗਿਆ ਭਾਰਤ ਦਾ ਇਹ ਇਲਾਕਾ ! ਘਰਾਂ ਤੋਂ ਬਾਹਰ ਭੱਜੇ ਲੋਕ
Saturday, Aug 23, 2025 - 01:54 PM (IST)

ਨੈਸ਼ਨਲ ਡੈਸਕ- ਦੇਸ਼ ਦੇ ਉੱਤਰ-ਪੂਰਬੀ ਸੂਬੇ ਅਸਾਮ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਰੀਬ 2 ਘੰਟੇ ਦੇ ਵਕਫ਼ੇ ਵਿਚਾਲੇ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਪਹਿਲਾ ਭੂਚਾਲ ਅੱਜ ਸਵੇਰੇ ਕਰੀਬ 10.30 ਵਜੇ ਆਇਆ, ਜਦਕਿ ਦੂਜੀ ਵਾਰ 11.47 ਵਜੇ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ।
ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਭੂਚਾਲ ਦੀ ਤੀਬਰਤਾ 2.7 ਰਹੀ, ਜਿਸ ਦਾ ਕੇਂਦਰ ਕਰਬੀ ਅੰਗਲੋਂਗ ਤੇ ਇਸ ਦੀ ਡੂੰਘਾਈ 10 ਕਿਲੋਮੀਟਰ ਰਹੀ। ਉੱਥੇ ਹੀ ਦੂਜੇ ਭੂਚਾਲ ਦੀ ਤੀਬਰਤਾ 3.2 ਰਹੀ ਤੇ ਇਸ ਦਾ ਕੇਂਦਰ ਵੀ ਕਰਬੀ ਅੰਗਲੋਂਗ ਹੀ ਸੀ।
ਭੂਚਾਲ ਦੇ ਝਟਕਿਆਂ ਕਾਰਨ ਇੱਥੇ ਧਰਤੀ ਕੰਬ ਗਈ ਤੇ ਲੋਕਾਂ ਦੇ ਮਨਾਂ 'ਚ ਡਰ ਛਾ ਗਿਆ। ਕੰਬਦੀ ਧਰਤੀ ਦੇਖ ਕੇ ਲੋਕ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨ ਵੱਲ ਭੱਜੇ। ਹਾਲਾਂਕਿ ਗਨਿਮਤ ਰਹੀ ਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਵੀ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਫਿਲਹਾਲ ਸਾਹਮਣੇ ਨਹੀਂ ਆਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e