DUSU ਚੋਣਾਂ 'ਚ ਆਪ ਨੂੰ ਝਟਕਾ, ABVP ਨੇ ਦਰਜ ਕੀਤੀ ਜਿੱਤ

Thursday, Sep 13, 2018 - 09:55 PM (IST)

ਨਵੀਂ ਦਿੱਲੀ—ਦਿੱਲੀ ਯੂਨੀਵਰਸਿਟੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁਕਾ ਹੈ, ਜਿਸ 'ਚ ਏ. ਬੀ.ਵੀ. ਪੀ. ਨੇ ਬਾਜ਼ੀ ਮਾਰਦਿਆਂ ਜਿੱਤ ਦਰਜ ਕੀਤੀ ਹੈ। ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 'ਚ ਏ. ਬੀ. ਵੀ. ਪੀ. ਨੇ 'ਆਪ' ਦੀ ਵਿਦਿਆਰਥੀ ਸੰਘ ਇਕਾਈ ਸੀ. ਵਾਈ. ਐੱਸ. ਐੱਸ. ਅਤੇ ਐੱਨ. ਐੱਸ. ਯੂ. ਆਈ. ਨੂੰ ਵੱਡਾ ਝਟਕਾ ਦਿੰਦੇ ਹੋਏ ਤਿੰਨ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਏ. ਬੀ. ਵੀ. ਪੀ. ਵਲੋਂ ਅੰਕਿਵ ਬਸੋਆ (ਪ੍ਰਧਾਨ), ਸ਼ਕਤੀ ਸਿੰਘ, (ਉੱਪ ਪ੍ਰਧਾਨ), ਜੋਤੀ ਚੌਧਰੀ (ਸੰਯੁਕਤ ਸਕੱਤਰ) ਨੇ ਜਿੱਤ ਦਰਜ ਕੀਤੀ, ਜਦਕਿ ਕਾਂਗਰਸ ਸਮਰਥਿਤ ਵਿਦਿਆਰਥੀ ਸੰਗ  ਐੱਨ. ਸੀ. ਯੂ. ਆਈ. ਦੇ ਆਕਾਸ਼ ਚੌਧਰੀ ਨੇ ਸਕੱਤਰ ਅਹੁਦੇ 'ਤੇ ਜਿੱਤ ਹਾਸਲ ਕੀਤੀ।  
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁੱਝ ਆਜ਼ਾਦ ਉਮੀਦਵਾਰਾਂ ਨੇ ਈ. ਵੀ. ਐੱਮ. ਮਸ਼ੀਨਾਂ 'ਚ ਗੜਬੜੀ ਹੋਣ ਦਾ ਦੋਸ਼ ਲਗਾਉਂਦੇ ਹੋਏ ਵੋਟਿੰਗ ਰੋਕਣ ਦੀ ਗੱਲ ਕਹੀ ਸੀ ਅਤੇ ਐੱਨ. ਐੱਸ. ਯੂ. ਆਈ. ਨੇ ਦੁਬਾਰਾ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ ਕੀਤੀ ਪਰ ਏ. ਬੀ. ਵੀ. ਪੀ. ਨੇ ਵੋਟਾਂ ਦੀ ਗਿਣਤੀ ਦੁਬਾਰਾ ਚਾਲੂ ਰੱਖਣ ਦੀ ਮੰਗ ਕੀਤੀ ਅਤੇ ਬਾਅਦ 'ਚ ਸਾਰੇ ਉਮੀਦਵਾਰਾਂ ਨੇ ਵੋਟਿੰਗ ਚਾਲੂ ਰੱਖਣ ਨੂੰ ਲੈ ਕੇ ਆਪਣੀ ਸਹਿਮਤੀ ਜਤਾਈ। ਉਮੀਦਵਾਰਾਂ ਨੇ ਦੋਸ਼ ਲਾਇਆ ਸੀ ਕਿ ਈ. ਵੀ. ਐੱਮ. 'ਚ 10ਵੇਂ ਬਟਨ 'ਤੇ 40 ਵੋਟਾਂ ਪਈਆਂ ਪਰ ਨੋਟਾ ਨੂੰ ਮਿਲਾ ਕੇ ਕੁੱਲ 9 ਹੀ ਉਮੀਦਵਾਰ ਹਨ, ਮਤਲਬ 10ਵੇਂ ਬਟਨ ਦਾ ਕੋਈ ਵੀ ਮਤਲਬ ਨਹੀਂ ਸੀ ਫਿਰ ਵੀ ਇਸ 'ਚ 40 ਵੋਟਾਂ ਪਈਆਂ।


Related News