ਖਾਪ ਵਫਦ ਨੂੰ ਚਿਤਾਵਨੀ ਦਿੰਦੇ ਹੋਏ ਦੁਸ਼ਯੰਤ ਨੇ ਦਿੱਤਾ ਵੱਡਾ ਬਿਆਨ

09/12/2019 5:12:28 PM

ਸਿਰਸਾ—ਖਾਪ ਪੰਚਾਇਤਾਂ ਵੱਲੋਂ ਚੌਟਾਲਾ ਪਰਿਵਾਰ ਨੂੰ ਇੱਕ ਜੁੱਟ ਕਰਨ ਦੀ ਕਵਾਇਦ 'ਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਨੇਤਾ ਦੁਸ਼ਯੰਤ ਚੌਟਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਬਿਆਨ ਤੋਂ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਨੀਤਿਕ ਤੌਰ 'ਤੇ ਅਸੀਂ ਇੱਕ ਨਹੀਂ ਹੋ ਸਕਦੇ ਕਿਉਂਕਿ ਸਾਡੇ ਰਸਤੇ ਵੱਖ-ਵੱਖ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਮੈਨੂੰ ਅੱਜ ਤੱਕ ਖਾਪ ਵਫਦ ਨਹੀਂ ਮਿਲਿਆ ਹੈ। ਦੱਸ ਦੇਈਏ ਕਿ ਦੁਸ਼ਯੰਤ ਅੱਜ ਭਾਵ ਵੀਰਵਾਰ ਸਿਰਸਾ 'ਚ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਹੋਇਆ ਇਹ ਜਾਣਕਾਰੀ ਦਿੱਤੀ।

ਸਾਬਕਾ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਖਾਪ ਵਫਦ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਖਾਪ ਵਫਦ ਇਕੱਲੇ ਉਨ੍ਹਾਂ ਨੂੰ ਟਾਰਗੈਟ ਨਾ ਕਰੇ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਖਾਪ ਪੰਚਾਇਤਾਂ ਦੇਵੀਲਾਲ ਪਰਿਵਾਰ ਨੂੰ ਇੱਕ ਜੁੱਟ ਕਰਨ ਦੇ ਨਾਲ ਹੀ ਰਣਜੀਤ ਸਿੰਘ ਅਤੇ ਅਦਿੱਤਿਆ ਚੌਟਾਲਾ ਦੇ ਪਰਿਵਾਰ ਨੂੰ ਵੀ ਇੱਕਠਾ ਕਰੇ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦੁਸ਼ਯੰਤ ਚੌਟਾਲਾ ਅੱਜ ਸ਼ਾਮ ਤੱਕ ਵਿਧਾਨ ਸਭਾ ਚੋਣਾਂ ਲਈ ਜਜਪਾ ਦੇ ਉਮੀਦਵਾਰਾਂ ਦੀ ਲਿਸਟ ਸੰਬੰਧੀ ਐਲਾਨ ਕਰਨਗੇ। 


Iqbalkaur

Content Editor

Related News