ਲੜਾਕੂ ਹੈਲੀਕਾਪਟਰ ਦੀ ਪਹਿਲੀ ਮਹਿਲਾ ਪਾਇਲਟ ਨੂੰ ਮਿਲੇ ਦੁਸ਼ਯੰਤ ਚੌਟਾਲਾ, ਬੋਲੇ- ਧੀਆਂ ’ਤੇ ਮਾਣ ਹੈ
Wednesday, Jun 08, 2022 - 02:17 PM (IST)
ਚੰਡੀਗੜ੍ਹ (ਅਰਚਨਾ ਸੇਠੀ)– ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਨੂੰ ਆਪਣੀਆਂ ਧੀਆਂ ’ਤੇ ਮਾਣ ਹੈ। ਸੂਬੇ ਦੀਆਂ ਹੋਣਹਾਰ ਧੀਆਂ ਖੇਡਾਂ ਅਤੇ ਪੜ੍ਹਾਈ ਦੇ ਨਾਲ-ਨਾਲ ਫ਼ੌਜ ਵੀ ’ਚ ਭਰਤੀ ਹੋ ਕੇ ਪ੍ਰਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਰਹੀਆਂ ਹਨ।
ਇਹ ਟਿੱਪਣੀ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸ਼ਾਮ ਨੂੰ ਉਨ੍ਹਾਂ ਦੇ ਦਫ਼ਤਰ ਮਿਲਣ ਆਈ ਲੜਾਕੂ ਹੈਲੀਕਾਪਟਰ ਦੀ ਪਹਿਲੀ ਮਹਿਲਾ ਪਾਇਲਟ ਅਭਿਲਾਸ਼ਾ ਬੜਕ ਨਾਲ ਰਸਮੀ ਗੱਲਬਾਤ ’ਚ ਕੀਤੀ। ਅਭਿਲਾਸ਼ਾ ਹਰਿਆਣਾ ਦੀ ਵਾਲੀ ਹੈ। ਉਹ ਲੜਾਕੂ ਹੈਲੀਕਾਪਟਰ ਉਡਾਉਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਾਇਲਟ ਹੈ। ਅਭਿਲਾਸ਼ਾ ਨੂੰ ਸਤੰਬਰ 2018 ਵਿਚ ਫੌਜ ਦੀ ਏਅਰ ਡਿਫੈਂਸ ਕੋਰ ਵਿਚ ਕਮਿਸ਼ਨ ਮਿਲਿਆ ਸੀ। ਉਹ ਕਰਨਲ (ਸੇਵਾਮੁਕਤ) ਐਸ. ਓਮ ਸਿੰਘ ਦੀ ਧੀ ਹੈ।
ਇਸ ਮੌਕੇ ਦੁਸ਼ਯੰਤ ਚੌਟਾਲਾ ਨੇ ਪਾਇਲਟ ਅਭਿਲਾਸ਼ਾ ਨੂੰ ਲੜਾਕੂ ਹੈਲੀਕਾਪਟਰ ਦੀ ਦੇਸ਼ ਦੀ ਪਹਿਲੀ ਮਹਿਲਾ ਪਾਇਲਟ ਬਣਨ ’ਤੇ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਭਿਲਾਸ਼ਾ ਦੇਸ਼ ਅਤੇ ਪ੍ਰਦੇਸ਼ ਦੀਆਂ ਧੀਆਂ ਲਈ ਪ੍ਰੇਰਣਾ ਬਣੀ ਹੈ। ਹਰਿਆਣਾ ਦੀ ਧੀ, ਸਾਡੀ ਭੈਣ ਦਾ ਇਸ ਮੁਕਾਮ ’ਤੇ ਪਹੁੰਚਣ ਨਾਲ ਦੇਸ਼ ਭਰ ਦੀਆਂ ਧੀਆਂ ਦਾ ਹੌਸਲਾ ਹੋਰ ਵਧੇਗਾ। ਇਕ ਵਾਰ ਫਿਰ ਹਰਿਆਣਾ ਦੀ ਮਿੱਟੀ ਨੇ ਦੇਸ਼ ਦੀ ਆਣ-ਬਾਣ-ਸ਼ਾਨ, ਸਾਡੀ ਹਥਿਆਰਬੰਦ ਫ਼ੌਜ ’ਚ ਨਾਂ ਕਮਾਇਆ ਹੈ। ਖੂਬ ਵਧਾਈ।