ਹਾਵੜਾ-ਮੁੰਬਈ ਦੁਰੰਤੋ ਐਕਸਪ੍ਰੈੱਸ ’ਚੋਂ 2 ਕਰੋੜ ਰੁਪਏ ਦਾ ਸੋਨਾ ਜ਼ਬਤ, 2 ਵਿਅਕਤੀ ਗ੍ਰਿਫ਼ਤਾਰ

Monday, Aug 17, 2026 - 09:21 AM (IST)

ਹਾਵੜਾ-ਮੁੰਬਈ ਦੁਰੰਤੋ ਐਕਸਪ੍ਰੈੱਸ ’ਚੋਂ 2 ਕਰੋੜ ਰੁਪਏ ਦਾ ਸੋਨਾ ਜ਼ਬਤ, 2 ਵਿਅਕਤੀ ਗ੍ਰਿਫ਼ਤਾਰ

ਰਾਏਪੁਰ (ਏਜੰਸੀ) - ਛੱਤੀਸਗੜ੍ਹ ’ਚ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਦੀ ਵਧੀ ਚੌਕਸੀ ਦੌਰਾਨ ਸੋਨੇ ਦੀ ਸਮੱਗਲਿੰਗ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰਾਏਪੁਰ ਅਤੇ ਨਾਗਪੁਰ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੀ ਅਪਰਾਧ ਸ਼ਾਖਾ ਨੇ ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀ. ਆਰ. ਆਈ.) ਨਾਲ ਸਾਂਝੀ ਕਾਰਵਾਈ ਕਰਦੇ ਹੋਏ ਹਾਵੜਾ-ਮੁੰਬਈ ਦੁਰੰਤੋ ਐਕਸਪ੍ਰੈੱਸ ’ਚੋਂ 1.242 ਕਿੱਲੋ ਵਿਦੇਸ਼ੀ ਸੋਨਾ ਜ਼ਬਤ ਕੀਤਾ ਹੈ, ਜਿਸ ਦੀ ਕੀਮਤ ਲੱਗਭਗ 2 ਕਰੋੜ ਰੁਪਏ ਦੱਸੀ ਗਈ ਹੈ।

ਪੜ੍ਹੋ ਇਹ ਵੀ - ਬਿਹਾਰ : ਸਾਵਣ ਮਹੀਨੇ ਦੇ ਤੀਜੇ ਸੋਮਵਾਰ ਮੰਦਰ 'ਚ ਮਚੀ ਭਾਜੜ, 7 ਸ਼ਰਧਾਲੂਆਂ ਦੀ ਮੌਤ

ਅਧਿਕਾਰਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸਾਂਝੀ ਟੀਮ ਨੇ ਦੁਰੰਤੋ ਐਕਸਪ੍ਰੈੱਸ ਦੇ ਬੀ-12 ਕੋਚ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ 7 ਸੋਨੇ ਦੇ ਬਿਸਕੁਟ ਅਤੇ ਇਕ ਸੋਨੇ ਦੀ ਛੜ ਬਰਾਮਦ ਕੀਤੀ ਗਈ। ਬਰਾਮਦ ਸੋਨਾ ਵਿਦੇਸ਼ੀ ਦੱਸਿਆ ਗਿਆ ਹੈ। ਮਾਮਲੇ ’ਚ ਮਹਾਰਾਸ਼ਟਰ ਵਾਸੀ ਸੁਰੇਸ਼ ਕੁਮਾਰ ਅਤੇ ਧੈਰਯਸ਼ੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੜ੍ਹੋ ਇਹ ਵੀ - ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ 'ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News