ਘਰ ਪਹੁੰਚਣ ਲਈ ਸ਼ਖਸ ਨੇ ਅਪਣਾਇਆ ਅਨੋਖਾ ਤਾਰੀਕਾ, ਖਰਚ ਕਰ ਦਿੱਤੇ 3 ਲੱਖ ਰੁਪਏ

04/26/2020 5:22:47 PM

ਪ੍ਰਯਾਗਰਾਜ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਲਾਕਡਾਊਨ 3 ਮਈ ਤੱਕ ਲਾਗੂ ਹੈ। ਇਸ ਦੌਰਾਨ ਵੀ ਲੋਕ ਆਪਣੇ ਘਰਾਂ ਤੱਕ ਪਹੁੰਚਣ ਲਈ ਕਈ ਤਰ੍ਹਾਂ ਦੀਆਂ ਜੁਗਤਾ ਲਾ ਰਹੇ ਹਨ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਨੇ ਮੁੰਬਈ ਤੋਂ ਆਪਣੇ ਘਰ ਇਲਾਹਾਬਾਦ ਪਹੁੰਚਣ ਲਈ ਅਨੋਖਾ ਤਾਰੀਕਾ ਅਪਣਾਇਆ। ਦਰਅਸਲ ਸ਼ਖਸ ਨੇ ਸਬਜ਼ੀ ਵਪਾਰੀ ਬਣ ਕੇ 3 ਲੱਖ ਰੁਪਏ ਖਰਚ ਕਰ ਦਿੱਤੇ।

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦਾ ਰਹਿਣ ਵਾਲਾ ਪ੍ਰੇਮ ਮੂਰਤੀ ਪਾਂਡੇ ਨਾਂ ਦਾ ਸ਼ਖਸ, ਜੋ ਕਿ ਮੁੰਬਈ ਦੇ ਏਅਰਪੋਰਟ 'ਤੇ ਕੰਮ ਕਰਦਾ ਹੈ। ਉਸ ਨੇ ਘਰ ਪਹੁੰਚਣ ਲਈ ਇਕ ਸਬਜ਼ੀ ਵਪਾਰੀ ਬਣ ਕੇ ਇਕ ਸਮਾਨ ਲੱਦਣ ਵਾਲੀ ਗੱਡੀ, 2 ਲੱਖ ਦੇ ਪਿਆਜ਼ ਅਤੇ ਬਾਕੀ ਕੁਝ ਹੋਰ ਸਬਜ਼ੀਆਂ ਖਰੀਦ ਲਈਆਂ ਅਤੇ ਉਨ੍ਹਾਂ ਨੂੰ ਗੱਡੀ 'ਚ ਭਰ ਕੇ ਪਿੰਡ ਪਹੁੰਚ ਗਿਆ। ਇਹ ਤਾਰੀਕਾ ਸ਼ਖਸ ਨੇ ਉਸ ਸਮੇਂ ਅਪਣਾਇਆ, ਜਦੋਂ ਲਾਕਡਾਊਨ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਹੀ ਸ਼ਹਿਰ ਤੋਂ ਬਾਹਰ ਲਿਜਾਣ ਦੀ ਛੋਟ ਮਿਲੀ। ਇਸ ਤਾਰੀਕੇ ਦੇ ਨਾਲ ਸ਼ਖਸ ਨੇ ਇਹ ਵੀ ਧਿਆਨ ਰੱਖਿਆ ਕਿ ਮੁੰਬਈ 'ਚ ਕੋਰੋਨਾ ਦਾ ਕਹਿਰ ਜ਼ਿਆਦਾ ਹੈ। ਇਸ ਲਈ ਉਹ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਲੈਣਾ ਚਾਹੁੰਦਾ ਸੀ, ਜਿਸ ਕਾਰਨ ਸ਼ਖਸ ਨੇ ਇਕੱਲਿਆਂ ਹੀ ਸਾਰਾ ਪ੍ਰਬੰਧ ਕੀਤਾ ਅਤੇ ਮੰਡੀ 'ਚ ਸਬਜ਼ੀਆਂ ਦੀ ਕੀਮਤ ਤੈਅ ਕੀਤੀ। ਇਸ ਦੇ ਨਾਲ ਹੀ ਸ਼ਖਸ ਨੇ ਗੱਡੀ ਕਿਰਾਏ 'ਤੇ ਲਈ, ਜਿਸ ਦੇ ਲਈ ਉਸ ਨੇ 77500 ਰੁਪਏ ਖਰਚ ਕੀਤੇ। 

ਘਰ ਪਹੁੰਚ ਕੇ ਸ਼ਖਸ ਨੇ ਇਸ ਸਾਰਾ ਮਾਲ ਮੰਡੀ 'ਚ ਵੇਚਣ ਦੀ ਕੋਸ਼ਿਸ਼ ਕੀਤੀ ਪਰ ਉੱਥੋ ਨਗਦ ਪੈਸੇ ਨਾ ਮਿਲਿਆ, ਜਿਸ ਕਾਰਨ ਉਸ ਨੇ ਸਾਰਾ ਮਾਲ ਆਪਣੇ ਘਰ ਹੀ ਰਖਵਾ ਲਿਆ। ਇਸ ਤੋਂ ਬਾਅਦ ਸ਼ਖਸ ਖੁਦ ਹੀ ਆਪਣੇ ਸਥਾਨਿਕ ਪੁਲਸ ਥਾਣੇ ਜਾ ਕੇ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਅਤੇ ਖੁਦ ਹੀ ਮੈਡੀਕਲ ਜਾਂਚ ਵੀ ਕਰਵਾਈ ਫਿਲਹਾਲ ਪੁਲਸ ਨੇ ਸ਼ਖਸ ਨੂੰ ਕੁਆਰੰਟੀਨ 'ਚ ਰਹਿਣ ਨੂੰ ਕਿਹਾ ਹੈ।


Iqbalkaur

Content Editor

Related News