ਸ਼੍ਰ੍ਰੀਦੇਵੀ ਦੇ ਦਿਹਾਂਤ ਕਾਰਨ ਸਿਆਸੀ ਗਲਿਆਰੇ ਵਿਚ ਵੀ ਸੋਗ ਦੀ ਲਹਿਰ, ਰੋ ਪਏ ਅਮਰ ਸਿੰਘ

Sunday, Feb 25, 2018 - 01:47 PM (IST)

ਮੁੰਬਈ — ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਪ੍ਰਸਿੱਧ ਫਿਲਮੀ ਅਦਾਕਾਰਾ ਦੀ ਅਚਾਨਕ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਨਾਲ ਫਿਲਮ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਭਾਰਤੀ ਫਿਲਮ ਜਗਤ ਵਿਚ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਨੂੰ ਪਦਮਸ਼੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।
ਫਿਲਮੀ ਅਦਾਕਾਰਾ ਸ਼੍ਰੀਦੇਵੀ ਦੀ ਅਚਾਨਕ ਹੋਏ ਦਿਹਾਂਤ ਨੇ ਸਾਰੇ ਦੇਸ਼ ਨੂੰ ਦੁੱਖੀ ਕੀਤਾ ਹੈ। ਇਸ ਦੁੱਖ ਦੇ ਸਮੇਂ ਬਾਲੀਵੁੱਡ ਹਸਤੀਆਂ ਤੋਂ ਇਲਾਵਾ ਖੇਡ ਜਗਤ ਅਤੇ ਰਾਜਨੀਤੀ ਦੇ ਦਿੱਗਜ ਵੀ ਹੈਰਾਨ ਹੋ ਰਹੇ ਹਨ। ਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼੍ਰੀਦੇਵੀ ਦੀ ਹੋਈ ਇਸ ਅਚਾਨਕ ਮੌਤ ਦਾ ਤੁਰੰਤ ਦੁੱਖ ਜ਼ਾਹਰ ਕੀਤਾ। ਰਾਜਨੀਤੀ ਦੇ ਰਾਜ ਸਭਾ ਦੇ ਸਾਂਸਦ ਅਮਰ ਸਿੰਘ ਤਾਂ ਸ਼੍ਰੀਦੇਵੀ ਦੀ ਮੌਤ ਦੇ ਦੁੱਖ ਵਿਚ ਰੌ ਹੀ ਪਏ।

PunjabKesari
ਅਮਰ ਸਿੰਘ ਨੇ ਸ਼੍ਰੀਦੇਵੀ ਦੀ ਮੌਤ 'ਤੇ ਉਨ੍ਹਾਂ ਨੂੰ ਇੰਨ੍ਹਾ ਯਾਦ ਕੀਤਾ ਕਿ ਯਾਦ ਕਰਦੇ ਕਰਦੇ ਅਮਰ ਸਿੰਘ ਦੀੱਾਂ ਅੱਖਾਂ ਵਿਚ ਹੰਝੂ ਆ ਗਏ। ਉਨ੍ਹਾਂ ਨੇ ਕਿਹਾ ਕਿ ਸ਼੍ਰੀਦੇਵੀ ਕਦੀ ਨਹੀਂ ਮਰ ਸਕਦੀ। ਉਨ੍ਹਾਂ ਨੇ ਦੱਸਿਆ ਕਿ, ਜਿਸ ਵਿਆਹ 'ਚ ਉਹ ਦੁਬਈ ਗਈ ਸੀ, ਮੈਂ ਵੀ ਉਥੇ ਹੀ ਸੀ।' ਦੂਸਰੇ ਦਿਨ ਮੈਂ ਕਿਸੇ ਸੰਮੇਲਨ ਵਿਚ ਜਾਣਾ ਸੀ। ਮੈਨੂੰ ਦੁੱਖ ਹੈ ਕਿ ਮੈਂ ਇਹ ਫੈਸਲਾ ਲਿਆ, ਨਹੀਂ ਤਾਂ ਉਨ੍ਹਾਂ ਦੇ ਨਾਲ ਕੁਝ ਹੋਰ ਸਮਾਂ ਬਿਤਾਉਣ ਦਾ ਮੌਕਾ ਮਿਲ ਜਾਂਦਾ।'
ਅਮਰ ਸਿੰਘ ਨੇ ਗੱਲ ਕਰਦੇ-ਕਰਦੇ ਕਿਹਾ ਕਿ 'ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਸ਼੍ਰੀਦੇਵੀ ਚਲੀ ਗਈ ਹੈ।' ਆਪਣੀ ਅਦਾਕਾਰੀ ਅਤੇ ਕੰਮਾਂ ਦੇ ਕਾਰਨ ਮਧੂਬਾਲਾ, ਮੀਨਾ ਕੁਮਾਰੀ, ਨੂਤਨ ਅਤੇ ਸ਼੍ਰੀਦੇਵੀ ਵਰਗੀਆਂ ਅਦਾਕਾਰਾਂ ਨਾ ਕਦੇ ਮਰੀਆਂ ਹਨ ਅਤੇ ਨਾ ਹੀ ਕਦੇ ਮਰਨਗੀਆਂ।


Related News