ਮੁੰਬਈ ''ਚ ਮੀਂਹ ਕਾਰਨ ਲੋਕਾਂ ਦਾ ਜਨ ਜੀਵਨ ਹੋਇਆ ਪ੍ਰਭਾਵਿਤ, ਸਕੂਲ- ਸਬਵੇਅ ਸਭ ਬੰਦ
Thursday, Jul 25, 2024 - 01:21 PM (IST)
ਮੁੰਬਈ- ਮਹਾਰਾਸ਼ਟਰ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਹਾਲਾਤ ਵਿਗੜ ਗਏ ਹਨ। ਮੌਸਮ ਵਿਭਾਗ ਨੇ ਵੀਰਵਾਰ ਨੂੰ ਮੁੰਬਈ, ਠਾਣੇ, ਪਾਲਘਰ ਅਤੇ ਰਾਏਗੜ੍ਹ 'ਚ ਭਾਰੀ ਮੀਂਹ ਦੀ ਸੂਚਨਾ ਦਿੱਤੀ ਹੈ। ਮੁੰਬਈ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ 'ਚ ਹੁਣ ਤੱਕ ਮੀਂਹ ਨੇ ਕਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਕਈ ਥਾਵਾਂ 'ਤੇ ਮੀਂਹ ਕਾਰਨ ਸੜਕਾਂ ਪਾਣੀ 'ਚ ਡੁੱਬ ਗਈਆਂ ਹਨ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਸਿੰਪਲ ਲੁੱਕ 'ਚ ਤਸਵੀਰਾਂ ਕੀਤੀਆਂ ਸਾਂਝੀਆਂ
ਉਪਨਗਰਾਂ 'ਚ ਸਥਿਤ ਲੋਕਲ ਟਰੇਨ ਸੇਵਾਵਾਂ 'ਚ ਵੀ ਵਿਘਨ ਪਿਆ ਹੈ। ਪੁਣੇ 'ਚ ਵੀ ਭਾਰੀ ਮੀਂਹ ਕਾਰਨ ਲੋਕ ਪ੍ਰਭਾਵਿਤ ਹੋਏ ਹਨ। ਸ਼ਹਿਰ ਦੇ ਕਈ ਇਲਾਕਿਆਂ 'ਚ ਮੀਂਹ ਕਾਰਨ ਸੜਕਾਂ ਪਾਣੀ 'ਚ ਡੁੱਬ ਗਈਆਂ ਅਤੇ ਲੋਕ ਵਾਹਨਾਂ 'ਚ ਫਸ ਗਏ। ਪੁਣੇ ਦੀਆਂ ਕੁਝ ਸੋਸਾਇਟੀਆਂ 'ਚ ਪਾਣੀ ਭਰ ਗਿਆ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਮਨਾਇਆ ਯੂਲੀਆ ਵੰਤੂਰ ਦਾ ਜਨਮਦਿਨ
ਇਸ ਮੀਂਹ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਅਲਰਟ ਜਾਰੀ ਕੀਤਾ ਹੈ ਕਿਉਂਕਿ ਮੀਂਹ ਕਾਰਨ ਨਦੀ ਕਿਨਾਰੇ ਦੀਆਂ ਸੁਸਾਇਟੀਆਂ 'ਚ ਹੜ੍ਹ ਆ ਗਿਆ ਸੀ। ਕਈ ਥਾਵਾਂ 'ਤੇ ਹਾਲਤ ਇੰਨੀ ਖਰਾਬ ਹੈ ਕਿ ਪਾਣੀ ਕਮਰ ਤੱਕ ਪਹੁੰਚ ਗਿਆ ਹੈ।ਮਹਾਰਾਸ਼ਟਰ 'ਚ ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਸਕੂਲ ਬੰਦ ਕਰ ਦਿੱਤੇ ਗਏ ਹਨ।