ਹਿਮਾਚਲ : ਲਾਹੌਲ ''ਚ ਗਲੇਸ਼ੀਅਰ ਦੇ ਪਿਘਲਣ ਕਾਰਨ ਨਦੀ-ਨਾਲਿਆਂ ਦਾ ਪਾਣੀ ਦਾ ਪੱਧਰ ਵਧਿਆ

Tuesday, Jul 04, 2023 - 01:21 PM (IST)

ਹਿਮਾਚਲ : ਲਾਹੌਲ ''ਚ ਗਲੇਸ਼ੀਅਰ ਦੇ ਪਿਘਲਣ ਕਾਰਨ ਨਦੀ-ਨਾਲਿਆਂ ਦਾ ਪਾਣੀ ਦਾ ਪੱਧਰ ਵਧਿਆ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਜਨਜਾਤੀ ਜ਼ਿਲ੍ਹਾ ਲਾਹੌਲ ਸਪੀਤੀ 'ਚ ਸ਼ੀਤ ਮਰੂਸਥਲ ਕਹੇ ਜਾਣ ਵਾਲੇ ਲਾਹੌਲ 'ਚ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਲੱਗੇ ਹਨ। ਇਸ ਨਾਲ ਘਾਟੀ ਦੇ ਨਦੀ-ਨਾਲਿਆਂ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਜੋਗਰੰਗ ਅਤੇ ਜਸਰਥ ਪਿੰਡ ਦੇ ਬਗੀਚਿਆਂ ਅਤੇ ਖੇਤਾਂ 'ਚ ਪਾਣੀ ਵੜ ਗਿਆ ਹੈ। ਇਸ ਨਾਲ ਸੇਬ ਦੇ ਬਗੀਚਿਆਂ ਨਾਲ ਮਟਰ ਅਤੇ ਹੋਰ ਸਬਜ਼ੀਆਂ ਦੀ ਫ਼ਸਲ ਤਬਾਹ ਹੋ ਗਈ ਹੈ। ਸੇਬ ਦੇ ਬਗੀਚਿਆਂ ਤੋਂ ਨਦੀ ਦਾ ਪਾਣੀ ਵਹਿ ਰਿਹਾ ਹੈ ਤਾਂ ਮਟਰ ਦੇ ਖੇਤ ਤਾਲਾਬ ਬਣ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਨਦੀ ਦੇ ਜਲ ਪੱਧਰ ਤੋਂ ਜੋਬਰੰਗ ਅਤੇ ਜਸਰਥ ਪਿੰਡ ਦੇ 8 ਕਿਸਾਨਾਂ ਦੀ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਇਸ 'ਚ ਜਸਰਥ ਪਿੰਡ ਦੇ ਪੰਨਾ ਲਾਲ ਦਾ ਸੇਬ ਦਾ ਬਗੀਚਾ ਵੀ ਲਪੇਟ 'ਚ ਆ ਗਿਆ ਅਤੇ ਨਦੀ ਦਾ ਪਾਣੀ ਬਗੀਚੇ ਤੋਂ ਹੋ ਕੇ ਅੱਗੇ ਵਹਿ ਰਿਹਾ ਹੈ। ਉੱਥੇ ਹੀ ਜੋਬਰੰਗ ਦੇ ਕਿਸਾਨ ਪ੍ਰੇਮ ਦਾਸ, ਦੀਪਕ, ਸ਼ੇਰ ਸਿੰਘ, ਸੀਤਾ ਰਾਮ, ਓਮ ਪ੍ਰਕਾਸ਼, ਪ੍ਰੇਮ ਲਾਲ ਅਤੇ ਪ੍ਰੀਤਮ ਦੇ ਮਟਰ ਸਮੇਤ ਹੋਰ ਸਬਜ਼ੀਆਂ ਤਬਾਹ ਹੋ ਗਈਆਂ ਹਨ। ਇਨ੍ਹਾਂ ਕਿਸਾਨਾਂ ਦੇ ਇਹ ਖੇਤ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਏ ਹਨ। ਸਥਾਨਕ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਇਸ ਤਰ੍ਹਾਂ ਦੀ ਆਫ਼ਤ ਤੋਂ ਨੁਕਸਾਨ 'ਤੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ।


author

DIsha

Content Editor

Related News