ਹੁਣ ਬਿਜਨੌਰ ਤੋਂ ਨਜ਼ਰ ਆਉਣ ਲੱਗੀਆਂ ਨੈਨੀਤਾਲ ਦੀਆਂ ਪਹਾੜੀਆਂ (ਤਸਵੀਰਾਂ)

Tuesday, May 12, 2020 - 11:44 AM (IST)

ਬਿਜ਼ਨੌਰ-ਲਾਕਡਾਊਨ ਦੇ ਕਾਰਨ ਹਵਾ ਇੰਨੀ ਸਾਫ ਹੋ ਗਈ ਹੈ ਕਿ ਹੁਣ 200-250 ਕਿਲੋਮੀਟਰ ਦੀ ਦੂਰੀ 'ਤੇ ਵੀ ਪਹਾੜ ਨਜ਼ਰ ਆਉਣ ਲੱਗੇ ਹਨ। ਅਜਿਹਾ ਹੀ ਨਵਾਂ ਦ੍ਰਿਸ਼ ਹੁਣ ਬਿਜ਼ਨੌਰ 'ਚ ਦੇਖਿਆ ਗਿਆ ਹੈ। ਬਿਜ਼ਨੌਰ ਤੋਂ ਨੈਨੀਤਾਲ ਦੀ ਸੜਕ ਤੋਂ ਦੂਰੀ ਲਗਭਗ 180 ਕਿਲੋਮੀਟਰ ਹੈ। ਲੋਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਜਿਹਾ ਨਜ਼ਾਰਾ ਇਸ ਤੋਂ ਪਹਿਲਾਂ ਕਦੀ ਵੀ ਨਹੀਂ ਦੇਖਿਆ। ਇੱਥੇ ਦੇ 30 ਸਾਲਾ ਰਮੇਸ਼ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਤਾਂ ਯਾਦ ਨਹੀਂ ਹੈ ਕਿ ਇਸ ਤੋਂ ਪਹਿਲਾ ਵੀ ਉਨ੍ਹਾਂ ਦੇ ਘਰ ਤੋਂ ਇੰਝ ਪਹਾੜ ਨਜ਼ਰ ਆਉਂਦੇ ਸਨ।

PunjabKesari

ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਦੂਜੇ ਪਾਸੇ ਲਾਕਡਾਊਨ ਤੋਂ ਬਾਅਦ ਵਾਤਾਵਰਨ ਸਾਫ ਹੈ। ਯੂ.ਪੀ ਦੇ ਬਿਜ਼ਨੌਰ 'ਚ ਲੋਕਾਂ ਨੂੰ ਆਪਣੇ ਘਰਾਂ ਦੀ ਛੱਤ ਤੋ ਪਹਾੜ ਨਜ਼ਰ ਆਏ ਤਾਂ ਉਹ ਹੈਰਾਨ ਵੀ ਹੋਏ ਅਤੇ ਖੁਸ਼ ਵੀ ਹੋਏ।

PunjabKesari

ਵਿਗਿਆਨਿਕਾਂ ਮੁਤਾਬਕ ਲਾਕਡਾਊਨ 'ਚ ਗ੍ਰੀਨ ਹਾਊਸ ਗੈਸਾਂ ਦਾ ਉਤਸਰਜਨ ਘੱਟ ਹੋਣ ਨਾਲ ਦੁਪਹਿਰ 'ਚ ਧੁੱਪ ਜ਼ਿਆਦਾ ਚਮਕੀਲੀ ਦਿਸ ਰਹੀ ਹੈ ਤਾਂ ਸਵੇਰ-ਸ਼ਾਮ ਹਲਕੀ ਸਰਦੀ ਵੀ ਮਹਿਸੂਸ ਹੋ ਰਹੀ ਹੈ। ਵਾਤਾਵਰਨ ਸਾਫ ਹੋਣ ਨਾਲ ਦੂਰ ਦੀਆਂ ਚੀਜ਼ਾਂ ਵੀ ਸਾਫ ਨਜ਼ਰ ਆਉਣ ਲੱਗੀਆਂ ਹਨ।

PunjabKesari

ਰਿਸ਼ੀਕੇਸ਼ 'ਚ ਲਾਕਡਾਊਨ ਤੋਂ ਪਹਿਲਾਂ 24 ਮਾਰਚ ਅਤੇ ਲਾਕਡਾਊਨ ਦੌਰਾਨ 18 ਅਪ੍ਰੈਲ ਨੂੰ ਜੋ ਸੈਂਪਲ ਲਏ ਗਏ, ਉਨ੍ਹਾਂ 'ਚ ਸਪੱਸ਼ਟ ਅੰਤਰ ਆਇਆ ਹੈ। ਪਹਿਲਾ ਗੰਗਾ 'ਚ ਆਕਸੀਜਨ ਦੀ ਮਾਤਰਾ 5.20 ਪ੍ਰਤੀ ਲਿਟਰ ਸੀ, ਜੋ ਹੁਣ ਵੱਧ ਕੇ 6.50 ਪ੍ਰਤੀ ਲਿਟਰ ਹੋ ਗਈ ਹੈ। ਇਸ ਤੋਂ ਗੰਗਾ 'ਚ ਜਲ ਜੀਵਾਂ ਦੀ ਗਿਣਤੀ 'ਚ ਵਾਧਾ ਹੋਵੇਗਾ। ਪਾਣੀ ਸਿੰਚਾਈ ਲਈ ਉਚਿੱਤ ਹੋਵੇਗਾ ਅਤੇ ਫਸਲਾਂ ਰਸਾਇਣਿਕ ਮੁਕਤ ਹੋਣਗੀਆਂ।  ਉਦਯੋਗਾਂ ਦੇ ਬੰਦ ਹੋਣ ਨਾਲ ਨਦੀਆਂ 'ਚ ਪ੍ਰਦੂਸ਼ਣ ਕਾਫੀ ਘਟਿਆ ਹੈ। ਪੱਛਮੀ ਯੂ.ਪੀ. 'ਚ ਵਹਿਣ ਵਾਲੀ ਗੰਗਾ ਅਤੇ ਯੁਮਨਾ ਦਾ ਪਾਣੀ ਵੀ ਸਾਫ ਹੋਇਆ ਹੈ। ਕੇਂਦਰੀ ਜਲ ਕਮਿਸ਼ਨ ਮੁਤਾਬਕ ਗੰਗਾ ਨਦੀ ਦੇ ਪਾਣੀ 'ਚ ਘੁਲਿਤ ਆਕਸੀਜਨ ਦੀ ਮਾਤਰਾ ਦਾ ਮਿਆਰ 6.00 ਪ੍ਰਤੀ ਲਿਟਰ ਹੈ।

ਇਹ ਵੀ ਪੜ੍ਹੋ-- ਹੁਣ ਰੂੜਕੀ ਤੋਂ ਦਿਸੇ ਹਿਮਾਲਿਆਂ ਦੇ ਬਰਫੀਲੇ ਪਹਾੜ (ਤਸਵੀਰਾਂ) 


Iqbalkaur

Content Editor

Related News