UAE ’ਚ ਭਾਰੀ ਮੀਂਹ ਕਾਰਨ ਘੱਟ ਹੋਇਆ ‘ਅਹਲਾਨ ਮੋਦੀ’ ਪ੍ਰੋਗਰਾਮ ਦਾ ਸਮਾਂ, ਦੇਖੋ ਪੂਰਾ ਸ਼ੈਡਿਊਲ

Tuesday, Feb 13, 2024 - 10:25 AM (IST)

UAE ’ਚ ਭਾਰੀ ਮੀਂਹ ਕਾਰਨ ਘੱਟ ਹੋਇਆ ‘ਅਹਲਾਨ ਮੋਦੀ’ ਪ੍ਰੋਗਰਾਮ ਦਾ ਸਮਾਂ, ਦੇਖੋ ਪੂਰਾ ਸ਼ੈਡਿਊਲ

ਦੁਬਈ (ਏ. ਐੱਨ. ਅਾਈ.): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਬੂਧਾਬੀ  ’ਚ ਆਯੋਜਿਤ ਜਿਸ ‘ਅਹਲਾਨ ਮੋਦੀ’ ਕਮਿਊਨਿਟੀ ਪ੍ਰੋਗਰਾਮ ਨੂੰ ਸੰਬੋਧਿਤ ਕਰਨ ਵਾਲੇ ਹਨ, ਉਸਦਾ ਸਮਾਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ ਖਰਾਬ ਮੌਸਮ ਕਾਰਨ ਘੱਟ ਕਰ ਦਿੱਤਾ ਗਿਆ ਹੈ। ਅਰਬੀ ਭਾਸ਼ਾ ’ਚ ‘ਅਹਲਾਨ ਮੋਦੀ’ ਦਾ ਮਤਲਬ ਹੈ ‘ਹੈਲੋ ਮੋਦੀ’।

ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਤੋਂ ਯੂ.ਏ.ਈ. ਦਾ 2 ਦਿਨਾਂ ਦੌਰਾ ਸ਼ੁਰੂ ਕਰਨਗੇ, ਜਿੱਥੇ ਉਹ 14 ਫਰਵਰੀ ਨੂੰ ਆਬੂਧਾਬੀ ਵਿਚ ਬਣੇ ਵਿਸ਼ਾਲ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਏ..ਪੀ. ਅੈੱਸ.) ਹਿੰਦੂ ਮੰਦਰ ਦਾ ਉਦਘਾਟਨ ਕਰਨਗੇ। ਯੂ.ਏ.ਈ. ਦੇ ਵੱਡੇ ਹਿੱਸੇ ਵਿਚ ਭਾਰੀ ਮੀਂਹ, ਬਰਫਬਾਰੀ ਅਤੇ ਗਰਜ ਦੇ ਨਾਲ ਅਸਮਾਨੀ ਬਿਜਲੀ ਕੜਕਣ ਦੀ ਘਟਨਾ ਦੇ ਕਾਰਣ ਇਸ ਖਾੜੀ ਦੇਸ਼ ਵਿਚ ਸੋਮਵਾਰ ਨੂੰ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਗਈ ਅਤੇ ਸਪੀਡ ਹੱਦ ਨੂੰ ਘੱਟ ਕਰ ਦਿੱਤਾ ਗਿਆ। ਲੋਕਾਂ ਨੇ ਅਲ ਐਨ ਸ਼ਹਿਰ ਵਿਚ ਬਰਫਬਾਰੀ ਦੀਆਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਮੀਂਹ ਕਾਰਨ ਟ੍ਰੈਫਿਕ ਜਾਮ ਦੇ ਨਾਲ-ਨਾਲ ਪਾਣੀ ਭਰ ਗਿਆ, ਜਿਸ ਕਾਰਨ ‘ਅਹਲਾਨ ਮੋਦੀ’ ਪ੍ਰੋਗਰਾਮ ਨੂੰ ਛੋਟਾ ਕਰਨ ਦਾ ਫ਼ੈਸਲਾ ਲਿਅਾ ਗਿਆ।

ਕਮਿਊਨਿਟੀ ਦੇ ਨੇਤਾ ਸਜੀਵ ਪੁਰਸ਼ੋਤਮਨ ਨੇ ਕਿਹਾ ਕਿ ਆਬੂਧਾਬੀ  ਦੇ ‘ਜਾਯੇਦ ਸਪੋਰਟਸ ਸਿਟੀ ਸਟੇਡੀਅਮ’ ’ਚ ਪ੍ਰਧਾਨ ਮੰਤਰੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਵਾਸੀ ਪ੍ਰੋਗਰਾਮਾਂ ’ਚੋਂ ਇਕ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਖਰਾਬ ਮੌਸਮ ਦੇ ਕਾਰਨ ਇਸ ’ਚ ਲੋਕਾਂ ਦੀ ਸ਼ਮੂਲੀਅਤ 80,000 ਤੋਂ ਘਟਾ ਕੇ 35,000 ਕਰ ਦਿੱਤੀ ਗਈ। ਪਹਿਲਾਂ ਦੱਸਿਆ ਗਿਆ ਸੀ ਕਿ 60,000 ਲੋਕ ਪਹਿਲਾਂ ਹੀ ਲੋਕਾਂ ਨੂੰ ਰਜਿਸਟਰ ਕਰਨ ਲਈ ਸਥਾਪਤ ਕੀਤੀ ਗਈ ਵੈੱਬਸਾਈਟ ਰਾਹੀਂ ਆਪਣੀ ਹਾਜ਼ਰੀ ਦੀ ਪੁਸ਼ਟੀ ਕਰ ਚੁੱਕੇ ਸਨ। ਇਸ ਪ੍ਰੋਗਰਾਮ ਵਿਚ ਸਿਰਫ਼ ਭਾਰਤੀ ਮੂਲ ਦੇ ਵਿਅਕਤੀ ਹੀ ਸ਼ਾਮਲ ਹੋਣਗੇ। ਸਮਾਗਮ ਵਾਲੀ ਥਾਂ ’ਤੇ 1000 ਤੋਂ ਵੱਧ ਵਾਲੰਟੀਅਰ ਤਾਇਨਾਤ ਕੀਤੇ ਜਾਣਗੇ ਅਤੇ 500 ਤੋਂ ਵੱਧ ਬੱਸਾਂ ਚਲਾਈਆਂ ਜਾਣਗੀਆਂ। ਮੋਦੀ ਦੇ ਪ੍ਰੋਗਰਾਮ ਦਾ ਵੇਰਵਾ ਇਸ ਤਰ੍ਹਾਂ ਹੈ--

13 ਫਰਵਰੀ ਦੀ ਸੰਭਾਵਿਤ ਸਮਾਂ-ਸਾਰਣੀ

ਪੀ.ਐਮ ਮੋਦੀ 11:30 ਵਜੇ ਦਿੱਲੀ ਤੋਂ ਯੂ.ਏ.ਈ ਲਈ ਰਵਾਨਾ ਹੋਣਗੇ।
ਪੀ.ਐਮ ਮੋਦੀ ਸ਼ਾਮ 4 ਵਜੇ ਆਬੂ ਧਾਬੀ ਪਹੁੰਚਣਗੇ।
ਦੁਵੱਲੀ ਗੱਲਬਾਤ ਸ਼ਾਮ 4 ਵਜੇ ਤੋਂ 5:30 ਵਜੇ ਦਰਮਿਆਨ ਅਬੂ ਧਾਬੀ ਵਿੱਚ ਹੋਵੇਗੀ।
ਰਾਤ 8 ਵਜੇ ਤੋਂ ਰਾਤ 9:30 ਵਜੇ ਤੱਕ ਅਹਿਲਾਨ ਮੋਦੀ ਕਮਿਊਨਿਟੀ ਪ੍ਰੋਗਰਾਮ ਹੋਵੇਗਾ, ਜਿੱਥੇ ਪੀ.ਐਮ ਮੋਦੀ ਅਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਮੌਜੂਦ ਰਹਿਣਗੇ।

14 ਫਰਵਰੀ ਦੀ ਸਮਾਂ ਸੂਚੀ

ਵਿਦੇਸ਼ ਮੰਤਰਾਲੇ ਦੀ ਬ੍ਰੀਫਿੰਗ ਸਵੇਰੇ 9:20 ਵਜੇ ਅਬੂ ਧਾਬੀ ਵਿੱਚ ਹੋਵੇਗੀ।
ਪੀ.ਐਮ ਮੋਦੀ ਦੁਪਹਿਰ 1:50 ਤੋਂ 2:10 ਵਜੇ ਤੱਕ ਵਿਸ਼ਵ ਸਰਕਾਰ ਸੰਮੇਲਨ ਵਿੱਚ ਹਿੱਸਾ ਲੈਣਗੇ।
ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਦੇ ਪ੍ਰੋਗਰਾਮ ਵਿੱਚ ਪੀ.ਐਮ ਮੋਦੀ ਯੂ.ਏ.ਈ ਦੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ-ਅਬੂ ਧਾਬੀ 'ਚ ਪਹਿਲੇ ਹਿੰਦੂ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਤੇਜ਼, ਭਾਰਤੀ ਬੱਚੇ ਬਣਾ ਰਹੇ 'ਤੋਹਫ਼ੇ'

PM ਮੋਦੀ ਇਨ੍ਹਾਂ ਪ੍ਰਮੁੱਖਾਂ ਨਾਲ ਕਰਨਗੇ ਮੁਲਾਕਾਤ

ਭਾਰਤੀ ਵਿਦੇਸ਼ ਮੰਤਰਾਲੇ ਦੇ ਅਨੁਸਾਰ 'ਪ੍ਰਧਾਨ ਮੰਤਰੀ ਮੋਦੀ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਦੁਬਈ 'ਚ ਹੋਣ ਵਾਲੇ ਵਿਸ਼ਵ ਸਰਕਾਰ ਸੰਮੇਲਨ 2024 'ਚ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸੰਮੇਲਨ 'ਚ ਵਿਸ਼ੇਸ਼ ਸੰਬੋਧਨ ਕਰਨਗੇ। ਪੀ.ਐਮ ਮੋਦੀ ਅਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ BAPS ਮੰਦਰ ਦਾ ਉਦਘਾਟਨ ਵੀ ਕਰਨਗੇ ਅਤੇ ਜਾਏਦ ਸਪੋਰਟਸ ਸਿਟੀ ਵਿੱਚ ਇੱਕ ਸਮਾਗਮ ਵਿੱਚ ਯੂ.ਏ.ਈ ਵਿੱਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News