ਦਿੱਲੀ 'ਚ ਕੋਹਰੇ ਕਾਰਨ ਫਿਰ ਮੱਧਮ ਪਈ ਟ੍ਰੇਨਾਂ ਦੀ ਚਾਲ, ਬਾਰਿਸ਼ ਦੀ ਸੰਭਾਵਨਾ
Sunday, Feb 10, 2019 - 02:34 PM (IST)

ਨਵੀਂ ਦਿੱਲੀ-ਦਿੱਲੀ 'ਚ ਅੱਜ ਭਾਵ ਐਤਵਾਰ ਦੀ ਸਵੇਰੇ ਠੰਡੀ ਰਹੀ। ਕੋਹਰੇ ਅਤੇ ਘੱਟ ਵਿਜ਼ੀਬਿਲਟੀ ਦੇ ਚੱਲਦਿਆਂ ਦਿੱਲੀ ਤੋਂ ਆਉਣ ਵਾਲੀਆਂ 13 ਟ੍ਰੇਨਾਂ ਅੱਜ ਦੇਰੀ ਨਾਲ ਚੱਲੀਆਂ। ਦਿੱਲੀ 'ਚ ਸ਼ਨੀਵਾਰ ਵੀ ਸਰਦੀ ਦੀ ਮੌਸਮ ਬਣਿਆ ਰਿਹਾ ਅਤੇ ਘੱਟੋ ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 14 ਅਤੇ 15 ਫਰਵਰੀ ਨੂੰ ਤੇਜ਼ ਹਵਾਵਾਂ ਦੇ ਨਾਲ ਫਿਰ ਹਲਕੀ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
13 trains to Delhi are running late today due to fog/low visibility. (file pic) pic.twitter.com/8lDjIugjgL
— ANI (@ANI) February 10, 2019
ਮੌਸਮ ਵਿਭਾਗ ਦੇ ਮੁਤਾਬਕ 13 ਫਰਵਰੀ ਤੋਂ ਹੀ ਮੌਸਮ 'ਚ ਬਦਲਾਅ ਨਜ਼ਰ ਆਉਣ ਲੱਗੇਗਾ ਅਤੇ ਬੱਦਲ ਛਾਏ ਰਹਿਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਵਿਭਾਗ ਮੁਤਾਬਕ ਬਾਰਿਸ਼ ਦੇ ਚੱਲਦਿਆਂ ਤਾਪਮਾਨ 'ਚ ਗਿਰਾਵਟ ਨਹੀਂ ਆਵੇਗੀ ਪਰ ਰਾਤ ਦੇ ਸਮੇਂ ਠੰਡ ਵੱਧੇਗੀ। ਪਿਛਲੇ ਦਿਨੀਂ ਹੋਈ ਬਾਰਿਸ਼ ਦੇ ਕਾਰਨ ਹਵਾ ਗੁਣਵੱਤਾ 'ਚ ਕਾਫੀ ਸੁਧਾਰ ਹੋਇਆ ਹੈ।