ਰਾਜਸਥਾਨ ''ਚ ਅਸਮਾਨੀ ਬਿਜਲੀ ਡਿੱਗੀ, 26 ਜ਼ਖਮੀ
Sunday, Jul 21, 2019 - 08:52 PM (IST)

ਜੈਪੁਰ— ਰਾਜਸਥਾਨ ਦੇ ਪਾਲੀ ਜ਼ਿਲੇ ਵਿਚ ਖਿਵਾਂਡਾ ਵਿਖੇ ਐਤਵਾਰ ਸਵੇਰੇ ਅਸਮਾਨੀ ਬਿਜਲੀ ਡਿਗਣ ਨਾਲ 26 ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ 8 ਔਰਤਾਂ ਵੀ ਸ਼ਾਮਲ ਹਨ। ਅਸਲ ਵਿਚ ਅਚਾਨਕ ਹੀ ਮੀਂਹ ਸ਼ੁਰੂ ਹੋਣ 'ਤੇ ਉਕਤ ਵਿਅਕਤੀ ਇਕ ਝੁੱਗੀ ਅੰਦਰ ਦਾਖਲ ਹੋ ਗਏ। ਝੁੱਗੀ 'ਤੇ ਅਸਮਾਨੀ ਬਿਜਲੀ ਆ ਡਿੱਗੀ। ਸਭ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।