ਦੁਬਈ ਦੇ ਹੋਟਲ ਕਾਰੋਬਾਰੀ ਦੀ ਠਾਣੇ ''ਚ ਹੱਤਿਆ
Sunday, Jul 21, 2019 - 07:41 PM (IST)

ਠਾਣੇ— ਦੁਬਈ ਵਿਚ ਹੋਟਲ ਚਲਾਉਂਦੇ 48 ਸਾਲਾ ਇਕ ਕਾਰੋਬਾਰੀ ਦੀ ਮਹਾਰਾਸ਼ਟਰ ਦੇ ਠਾਣੇ ਵਿਖੇ ਐਤਵਾਰ ਸਵੇਰੇ ਹੱਤਿਆ ਕਰ ਦਿੱਤੀ ਗਈ। ਪੁਲਸ ਸੂਤਰਾਂ ਮੁਤਾਬਕ ਮੁੰਬਈ ਵਾਸੀ ਸੁਰੇਸ਼ ਦਾ ਠਾਣੇ ਵਿਚ ਵੀ ਇਕ ਬੰਗਲਾ ਹੈ। ਉਹ ਆਪਣੇ ਬੰਗਲੇ ਵਿਚ ਕੁਝ ਦਿਨਾਂ ਤੋਂ ਠਹਿਰਿਆ ਹੋਇਆ ਸੀ। ਐਤਵਾਰ ਤੜਕੇ ਕੁਝ ਵਿਅਕਤੀ ਜਬਰੀ ਉਸ ਦੇ ਘਰ ਦਾਖਲ ਹੋਏ ਅਤੇ ਹੱਤਿਆ ਕਰਨ ਪਿੱਛੋਂ ਫਰਾਰ ਹੋ ਗਏ। ਪੁਲਸ ਮੁਲਜ਼ਮਾਂ ਨੂੰ ਲੱਭ ਰਹੀ ਹੈ।