ਦੁਬਈ ’ਚ ਰਾਹੁਲ ਨੇ ਮੋਦੀ ਦੀ ਇਸ ਤਰ੍ਹਾਂ ਉਡਾਈ ਖਿੱਲੀ

01/11/2019 5:00:56 PM

ਦੁਬਈ/ਨਵੀਂ ਦਿੱਲੀ (ਬਿਊਰੋ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀਰਵਾਰ ਨੂੰ ਆਪਣੇ ਦੋ ਦਿਨੀਂ ਦੌਰੇ 'ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਪਹੁੰਚੇ। ਸਾਲ 2019 ਵਿਚ ਰਾਹੁਲ ਦਾ ਇਹ ਪਹਿਲਾ ਕੌਮਾਂਤਰੀ ਦੌਰਾ ਹੈ। ਯੂ.ਏ.ਈ. ਦੇ ਦੌਰੇ 'ਤੇ ਦੁਬਈ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਇੱਥੇ ਆਪਣੇ 'ਮਨ ਕੀ ਬਾਤ' ਕਰਨ ਨਹੀਂ ਆਏ ਹਨ ਸਗੋਂ ਲੋਕਾਂ ਨੂੰ ਸੁਣਨ ਲਈ ਆਏ ਹਨ। ਰਾਹੁਲ ਨੇ ਇੱਥੇ ਭਾਰਤੀ ਵਰਕਰਾਂ ਨੂੰ ਸੰਬੋਧਿਤ ਕੀਤਾ ਅਤੇ ਭਾਰਤ ਦੇ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

ਆਂਧਰਾ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲੇ ਇਕ ਵਰਕਰ ਨੂੰ ਮਿਲਦਿਆਂ ਹੋਇਆਂ ਰਾਹੁਲ ਨੇ ਕਿਹਾ ਕਿ ਜਿਵੇਂ ਹੀ ਸਾਡੀ ਸਰਕਾਰ ਆਏਗੀ, ਉਹ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣਗੇ। ਉਨ੍ਹਾਂ ਨੇ ਕਿਹਾ,''ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਮੈਂ ਇੱਥੇ ਆਪਣੇ 'ਮਨ ਕੀ ਬਾਤ' ਕਰਨ ਨਹੀਂ ਆਇਆ ਹਾਂ ਸਗੋਂ ਤੁਹਾਡੇ ਮਨ ਦੀ ਗੱਲ ਸੁਣਨ ਲਈ ਆਇਆ ਹਾਂ। ਕਿਸੇ ਨੇ ਕਿਹਾ ਕਿ ਇਹ ਵੱਡਾ ਵਿਅਕਤੀ ਸਾਨੂੰ ਮਿਲਣ ਲਈ ਆਇਆ ਹੈ। ਕੋਈ ਵੱਡਾ ਵਿਅਕਤੀ ਨਹੀਂ ਹੁੰਦਾ। ਮੈਂ ਬਿਲਕੁੱਲ ਤੁਹਾਡੇ ਵਰਗਾ ਹਾਂ।'' ਰਾਹੁਲ ਨੇ ਅੱਗੇ ਕਿਹਾ,''ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਜੋ ਵੀ ਤੁਹਾਨੂੰ ਚਾਹੀਦਾ ਹੈ, ਜੋ ਵੀ ਤੁਹਾਡੀਆਂ ਮੁਸ਼ਕਲਾਂ ਹਨ, ਜਿੱਥੇ ਵੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ।'' 

PunjabKesari

ਰਾਹੁਲ ਨੇ ਕਿਹਾ,''ਤੁਸੀਂ ਆਪਣਾ ਖੂਨ-ਪਸੀਨਾ ਅਤੇ ਸਮਾਂ ਇਸ ਸ਼ਹਿਰ ਨੂੰ, ਇਸ ਦੇਸ਼ ਨੂੰ ਬਣਾਉਣ ਲਈ ਦਿੱਤਾ ਅਤੇ ਤੁਸੀਂ ਹਿੰਦੁਸਤਾਨ ਦੀ ਜਨਤਾ ਦਾ ਨਾਮ ਰੌਸ਼ਨ ਕੀਤਾ ਹੈ। ਹਰ ਧਰਮ, ਹਰ ਪ੍ਰਦੇਸ਼, ਹਰ ਜਾਤੀ ਦਾ ਨਾਮ ਤੁਸੀਂ ਰੌਸ਼ਨ ਕੀਤਾ ਹੈ।'' ਭਾਰਤੀ ਵਰਕਰਾਂ ਨੂੰ ਰਾਹੁਲ ਨੇ ਕਿਹਾ,''ਤੁਸੀਂ ਹਿੰਦੁਸਤਾਨ, ਹਿੰਦੁਸਤਾਨ ਦੇ ਪ੍ਰਦੇਸ਼ਾਂ ਅਤੇ ਗਰੀਬ ਜਨਤਾ ਦੀ ਮਦਦ ਕੀਤੀ ਅਤੇ ਤੁਸੀਂ ਇਸ ਸ਼ਹਿਰ ਜੋ ਪੂਰੀ ਦੁਨੀਆ ਵਿਚ ਮਹਾਨ ਹੈ ਉਸ ਨੂੰ ਉੱਨਤ ਕਰਨ ਦਾ ਕੰਮ ਕੀਤਾ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ।''


Vandana

Content Editor

Related News