DSGMC ਚੋਣਾਂ: ਪਰਮਜੀਤ ਸਿੰਘ ਸਰਨਾ ਤੇ ਵਿਕਰਮ ਸਿੰਘ ਕੋ-ਆਪਸ਼ਨ ਰਾਹੀਂ ਚੁਣੇ
Thursday, Sep 09, 2021 - 05:12 PM (IST)
ਨਵੀਂ ਦਿੱਲੀ– ਹਾਲ ਹੀ ’ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਈਆਂ ਹਨ। ਇਨ੍ਹਾਂ ’ਚੋਂ ਚਾਰ ਮੈਂਬਰਾਂ ਦੀ ਚੋਣ ਰਾਹੀਂ ਹੋ ਰਹੀ ਹੈ ਜਿਨ੍ਹਾਂ ’ਚੋਂ 2 ਸੀਟਾਂ ’ਤੇ ਕੋ-ਆਪਸ਼ਨ ਰਾਹੀਂ ਚੋਣ ਮੁਕੰਮਲ ਹੋ ਗਈ ਹੈ। ਵਿਰੋਧੀ ਧਿਰ ਵਲੋਂ ਸਾਂਝੇ ਤੌਰ ’ਤੇ ਪਰਮੀਤ ਸਿੰਘ ਸਰਨਾ ਚੁਣੇ ਗਏ ਹਨ ਜਦਕਿ ਸ਼ੋਮਣੀ ਅਕਾਲੀ ਦਲ (ਬਾਦਲ) ਵਲੋਂ ਵਿਕਰਮ ਸਿੰਘ ਰੋਹਿਣੀ ਚੁਣੇ ਗਏ ਹਨ। ਦੱਸ ਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ’ਚ ਦਿੱਲੀ ਦੀ ਸੰਗਤ 46 ਮੈਂਬਰਾਂ ਨੂੰ ਵੋਟਿੰਗ ਰਾਹੀਂ ਚੁਣ ਚੁੱਕੀ ਹੈ ਅਤੇ DSGMC ਸਿਰਸਾ ਨੂੰ ਨਾਮਜ਼ਦ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ 46 ਸੀਟਾਂ ’ਤੇ ਹੋਈਆਂ ਦਿੱਲੀ ਕਮੇਟੀ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 27 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮੁੜ ਤੋਂ ਦਿੱਲੀ ਗੁਰਦੁਆਰਿਆਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਆਪਣੇ ਹੱਥਾਂ ’ਚ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ’ਚੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਸਰਨਾ ਧੜੇ ਨੇ 14 ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ‘ਜਾਗੋ ਪਾਰਟੀ’ ਨੇ 3 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ। ਇਕ ਸੀਟ ਪੰਥਕ ਅਕਾਲੀ ਲਹਿਰ ਤੇ ਇਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ।