ਪ੍ਰਧਾਨ ਮੰਤਰੀ ਮੋਦੀ ਦਾ ਕਤਲ ਕਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫ਼ਤਾਰ

Friday, Nov 27, 2020 - 01:24 PM (IST)

ਪ੍ਰਧਾਨ ਮੰਤਰੀ ਮੋਦੀ ਦਾ ਕਤਲ ਕਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਪੁਲਸ ਦੇ ਵੀਰਵਾਰ ਨੂੰ ਉਦੋਂ ਹੋਸ਼ ਉੱਡ ਗਏ ਜਦੋਂ ਇਕ ਨਸ਼ੇੜੀ ਸ਼ਖ਼ਸ ਨੇ ਫੋਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਧਮਕੀ ਦਿੱਤੀ। ਫੋਨ ਦੇ ਤੁਰੰਤ ਬਾਅਦ ਸਾਰੀ ਪੁਲਸ ਯੂਨਿਟ ਸਰਗਰਮ ਹੋ ਗਈ ਅਤੇ ਪੁਲਸ ਨੇ ਕਾਲਰ ਨੂੰ ਟਰੇਸ ਕਰਣਾ ਸ਼ੁਰੂ ਕਰ ਦਿੱਤਾ। ਕੁੱਝ ਹੀ ਦੇਰ ਵਿਚ ਪੁਲਸ ਸ਼ਖ਼ਸ ਤੱਕ ਪਹੁੰਚ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।  

ਇਹ ਵੀ ਪੜ੍ਹੋ: ਆਸਟਰੇਲੀਆ ਦੌਰੇ ਤੋਂ ਵਾਪਸ ਪਰਤਣ ਦੇ ਫ਼ੈਸਲੇ 'ਤੇ ਪਹਿਲੀ ਵਾਰ ਵਿਰਾਟ ਨੇ ਤੋੜੀ ਚੁੱਪੀ (ਵੇਖੋ ਵੀਡੀਓ)

ਪੁਲਸ ਨੇ ਜਦੋਂ ਦੋਸ਼ੀ ਨੂੰ ਫੜਿਆ ਤਾਂ ਉਹ ਨਸ਼ੇ ਦੀ ਹਾਲਤ ਵਿਚ ਸੀ ਅਤੇ ਨਸ਼ੇ ਵਿਚ ਹੀ ਸ਼ਖ਼ਸ ਨੇ ਪੁਲਸ ਨੂੰ ਫੋਨ ਕਰ ਦਿੱਤਾ ਸੀ। ਦੋਸ਼ੀ ਦੀ ਪਛਾਣ ਨਿਤੀਨ ਦੇ ਤੌਰ 'ਤੇ ਕੀਤੀ ਗਈ ਹੈ। ਉਹ ਦੱਖਣਪੁਰੀ ਇਲਾਕੇ ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ, ਜਿਸ ਵਿਚ ਕਾਲਰ ਨੇ ਆਪਣੇ ਘਰ ਦੇ ਪਤੇ ਦੀ ਜਾਣਕਾਰੀ ਵੀ ਦਿੱਤੀ ਸੀ। ਫੋਨ ਦੇ ਤੁਰੰਤ ਬਾਅਦ ਅੰਬੇਡਕਰ ਨਗਰ ਪੁਲਸ ਥਣਨਾ ਸਰਗਰਮ ਹੋ ਗਿਆ ਅਤੇ ਕਾਲਰ ਨੂੰ ਟਰੇਸ ਕਰਣ ਲੱਗਾ। ਪੁਲਸ ਨੇ ਦੱਸਿਆ ਕਿ ਦੋਸ਼ੀ ਬੁਰੀ ਤਰ੍ਹਾਂ ਨਸ਼ੇ ਦੀ ਹਾਲਤ ਵਿਚ ਸੀ, ਫਿਲਹਾਲ ਦੋਸ਼ੀ ਤੋਂ ਪੁੱਛਗਿਛ ਚੱਲ ਰਹੀ ਹੈ।  

ਇਹ ਵੀ ਪੜ੍ਹੋ: AUS v IND : ਟੈਸਟ ਸੀਰੀਜ਼ ਚੋਂ ਬਾਹਰ ਹੋਏ ਇਸ਼ਾਂਤ ਸ਼ਰਮਾ, 11 ਦਸੰਬਰ ਨੂੰ ਰੋਹਿਤ 'ਤੇ ਹੋਵੇਗਾ ਫ਼ੈਸਲਾ


author

cherry

Content Editor

Related News