ਸ਼ਰਾਬੀ ਪੁੱਤ ਦੀ ਹੈਵਾਨੀਅਤ! ਪਹਿਲਾਂ ਹਥੌੜੇ ਨਾਲ ਮਾਰੇ ਮਾਪੇ ਤੇ ਫਿਰ ਰਾਤ ਭਰ ਲਾਸ਼ਾਂ...
Wednesday, Jul 16, 2025 - 03:04 PM (IST)

ਬਾਰੀਪਾੜਾ (ਭਾਸ਼ਾ): ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ 'ਚ ਸ਼ਰਾਬ ਦੇ ਆਦੀ ਇੱਕ ਆਟੋ ਚਾਲਕ ਨੇ ਕਥਿਤ ਤੌਰ 'ਤੇ ਆਪਣੇ ਮਾਪਿਆਂ ਨੂੰ ਹਥੌੜੇ ਨਾਲ ਮਾਰ ਦਿੱਤਾ, ਜਿਸ ਤੋਂ ਬਾਅਦ ਉਹ ਰਾਤ ਭਰ ਉਨ੍ਹਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਨਾਲ ਬੈਠਾ ਰਿਹਾ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
Windows ਤੇ Microsoft Office ਯੂਜ਼ਰਸ ਰਹੋ ਸਾਵਧਾਨ! ਭਾਰਤ ਸਰਕਾਰ ਦੀ Warning
ਇਹ ਭਿਆਨਕ ਘਟਨਾ ਮੰਗਲਵਾਰ ਰਾਤ ਨੂੰ ਬੈਸਿੰਗਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਧਨਪਾਲ ਵਿੱਚ ਵਾਪਰੀ। ਸਥਾਨਕ ਨਿਵਾਸੀਆਂ ਨੂੰ ਬੁੱਧਵਾਰ ਸਵੇਰੇ ਬਜ਼ੁਰਗ ਜੋੜੇ ਹਦੀਬੰਧੂ ਸਾਹੂ (81) ਅਤੇ ਸ਼ਾਂਤੀ ਸਾਹੂ (72) ਦੀਆਂ ਲਾਸ਼ਾਂ ਤੇ ਕੋਲ ਮੰਜੇ ਉੱਤੇ ਬੈਠੇ ਉਨ੍ਹਾਂ ਦੇ ਬੇਟੇ ਨੂੰ ਦੇਖਿਆ। ਸਥਾਨਕ ਨਿਵਾਸੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਤੇ ਹਿਮਾਂਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਾਰੀਪਾੜਾ ਦੇ ਪੀਆਰਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ।
ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਅਨੁਸਾਰ, ਹਿਮਾਂਸ਼ੂ ਨੇ ਕੱਲ੍ਹ ਰਾਤ ਝਗੜੇ ਤੋਂ ਬਾਅਦ ਕਥਿਤ ਤੌਰ 'ਤੇ ਪੱਥਰ ਤੋੜਨ ਵਾਲੇ ਹਥੌੜੇ ਨਾਲ ਆਪਣੇ ਮਾਪਿਆਂ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਰਿਵਾਰਕ ਕਲੇਸ਼ ਕਾਰਨ ਹਿਮਾਂਸ਼ੂ ਦੀ ਪਤਨੀ ਤੇ ਬੱਚੇ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e