ਸੇਬਾਂ ਦੀ ਪੇਟੀ ''ਚ ਲੁਕੋ ਕੇ ਲਿਆਂਦੀ ਇਕ ਕਰੋੜ ਦੀ ਚਰਸ ਹਵਾਈ ਅੱਡੇ ਤੋਂ ਬਰਾਮਦ, ਦੋ ਗ੍ਰਿਫਤਾਰ

Tuesday, Nov 14, 2017 - 02:20 AM (IST)

ਅਹਿਮਦਾਬਾਦ— ਗੁਜਰਾਤ 'ਚ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਸੇਬਾਂ ਦੀ ਪੇਟੀ 'ਚ ਲੁਕੋ ਕੇ ਮੁੰਬਈ ਦੀ ਇਕ ਉਡਾਣ ਦੇ ਜ਼ਰੀਏ ਲਿਆਂਦੀ ਗਈ ਇਕ ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕਰੀਬ 10 ਕਿਲੋਗ੍ਰਾਮ ਚਰਸ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਜ਼ਬਤ ਕਰ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 
ਬਿਊਰੋ ਦੇ ਖੇਤਰੀ ਡਾਇਰੈਕਟਰ ਹਰੀਓਮ ਗਾਂਧੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਜੰਮੂ-ਕਸ਼ਮੀਰ ਤੇ ਬਾਰਾਮੂਲਾ ਨਿਵਾਸੀ ਫਾਰੂਖ ਅਹਿਮਦ ਰੈਸ਼ੀ (28) ਜੋ ਮੁੰਬਈ ਤੋਂ ਇੰਡੀਗੋ ਦੀ ਇਕ ਉਡਾਣ ਦੇ ਜ਼ਰੀਏ ਪਹੁੰਚਿਆ ਸੀ, ਨੂੰ ਹਵਾਈ ਅੱਡੇ ਦੇ ਘਰੇਲੂ ਟਰਮੀਨਲ ਤੋਂ ਫੜਿਆ ਗਿਆ। ਉਸ ਦੇ ਨਾਲ ਹੀ ਚਰਸ ਲੈਣ ਆਏ ਮੂਲ ਮੁੰਬਈ ਨਿਵਾਸੀ ਸ਼ਕੀਲ ਅਹਿਮਦ ਕੁਰੈਸ਼ੀ (48) ਨੂੰ ਵੀ ਗ੍ਰਿਫਤਾਰ ਕੀਤਾ ਗਿਆ।


Related News