ਗੁਜਰਾਤ: ICG ਦੇ ਹੱਥ ਲੱਗੀ ਵੱਡੀ ਸਫ਼ਲਤਾ, ਈਰਾਨੀ ਕਿਸ਼ਤੀ ਤੋਂ ਫੜੀ ਗਈ 425 ਕਰੋੜ ਦੀ ਡਰੱਗ

Wednesday, Mar 08, 2023 - 10:18 AM (IST)

ਗੁਜਰਾਤ: ICG ਦੇ ਹੱਥ ਲੱਗੀ ਵੱਡੀ ਸਫ਼ਲਤਾ, ਈਰਾਨੀ ਕਿਸ਼ਤੀ ਤੋਂ ਫੜੀ ਗਈ 425 ਕਰੋੜ ਦੀ ਡਰੱਗ

ਪੋਰਬੰਦਰ (ਅਨਸ)- ਭਾਰਤੀ ਤਟ ਰੱਖਿਅਕ ਬਲ (ਆਈ.ਸੀ.ਜੀ.) ਨੇ ਸੋਮਵਾਰ ਨੂੰ ਗੁਜਰਾਤ ਦੇ ਅਰਬ ਸਾਗਰ ’ਚ ਭਾਰਤੀ ਸਮੁੰਦਰੀ ਹੱਦ ’ਚ 425 ਕਰੋੜ ਰੁਪਏ ਦੀ 61 ਕਿੱਲੋ ਡਰੱਗਸ ਲਿਜਾ ਰਹੀ ਇਕ ਈਰਾਨੀ ਕਿਸ਼ਤੀ ਨੂੰ ਚਾਲਕ ਦਲ ਦੇ 5 ਮੈਂਬਰਾਂ ਦੇ ਨਾਲ ਫੜਿਆ। ਆਈ. ਸੀ. ਜੀ. ਨੇ ਏ. ਟੀ. ਐੱਸ. ਗੁਜਰਾਤ ਤੋਂ ਮਿਲੀ ਖੁਫੀਆ ਇਨਪੁਟ ਦੇ ਆਧਾਰ ’ਤੇ ਕਾਰਵਾਈ ਕੀਤੀ। ਕਿਸ਼ਤੀ ਨੂੰ ਅਗਲੇਰੀ ਜਾਂਚ ਲਈ ਓਖਾ ਲਿਆਂਦਾ ਜਾ ਰਿਹਾ ਹੈ। ਡਿਫੈਂਸ ਵਿੰਗ ਦੇ ਬਿਆਨ ਅਨੁਸਾਰ ਏ.ਟੀ.ਐੱਸ. ਵੱਲੋਂ ਇਕ ਵਿਸ਼ੇਸ਼ ਖੁਫੀਆ ਇਨਪੁਟ ਦੇ ਆਧਾਰ ’ਤੇ ਭਾਰਤੀ ਤਟ ਰੱਖਿਅਕ ਬਲ ਨੇ ਸੋਮਵਾਰ ਨੂੰ ਅਰਬ ਸਾਗਰ ’ਚ ਗਸ਼ਤ ਲਈ ਆਪਣੇ ਦੋ ਫਾਸਟ ਪੈਟਰੋਲ ਜਹਾਜ਼ਾਂ ਨੂੰ ਤਾਇਨਾਤ ਕੀਤਾ।

ਇਹ ਵੀ ਪੜ੍ਹੋ : ਰਾਜਸਥਾਨ 'ਚ BSF ਨੇ ਸਰਹੱਦ ਤੋਂ ਫੜੀ 12 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ, ਹਿਰਾਸਤ 'ਚ ਲਏ 2 ਪੰਜਾਬੀ

ਇਕ ਅਧਿਕਾਰੀ ਨੇ ਦੱਸਿਆ ਕਿ ਰਾਤ ਵੇਲੇ ਇਕ ਕਿਸ਼ਤੀ ਨੂੰ ਓਖਾ ਸਮੁੰਦਰੀ ਕੰਢੇ ਤੋਂ ਲਗਭਗ 340 ਕਿਲੋਮੀਟਰ ਦੂਰ ਭਾਰਤੀ ਜਲ ਖੇਤਰ ’ਚ ਸ਼ੱਕੀ ਹਾਲਾਤ ’ਚ ਲੰਘਦੇ ਹੋਏ ਵੇਖਿਆ ਗਿਆ। ਗਸ਼ਤੀ ਜਹਾਜ਼ਾਂ ਵੱਲੋਂ ਉਸ ਨੂੰ ਰੁਕਣ ਲਈ ਕਿਹਾ ਗਿਆ ਪਰ ਦੂਜੇ ਪਾਸੇ ਤੋਂ ਚਿਤਾਵਨੀ ਦੀ ਅਣਦੇਖੀ ਕੀਤੀ ਗਈ ਅਤੇ ਈਰਾਨੀ ਚਾਲਕ ਦਲ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਤਟ ਰੱਖਿਅਕ ਬਲ ਨੇ ਉਨ੍ਹਾਂ ਨੂੰ ਫੜ ਲਿਆ। ਤਲਾਸ਼ੀ ਤੋਂ ਬਾਅਦ ਕਿਸ਼ਤੀ ’ਚੋਂ 61 ਕਿੱਲੋ ਨਸ਼ੀਲਾ ਪਦਾਰਥ ਮਿਲਿਆ। ਭਾਰਤੀ ਤਟ ਰੱਖਿਅਕ ਬਲ ਨੇ ਏ. ਟੀ. ਐੱਸ. ਦੇ ਨਾਲ ਮਿਲ ਕੇ ਹੁਣ ਤੱਕ 8 ਵਿਦੇਸ਼ੀ ਜਹਾਜ਼ਾਂ ਨੂੰ ਫੜਿਆ ਹੈ ਅਤੇ 2,355 ਕਰੋੜ ਰੁਪਏ ਦੇ 407 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News