ਮੁੰਬਈ ''ਚ 1476 ਕਰੋੜ ਰੁਪਏ ਦੀ ਡਰੱਗਜ਼ ਜ਼ਬਤ, ਫ਼ਿਲਮੀ ਅੰਦਾਜ਼ ''ਚ ਹੋ ਰਹੀ ਸੀ ਤਸਕਰੀ

10/02/2022 4:27:22 AM

ਮੁੰਬਈ : ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਨਵੀਂ ਮੁੰਬਈ ਤੋਂ 1476 ਕਰੋੜ ਰੁਪਏ ਦੀ 'ਕ੍ਰਿਸਟਲ ਮੇਥਾਮਫੇਟਾਮਾਈਨ' ਅਤੇ ਕੋਕੀਨ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਸ਼ੀਲੇ ਪਦਾਰਥਾਂ ਨੂੰ ਆਯਾਤ ਕੀਤੇ ਸੰਤਰਿਆਂ ਦੀਆਂ ਪੇਟੀਆਂ ਵਿੱਚ ਛੁਪਾ ਕੇ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ : ਸਾਥੀ ਗੈਂਗਸਟਰ ਦਾ ਘਰ ਤੋੜਨ ’ਤੇ ਬੰਬੀਹਾ ਗੈਂਗ ਨੇ ਹਰਿਆਣਾ ਸਰਕਾਰ ਤੇ ਪੁਲਸ ਨੂੰ ਦਿੱਤੀ ਇਹ ਧਮਕੀ

ਇਕ ਅਧਿਕਾਰੀ ਨੇ ਦੱਸਿਆ ਕਿ ਵਾਸ਼ੀ ਇਲਾਕੇ 'ਚ 198 ਕਿਲੋ ਉੱਚ ਸ਼ੁੱਧਤਾ 'ਕ੍ਰਿਸਟਲ ਮੇਥਾਮਫੇਟਾਮਾਈਨ' ਅਤੇ 9 ਕਿਲੋ ਕੋਕੀਨ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਦੀ ਮੁੰਬਈ ਖੇਤਰੀ ਇਕਾਈ ਨੂੰ ਸੂਚਨਾ ਮਿਲੀ ਸੀ ਕਿ ਕੋਲਡ ਸਟੋਰੇਜ ਵਿੱਚ ਰੱਖੇ ਫਲਾਂ ਦੀ ਇਕ ਖੇਪ ਵਿੱਚ ਪਾਬੰਦੀਸ਼ੁਦਾ ਦਵਾਈਆਂ ਵੀ ਹਨ।

ਇਹ ਵੀ ਪੜ੍ਹੋ : ਤਰਨਤਾਰਨ ਪੁਲਸ ਨੇ ਗੈਂਗਸਟਰ ਲਖਬੀਰ ਲੰਡਾ ਤੇ ਲੱਖਾ ਸਿਧਾਣਾ ਸਮੇਤ 11 ਖ਼ਿਲਾਫ਼ ਕੀਤਾ ਕੇਸ ਦਰਜ, ਜਾਣੋ ਮਾਮਲਾ

ਅਧਿਕਾਰੀ ਨੇ ਦੱਸਿਆ ਕਿ ਏਜੰਸੀ ਦੀ ਇਕ ਟੀਮ ਨੇ ਸ਼ੁੱਕਰਵਾਰ ਸ਼ਾਮ ਨੂੰ ਵਾਸ਼ੀ ਇਲਾਕੇ 'ਚ ਦੱਖਣੀ ਅਫਰੀਕਾ ਤੋਂ ਦਰਾਮਦ 'ਵੈਲੈਂਸੀਆ ਔਰੇਂਜ' ਲੈ ਕੇ ਜਾ ਰਹੇ ਟਰੱਕ ਨੂੰ ਰੋਕਿਆ ਅਤੇ ਛੁਪਾਏ ਗਿਆ ਪਦਾਰਥ ਬਰਾਮਦ ਕੀਤਾ ਗਿਆ। ਕੋਲਡ ਸਟੋਰੇਜ 'ਚ ਰੱਖੇ ਫਲਾਂ ਦੀ ਖੇਪ ਟਰੱਕ ਰਾਹੀਂ ਲਿਜਾਈ ਜਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਦਰਾਮਦਕਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ: AC 'ਚ ਧਮਾਕੇ ਮਗਰੋਂ ਘਰ 'ਚ ਲੱਗੀ ਅੱਗ, ਪੰਜਾਬ ਤੋਂ ਪੁੱਤਰ ਨੂੰ ਮਿਲਣ ਆਏ ਬਜ਼ੁਰਗ ਜੋੜੇ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News