ਗ੍ਰੇਟਰ ਨੋਇਡਾ ''ਚ ਲਗਭਗ 150 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ, 3 ਗ੍ਰਿਫ਼ਤਾਰ

Wednesday, May 31, 2023 - 03:50 PM (IST)

ਗ੍ਰੇਟਰ ਨੋਇਡਾ ''ਚ ਲਗਭਗ 150 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ, 3 ਗ੍ਰਿਫ਼ਤਾਰ

ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਪੁਲਸ ਨੇ ਬੁੱਧਵਾਰ ਨੂੰ ਨਾਈਜ਼ੀਰੀਆ ਦੇ ਤਿੰਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਨੇ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ 16 ਮਈ ਨੂੰ ਗ੍ਰੇਟਰ ਨੋਇਡਾ 'ਚ ਛਾਪੇਮਾਰੀ ਕਰ ਕੇ ਪੁਲਸ ਨੇ ਐੱਮ.ਡੀ.ਐੱਮ.ਏ. ਡਰੱਗ ਬਣਾਉਣ ਵਾਲੇ ਇਕ ਗਿਰੋਹ ਦੇ 9 ਲੋਕਾਂ ਅਨੁਦੁਮ, ਅਜੋਕੁ ਉਬਾਕ, ਡਾਮੀਆਲ, ਡ੍ਰਾਮੇਮੋਡ, ਲੇਵੀ, ਜੈਕਬ, ਕੋਫੀ, ਛਿੜੀ ਅਤੇ ਅਜੋਕੁ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਲਗਭਗ 300 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਬੀਟਾ-2 ਥਾਣਾ ਪੁਲਸ ਅਤੇ ਕਾਸਨਾ ਥਾਣਾ ਪੁਲਸ ਨੇ ਗ੍ਰਿਫ਼ਤਾਰ ਦੋਸ਼ੀਆਂ ਨੂੰ ਪੁਲਸ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਅਤੇ ਇਸ ਦੌਰਾਨ ਇਕ ਦੋਸ਼ੀ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਖੇਤਰ 'ਚ ਸਥਿਤ ਇਕ ਸੋਸਾਇਟੀ ਦੇ ਇਕ ਮਕਾਨ 'ਚ ਉਨ੍ਹਾਂ ਦੇ ਹੋਰ ਸਾਥੀ ਵੀ ਗੈਰ-ਕਾਨੂੰਨੀ ਰੂਪ ਨਾਲ ਨਸ਼ੀਲੇ ਪਦਾਰਥ ਬਣਾਉਣ ਦੇ ਕੰਮ 'ਚ ਲੱਗੇ ਹੋਏ ਹਨ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਇਕ ਟੀਮ ਬਣਾ ਕੇ ਦੱਸੇ ਗਏ ਸਥਾਨ 'ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉੱਥੋਂ ਸੋਲੋਮਨ, ਸੀਮੋਨ ਅਤੇ ਰੇਮੀ ਨਾਮੀ ਤਿੰਨ ਨਾਈਜ਼ੀਰੀਆਈ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉੱਥੋਂ 30 ਕਿਲੋ 900 ਗ੍ਰਾਮ ਐੱਮ.ਡੀ.ਐੱਮ.ਏ. ਡਰੱਗ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਲਗਭਗ 150 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪੁਲਸ ਨੂੰ ਕੁਝ ਹੋਰ ਸੁਰਾਗ ਮਿਲੇ ਹਨ ਅਤੇ ਇਨ੍ਹਾਂ ਦੇ ਆਧਾਰ 'ਤੇ ਨਸ਼ੀਲੇ ਪਦਾਰਥ ਬਣਾਉਣ ਦੇ ਕੰਮ 'ਚ ਸ਼ਾਮਲ ਅਤੇ ਲੋਕਾਂ ਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


author

DIsha

Content Editor

Related News