ਮਾਸਕ ਨਾ ਪਹਿਨਣ ਵਾਲਿਆਂ 'ਤੇ ਡਰੋਨ ਦੀ ਤਿੱਖੀ ਨਜ਼ਰ, ਲਾਪਰਵਾਹੀ ਕਰਨ 'ਤੇ ਹੋਵੇਗੀ ਕਾਰਵਾਈ

Monday, Apr 12, 2021 - 10:04 PM (IST)

ਮਾਸਕ ਨਾ ਪਹਿਨਣ ਵਾਲਿਆਂ 'ਤੇ ਡਰੋਨ ਦੀ ਤਿੱਖੀ ਨਜ਼ਰ, ਲਾਪਰਵਾਹੀ ਕਰਨ 'ਤੇ ਹੋਵੇਗੀ ਕਾਰਵਾਈ

ਸ਼ਿਮਲਾ - ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ  ਦੇ ਮੱਦੇਨਜ਼ਰ ਸ਼ਾਸਨ ਪ੍ਰਸ਼ਾਸਨ ਸਖ਼ਤ ਫ਼ੈਸਲਾ ਲੈ ਰਿਹਾ ਹੈ। ਇੱਕ ਪਾਸੇ ਜਿੱਥੇ ਪ੍ਰਦੇਸ਼ ਸਰਕਾਰ ਨੇ ਦੇਸ਼ ਦੇ 7 ਰਾਜਾਂ ਤੋਂ ਆਉਣ ਵਾਲੇ ਲੋਕਾਂ ਲਈ ਕੋਵਿਡ ਨੈਗੇਟਿਵ ਰਿਪੋਰਟ ਨਾਲ ਲਿਆਉਣ ਦੇ ਹੁਕਮ ਦਿੱਤੇ ਹਨ। ਉਥੇ ਹੀ ਮਾਸਕ ਪਹਿਨਣ ਲਈ ਵੀ ਮੁਹਿੰਮ ਚਲਾਈ ਗਈ ਹੈ। ਊਨਾ ਵਿੱਚ ਪੁਲਸ ਨੇ ਬਿਨਾਂ ਮਾਸਕ ਆਉਣ ਜਾਣ ਵਾਲਿਆਂ 'ਤੇ ਤਿੱਖੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।

ਪੁਲਸ ਨੇ ਇਸ ਦੇ ਲਈ ਹੁਣ ਡਰੋਨ ਦਾ ਸਹਾਰਾ ਲਿਆ ਹੈ। ਪੁਲਸ ਹੁਣ ਪੂਰੇ ਜ਼ਿਲ੍ਹੇ ਵਿੱਚ ਡਰੋਨ ਦੀ ਸਹਾਇਤਾ ਨਾਲ ਮਾਸਕ ਨਾ ਪਹਿਨਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਇਸ ਦੇ ਲਈ ਪੁਲਸ ਦੀ ਵਿਸ਼ੇਸ਼ ਟੀਮ ਵੱਲੋਂ ਡਰੋਨ ਦੀ ਸਹਾਇਤਾ ਲਈ ਜਾ ਰਹੀ ਹੈ। ਡਰੋਨ ਨਾਲ ਮਿਲਣ ਵਾਲੇ ਫੁਟੇਜ 'ਤੇ ਪੁਲਸ ਦੀ ਵਿਸ਼ੇਸ਼ ਟੀਮ ਲਗਾਤਾਰ ਨਜ਼ਰ  ਰੱਖੇਗੀ ਅਤੇ ਇਸ ਫੁਟੇਜ ਦੇ ਆਧਾਰ 'ਤੇ ਮਾਸਕ ਨਹੀਂ ਪਹਿਨਣ ਵਾਲੇ ਲੋਕਾਂ ਦੇ ਵਿਰੁੱਧ ਕਾਰਵਾਈ ਲਈ PCR ਟੀਮ ਨੂੰ ਸੁਨੇਹਾ ਦਿੱਤਾ ਗਿਆ ਹੈ। ਜਿਸਦੇ ਬਾਅਦ PCR ਤੂਰੰਤ ਕਾਰਵਾਈ ਲੈ ਕੇ ਮਾਸਕ ਨਾ ਪਹਿਨਣ ਵਾਲਿਆਂ ਦੇ ਵਿਰੁੱਧ ਨਿਯਮ ਮੁਤਾਬਕ ਕਾਰਵਾਈ ਕਰੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News