ਜੰਮੂ ਦੇ ਕਾਨਾਚਕ ਸੈਕਟਰ ’ਚ ਦੇਖਿਆ ਗਿਆ ਡਰੋਨ, BSF ਦੀ ਫਾਇਰਿੰਗ ਪਿਛੋਂ ਗਿਆ ਵਾਪਸ

Sunday, Jul 24, 2022 - 12:34 PM (IST)

ਜੰਮੂ ਦੇ ਕਾਨਾਚਕ ਸੈਕਟਰ ’ਚ ਦੇਖਿਆ ਗਿਆ ਡਰੋਨ, BSF ਦੀ ਫਾਇਰਿੰਗ ਪਿਛੋਂ ਗਿਆ ਵਾਪਸ

ਜੰਮੂ (ਉਦੈ/ਨਿਸ਼ਚਯ)- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦ ਅਤੇ ਕੰਟਰੋਲ ਰੇਖਾ ’ਤੇ ਡਰੋਨ ਰਾਹੀਂ ਹਥਿਆਰ ਜਾਂ ਨਸ਼ੀਲੇ ਪਦਾਰਥ ਭੇਜਣ ਦੀਆਂ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਸ਼ੁੱਕਰਵਾਰ ਰਾਤ ਨੂੰ ਵੀ ਪਾਕਿਸਤਾਨ ਨੇ ਕਾਨਾਚਕ ਸੈਕਟਰ ’ਚ ਡਰੋਨ ਭੇਜਿਆ। ਅਲਰਟ ਬੀ. ਐੱਸ. ਐੱਫ. ਦੇ ਜਵਾਨਾਂ ਨੇ ਗੋਲੀਬਾਰੀ ਕੀਤੀ ਤਾਂ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ। ਸ਼ਨੀਵਾਰ ਸਵੇਰੇ ਬੀ.ਐੱਸ.ਐੱਫ ਅਤੇ ਪੁਲਸ ਨੇ ਇਹ ਪਤਾ ਲਾਉਣ ਲਈ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਕਿ ਡਰੋਨ ਹਥਿਆਰਾਂ ਜਾਂ ਨਸ਼ੀਲੇ ਪਦਾਰਥਾਂ ਦੀ ਖੇਪ ਤਾਂ ਨਹੀਂ ਛੱਡ ਗਿਆ।

ਇਹ ਵੀ ਪੜ੍ਹੋ : ਹਾਈਬ੍ਰਿਡ ਅੱਤਵਾਦ ਪਾਕਿਸਤਾਨ ਦਾ ਸਿਆਸੀ ਕਦਮ : DGP ਦਿਲਬਾਗ

ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਤੇ ਫੌਜ ਦੇ ਜਵਾਨਾਂ ਨੇ ਕਾਨਾਚਕ ਸੈਕਟਰ ਵਿੱਚ ਰਾਤ ਕਰੀਬ 9.40 ਵਜੇ ਆਸਮਾਨ 'ਚ ਲਾਲ ਬੱਤੀ ਦੇਖੀ। ਸ਼ੱਕੀ ਡਰੋਨ ਨੂੰ ਦੇਖਦਿਆਂ ਬੀ. ਐੱਸ. ਐੱਫ. ਦੇ ਸਿਪਾਹੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬੀ. ਐੱਸ ਐੱਫ. ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਰੋਨ ਗੋਲੀਬਾਰੀ ਤੋਂ ਬਾਅਦ ਵਾਪਸ ਚਲਾ ਗਿਆ। ਇਸ ਹਫ਼ਤੇ ਦੇ ਸ਼ੁਰੂ ’ਚ ਪਾਕਿਸਤਾਨ ਵੱਲੋਂ ਸਾਂਬਾ ਸੈਕਟਰ ਵਿਚ ਇਕ ਡਰੋਨ ਭੇਜਿਆ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News