ਖ਼ੂਨ ਦੀਆਂ 10 ਬੋਤਲਾਂ ਲੈ ਕੇ ਦਿੱਲੀ ਪੁੱਜਾ ਡਰੋਨ, ਹੁਣ ਮਰੀਜ਼ਾਂ ਦੇ ਇਲਾਜ 'ਚ ਨਹੀਂ ਹੋਵੇਗੀ ਦੇਰੀ

05/11/2023 11:02:35 AM

ਨਵੀਂ ਦਿੱਲੀ (ਏਜੰਸੀ)- ਦੇਸ਼ ’ਚ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਤੋਂ ਖੂਨ ਦੀਆਂ 10 ਬੋਤਲਾਂ ਲੈ ਕੇ ਇਕ ਵਿਸ਼ੇਸ਼ ਡਰੋਨ ਬੁੱਧਵਾਰ ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ 'ਚ ਸਫ਼ਲਤਾਪੂਰਵਕ ਪਹੁੰਚਿਆ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ‘ਆਈ-ਡਰੋਨ ਸਕੀਮ’ ਤਹਿਤ ਡਰੋਨ ਰਾਹੀਂ ਖੂਨ ਦੀਆਂ ਬੋਤਲਾਂ ਦੀ ਡਿਲੀਵਰੀ ਦਾ ਸਫ਼ਲ ਪ੍ਰੀਖਣ ਕੀਤਾ ਹੈ। ਹਾਦਸੇ ਸਮੇਤ ਦੂਜੇ ਹੋਰ ਹਾਦਸਿਆਂ 'ਚ ਖੂਨ ਦੀ ਲੋੜ ਪੈਣ 'ਤੇ ਹੁਣ ਸਹੀ ਸਮੇਂ 'ਤੇ ਬਲੱਡ ਦੀ ਡਿਲਿਵਰੀ ਹੋ ਸਕੇਗੀ ਅਤੇ ਮਰੀਜ਼ ਦੇ ਇਲਾਜ 'ਚ ਦੇਰੀ ਨਹੀਂ ਹੋਵੇਗੀ।

PunjabKesari

ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ ਵਿਖੇ ਸਰਕਾਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਗ੍ਰੇਟਰ ਨੋਇਡਾ ਵਲੋਂ ਦੇਸ਼ ਵਿੱਚ ਪਹਿਲੀ ਵਾਰ ਖੂਨ ਦੀਆਂ ਬੋਤਲਾਂ ਪਹੁੰਚਾਈਆਂ ਗਈਆਂ। ਇਸ ਤੋਂ ਪਹਿਲਾਂ ਆਰ.ਸੀ.ਐਮ.ਆਰ. ਨੇ ਡਰੋਨਾਂ ਰਾਹੀਂ ਮਣੀਪੁਰ ਅਤੇ ਨਾਗਾਲੈਂਡ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਡਾਕਟਰੀ ਸਾਮਾਨ, ਟੀਕੇ ਅਤੇ ਦਵਾਈਆਂ ਦੀ ਵੰਡ ਸਫ਼ਲਤਾਪੂਰਵਕ ਕੀਤੀ ਹੈ। ਆਈ.ਸੀ.ਐੱਮ.ਆਰ ਦੇ ਮੁਖੀ ਡਾ. ਰਾਜੀਵ ਬਹਿਲ ਨੇ ਕਿਹਾ ਕਿ ‘ਆਈ-ਡਰੋਨ’ ਦੀ ਵਰਤੋਂ ਪਹਿਲੀ ਕੋਵਿਡ ਮਹਾਮਾਰੀ ਦੌਰਾਨ ਪਹੁੰਚ ਤੋਂ ਬਾਹਰ ਦੇ ਖੇਤਰਾਂ ਵਿਚ ਟੀਕਿਆਂ ਦੀ ਵੰਡ ਲਈ ਕੀਤੀ ਗਈ ਸੀ। ਅੱਜ ਅਸੀਂ ਖੂਨ ਅਤੇ ਖੂਨ ਨਾਲ ਸਬੰਧਤ ਸਾਮਾਨ ਦੀ ਟਰਾਂਸਪੋਰਟੇਸ਼ਨ ਕਰ ਰਹੇ ਹਾਂ। ਬਾਅਦ ਵਿਚ ਇਸ ਦੀ ਵਰਤੋਂ ਪੂਰੇ ਦੇਸ਼ ਵਿਚ ਕੀਤੀ ਜਾਵੇਗੀ।


DIsha

Content Editor

Related News