ਜੰਮੂ ''ਚ ਮਿਲਿਆ ਲਵਾਰਿਸ ਡਰੋਨ, ਪੁਲਸ ਮਹਿਕਮੇ ''ਚ ਮਚੀ ਅਫੜਾ-ਦਫੜੀ

07/13/2020 5:09:33 PM

ਜੰਮੂ (ਭਾਸ਼ਾ)— ਜੰਮੂ 'ਚ ਸੋਮਵਾਰ ਯਾਨੀ ਕਿ ਅੱਜ ਸ਼ਹਿਰ ਦੇ ਬਾਹਰੀ ਇਲਾਕੇ 'ਚ ਇਕ ਲਵਾਰਿਸ ਡਰੋਨ ਦੇ ਦਾਖ਼ਲ ਹੋਣ ਨਾਲ ਪੁਲਸ ਮਹਿਕਮੇ ਵਿਚ ਅਫੜਾ-ਦਫੜੀ ਮਚ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਡਰੋਨ ਕੌਮਾਂਤਰੀ ਸਰਹੱਦ (ਆਈ. ਬੀ.) ਦੇ ਮਾਧਿਅਮ ਰਾਹੀਂ ਪਾਕਿਸਤਾਨ ਤੋਂ ਆਇਆ ਸੀ ਪਰ ਬਾਅਦ ਵਿਚ ਇਕ ਜਾਂਚ ਵਿਚ ਪਤਾ ਲੱਗਾ ਕਿ ਇਹ ਭਾਰਤੀ ਫ਼ੌਜ ਦੀ ਮਲਕੀਅਤ ਵਾਲਾ ਡਰੋਨ ਸੀ ਅਤੇ ਨਿਯਮਿਤ ਅਭਿਆਸ ਦੌਰਾਨ ਬਾਹਰ ਨਿਕਲ ਜਾਣ ਤੋਂ ਬਾਅਦ ਇਸ ਦੀ ਬੈਟਰੀ ਖਤਮ ਹੋ ਗਈ।

ਪੁਲਸ ਦਲ ਨੇ ਸਵੇਰੇ ਕਰੀਬ 11:30 ਵਜੇ ਸਥਾਨਕ ਲੋਕਾਂ ਦੀ ਸੂਚਨਾ ਤੋਂ ਬਾਅਦ ਪੁਲਸ ਚੌਕੀ ਫਾਲੀਅਨ ਮੰਡਲ ਦੇ ਅਧਿਕਾਰ ਖੇਤਰ ਦੇ ਪਿੰਡ ਬੁਟਾਈ ਚੱਕ ਤੋਂ ਡਰੋਨ ਬਰਾਮਦ ਕੀਤਾ। ਜੰਮੂ-ਕਸ਼ਮੀਰ ਵਿਚ ਡਰੋਨ ਜ਼ਰੀਏ ਹਥਿਆਰਾਂ ਅਤੇ ਡਰੱਗ ਦੀ ਤਸਕਰੀ ਤੋਂ ਬਾਅਦ ਪਾਕਿਸਤਾਨ ਦੀ ਕਿਸੇ ਵੀ ਕੋਸ਼ਿਸ਼ ਨੂੰ ਫੇਲ੍ਹ ਕਰਨ ਲਈ ਸੁਰੱਖਿਆ ਫੋਰਸ, ਪੁਲਸ, ਆਈ. ਬੀ. ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਹਾਈ ਅਲਰਟ 'ਤੇ ਹੈ।


Tanu

Content Editor

Related News