ਸਾਵਧਾਨ! ਦਿੱਲੀ 'ਚ ਗੱਡੀ ਚਲਾਉਣੀ ਹੋਵੇਗੀ ਹੁਣ ਹੋਰ ਵੀ ਮਹਿੰਗੀ, ਜ਼ਰੂਰ ਪੜ੍ਹੋ ਇਹ ਖ਼ਬਰ

Saturday, Oct 12, 2024 - 06:07 PM (IST)

ਨਵੀਂ ਦਿੱਲੀ : ਦਿੱਲੀ ਦੀਆਂ ਸੜਕਾਂ 'ਤੇ ਵਧਦੇ ਟ੍ਰੈਫਿਕ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਕੰਜੈਸ਼ਨ ਟੈਕਸ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਖ਼ਾਸ ਤੌਰ 'ਤੇ ਪੀਕ ਘੰਟਿਆਂ ਦੌਰਾਨ, ਜਦੋਂ ਸੜਕਾਂ 'ਤੇ ਭੀੜ ਹੁੰਦੀ ਹੈ। ਇਸ ਟੈਕਸ ਦਾ ਉਦੇਸ਼ ਟ੍ਰੈਫਿਕ ਨੂੰ ਘਟਾਉਣਾ ਹੈ। ਹਾਲਾਂਕਿ ਇਸ ਦਾ ਅਜੇ ਰਸਮੀ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਹ ਨਵਾਂ ਨਿਯਮ ਛੇਤੀ ਹੀ ਲਾਗੂ ਹੋ ਸਕਦਾ ਹੈ।

ਇਹ ਵੀ ਪੜ੍ਹੋ - ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ : ਬੇਕਾਬੂ ਕਾਰ ਨਹਿਰ 'ਚ ਡਿੱਗੀ, 3 ਬੱਚਿਆਂ ਸਮੇਤ 7 ਦੀ ਮੌਤ

ਕੀ ਹੁੰਦਾ ਹੈ ਕੰਜੈਸ਼ਨ ਟੈਕਸ
ਕੰਜੈਸ਼ਨ ਟੈਕਸ ਇਕ ਤਰ੍ਹਾਂ ਦਾ 'ਭੀੜ ਕਰ' ਹੋਵੇਗਾ। ਇਹ ਉਹਨਾਂ ਸਮੇਂ ਦੌਰਾਨ ਲਾਗੂ ਹੋਵੇਗਾ, ਜਦੋਂ ਸੜਕਾਂ ਬਹੁਤ ਵਿਅਸਤ ਹੁੰਦੀਆਂ ਹਨ, ਜਿਵੇਂ ਕਿ ਦਫ਼ਤਰੀ ਸਮਾਂ। ਆਮ ਤੌਰ 'ਤੇ ਹਾਈਵੇਅ 'ਤੇ ਟੋਲ ਟੈਕਸ ਲੱਗਦਾ ਹੈ, ਜਦਕਿ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਕੰਜੈਸ਼ਨ ਟੈਕਸ ਲਾਗੂ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਪੀਕ ਆਵਰਜ਼ ਦੌਰਾਨ ਦਿੱਲੀ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਸਫ਼ਰ ਕਰਦੇ ਹੋ, ਤਾਂ ਤੁਹਾਨੂੰ ਇਹ ਟੈਕਸ ਅਦਾ ਕਰਨਾ ਪੈ ਸਕਦਾ ਹੈ। ਦਿੱਲੀ ਦੇ ਟਰਾਂਸਪੋਰਟ ਦੇ ਵਿਸ਼ੇਸ਼ ਕਮਿਸ਼ਨਰ ਸ਼ਹਿਜ਼ਾਦ ਆਲਮ ਨੇ ਕਿਹਾ ਹੈ ਕਿ ਉਹ ਕੰਜੈਸ਼ਨ ਟੈਕਸ ਦੀ ਕੀਮਤ ਤੈਅ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਟੈਕਸ ਕਿਹੜੇ ਰੂਟਾਂ 'ਤੇ ਲਾਗੂ ਹੋਵੇਗਾ।

ਇਹ ਵੀ ਪੜ੍ਹੋ - ਕਲਯੁੱਗੀ ਪਤੀ ਵਲੋਂ ਤੌਲੀਏ ਨਾਲ ਪਤਨੀ ਦਾ ਗਲਾ ਘੁੱਟ ਕੇ ਕਤਲ, ਵਜ੍ਹਾ ਕਰ ਦੇਵੇਗੀ ਹੈਰਾਨ

13 ਸਰਹੱਦੀ ਖੇਤਰਾਂ ਵਿੱਚ ਪਾਇਲਟ ਪ੍ਰਾਜੈਕਟ
ਸ਼ਹਿਜ਼ਾਦ ਆਲਮ ਨੇ ਦੱਸਿਆ ਕਿ ਇਹ ਟੈਕਸ ਸ਼ੁਰੂਆਤੀ ਤੌਰ 'ਤੇ ਦਿੱਲੀ ਦੇ 13 ਸਰਹੱਦੀ ਖੇਤਰਾਂ 'ਚ ਪਰਖ ਦੇ ਆਧਾਰ 'ਤੇ ਲਾਗੂ ਕੀਤਾ ਜਾਵੇਗਾ। ਇਹ ਖੇਤਰ ਜ਼ਿਆਦਾਤਰ ਅਜਿਹੇ ਹਨ, ਜਿੱਥੇ ਆਵਾਜਾਈ ਦੀ ਸਮੱਸਿਆ ਜ਼ਿਆਦਾ ਹੈ। ਦਿੱਲੀ ਸਰਕਾਰ ਪਹਿਲਾਂ ਹੀ ਕੰਜੈਸ਼ਨ ਟੈਕਸ ਲਗਾਉਣ 'ਤੇ ਵਿਚਾਰ ਕਰ ਚੁੱਕੀ ਹੈ। 2018 ਵਿੱਚ ਤਤਕਾਲੀ LG ਅਨਿਲ ਬੈਜਲ ਨੇ ਇਹ ਟੈਕਸ ਪੀਕ ਸਮੇਂ ਦੌਰਾਨ ਦਿੱਲੀ ਵਿੱਚ ਦਾਖਲ ਹੋਣ ਵਾਲੇ ਵਾਹਨਾਂ 'ਤੇ ਲਗਾਇਆ ਸੀ। ਉਸ ਸਮੇਂ ਇਹ ਟੈਕਸ ਆਈਟੀਓ ਅਤੇ ਮਹਿਰੌਲੀ-ਗੁਰੂਗ੍ਰਾਮ ਰੋਡ ਸਮੇਤ 21 ਥਾਵਾਂ 'ਤੇ ਲਾਗੂ ਕੀਤਾ ਗਿਆ ਸੀ। ਇਸ ਦਾ ਮੁੱਖ ਉਦੇਸ਼ ਦਿੱਲੀ ਨੂੰ ਜਾਮ ਮੁਕਤ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਸੀ।

ਇਹ ਵੀ ਪੜ੍ਹੋ - ਵੱਡੀ ਵਾਰਦਾਤ: ਸਾਬਕਾ ਪੰਚਾਇਤ ਸਮਿਤੀ ਮੈਂਬਰ ਦਾ ਗੋ.ਲੀ ਮਾਰ ਕੇ ਕਤ.ਲ

ਬੈਂਗਲੁਰੂ ਵਿੱਚ ਵੀ ਸੰਭਾਵਨਾਵਾਂ
ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਤੋਂ ਇਲਾਵਾ ਕਰਨਾਟਕ ਸਰਕਾਰ ਵੀ ਬੈਂਗਲੁਰੂ 'ਚ ਕੰਜੈਸ਼ਨ ਟੈਕਸ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਬੈਂਗਲੁਰੂ ਦੁਨੀਆ ਦੇ ਸਭ ਤੋਂ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ, ਜਿੱਥੇ ਹਰ ਰੋਜ਼ ਕਿਲੋਮੀਟਰ ਦੀ ਆਵਾਜਾਈ ਹੁੰਦੀ ਹੈ। ਇਸ ਲਈ ਰਾਜ ਸਰਕਾਰ ਪੀਕ ਘੰਟਿਆਂ ਦੌਰਾਨ ਕੁਝ ਸੜਕਾਂ 'ਤੇ ਕੰਜੈਸ਼ਨ ਟੈਕਸ ਲਗਾ ਸਕਦੀ ਹੈ।

ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News