ਪੀਰੀਅਡਸ ’ਚ ਨਾ ਪੀਓ 1 ਕੱਪ ਤੋਂ ਵੱਧ ਚਾਹ, ਹੋ ਸਕਦੀ ਹੈ ਘਬਰਾਹਟ, ਉੱਡ ਸਕਦੀ ਹੈ ਨੀਂਦ
Monday, Feb 24, 2020 - 07:01 PM (IST)
ਨਵੀਂ ਦਿੱਲੀ (ਇੰਟ.)–ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਅਤੇ ਸੋਚਦੇ ਹੋ ਕਿ ਪੀਰੀਅਡਸ ਦੇ ਦਿਨਾਂ ’ਚ ਮਸਾਲਾ ਚਾਹ ਪੀਣ ਨਾਲ ਤੁਹਾਡੇ ਪੇਟ ਦੇ ਵੱਟ ਵੀ ਘੱਟ ਹੋ ਜਾਣਗੇ ਤਾਂ ਇਹ ਪੂਰੀ ਤਰ੍ਹਾਂ ਗਲਤ ਹੈ। ਹਾਲ ਹੀ ’ਚ ਕੀਤੀਆਂ ਕੁਝ ਖੋਜਾਂ ਅਨੁਸਾਰ ਚਾਹ ਜਾਂ ਕੌਫੀ ’ਚ ਕੈਫੀਨ ਪਾਇਆ ਜਾਂਦਾ ਹੈ, ਜੋ ਔਰਤਾਂ ਦੇ ਪੀਰੀਅਡਸ ਦੌਰਾਨ ਪੀ. ਐੱਮ. ਐੱਸ. ਨੂੰ ਵਧਾ ਸਕਦਾ ਹੈ। ਇਹੀ ਨਹੀਂ ਚਾਹ (26.1 ਐੱਮ.ਜੀ. ਕੈਫੀਨ) ਪੀਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਗਤੀ ਵੀ ਵੱਧ ਜਾਂਦੀ ਹੈ, ਜਿਸ ਨਾਲ ਚਿੰਤਾ ਅਤੇ ਤਣਾਅ ਹੋ ਸਕਦਾ ਹੈ। ਅਜਿਹੇ ’ਚ ਪੀਰੀਅਡਸ ਦੇ ਦਿਨਾਂ ’ਚ ਤੁਸੀਂ ਖੁਦ ਨੂੰ ਹੋਰ ਜ਼ਿਆਦਾ ਅਸਹਿਜ ਮਹਿਸੂਸ ਕਰੋਗੇ।
ਬਲੈਕ ਟੀ ’ਚ ਹੁੰਦੀ ਹੈ ਜ਼ਿਆਦਾ ਕੈਫੀਨ
ਬਲੈਕ ਟੀ, ਜਿਸ ਨੂੰ ਹਾਂਗ ਚਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸ ’ਚ ਕੈਫੀਨ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ। 1 ਕੱਪ ਹਾਂਗ ਚਾ ’ਚ 40-60 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਹਾਂਗ ਚਾ ਆਮ ਤੌਰ ’ਤੇ ਮਸਾਲਾ ਚਾਹ ਅਤੇ ਆਸਾਮ ਬਲੈਕ ਟੀ ਵਜੋਂ ਜਾਣੀ ਜਾਂਦੀ ਹੈ।
ਓਲੋਂਗ ਚਾਹ
ਇਹ ਚੀਨ ਦੀ ਰਵਾਇਤੀ ਚਾਹ ਹੈ। ਇਨ੍ਹਾਂ ਦੀਆਂ ਹੀ ਪੱਤੀਆਂ ਨਾਲ ਗ੍ਰੀਨ ਟੀ ਅਤੇ ਕਾਲੀ ਚਾਹ ਤਿਆਰ ਕੀਤੀ ਜਾਂਦੀ ਹੈ। ਇਸ ਦੇ ਇਕ ਕੱਪ ਚਾਹ ’ਚ ਲਗਭਗ 30-40 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਇਹ ਚਾਹ ਰੰਗ ’ਚ ਸੁਨਹਿਰੇ ਭੂਰੇ ਕਿਸਮ ਦੀ ਹੁੰਦੀ ਹੈ, ਜਿਸ ਨੂੰ ਆਲੀਸ਼ਾਨ ਚਾਹ ਵਜੋਂ ਵੀ ਜਾਣਿਆ ਜਾਂਦਾ ਹੈ।
ਇਸ ਲਈ ਨਹੀਂ ਪੀਣੀ ਚਾਹੀਦੀ ਜ਼ਿਆਦਾ ਗ੍ਰੀਨ ਟੀ
ਗ੍ਰੀਨ ਟੀ ’ਚ ਪ੍ਰਤੀ ਕੱਪ 30-35 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਇਸ ਨੂੰ ਜਾਪਾਨ ’ਚ ਮਾਚਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਚੀਨ ’ਚ ਲੋਂਗਜਿੰਗ ਭਾਰ ਘੱਟ ਕਰਨ ਲਈ ਚੰਗਾ ਹੈ। ਗ੍ਰੀਨ ਟੀ ’ਚ ਕੈਫੀਨ ਦੇ ਇਲਾਵਾ ਪਾਲੀਫੈਨੋਲਿਕ ਯੋਗਿਕ ਵੀ ਪਾਇਆ ਜਾਂਦਾ ਹੈ। ਇਹ ਯੋਗਿਕ ਬਾਡੀ ਨੂੰ ਆਇਰਨ ਐਬਜਾਰਬ ਕਰਨ ਤੋਂ ਰੋਕਦਾ ਹੈ। ਗ੍ਰੀਨ ਟੀ ਪੀਣ ਨਾਲ ਸਰੀਰ ’ਚ ਆਇਰਨ ਦਾ ਲੈਵਲ ਥੋੜ੍ਹਾ ਪ੍ਰਭਾਵਿਤ ਹੋ ਜਾਂਦਾ ਹੈ। ਹਾਲਾਂਕਿ ਇਹ ਤੁਹਾਡੇ ਸਰੀਰ ’ਚ ਪਹਿਲਾਂ ਤੋਂ ਮੌਜੂਦ ਆਇਰਨ ਨੂੰ ਘੱਟ ਨਹੀਂ ਕਰਦਾ। ਦਿਨ ’ਚ 1-2 ਕੱਪ ਗ੍ਰੀਨ ਟੀ ਪੀਣ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਦਾ।
ਹੋ ਸਕਦੀ ਹੈ ਘਬਰਾਹਟ, ਉੱਡ ਸਕਦੀ ਹੈ ਨੀਂਦ
ਲਗਭਗ ਹਰ ਪ੍ਰਕਾਰ ਦੀ ਚਾਹ ’ਚ ਟੈਨਿਕ ਐਸਿਡ ਪਾਇਆ ਜਾਂਦਾ ਹੈ, ਜੋ ਕਿ ਸਰੀਰ ਨੂੰ ਆਇਰਨ ਅਬਜੋਰਬ ਕਰਨ ਤੋਂ ਰੋਕਦਾ ਹੈ। ਇਸ ਲਈ ਪੀਰੀਅਡਸ ਦੇ ਦਿਨਾਂ ’ਚ ਬਹੁਤ ਜ਼ਿਆਦਾ ਚਾਹ ਪੀਣ ਨਾਲ ਨਾ ਕੇਵਲ ਸਰੀਰ ’ਚ ਆਇਰਨ ਖਤਮ ਹੁੰਦੀ ਹੈ, ਸਗੋਂ ਚਾਹ ’ਚ ਮੌਜੂਦ ਕੈਫੀਨ ਦੇ ਕਾਰਣ ਸਿਰਦਰਦ, ਚਿੜਚਿੜਾਪਨ, ਅਨੀਂਦਰਾ, ਚਿੰਤਾ, ਬੇਚੈਨੀ ਅਤੇ ਘਬਰਾਹਟ ਵੀ ਹੋ ਸਕਦੀ ਹੈ।
ਦੁੱਧ ਵਾਲੀ ਚਾਹ ਪੀਣ ਨਾਲ ਹੋ ਸਕਦਾ ਹੈ ਇਹ ਨੁਕਸਾਨ
ਚਾਹ ’ਚ ਥੀਓਫੀਲਾਇਨ ਕੈਮੀਕਲ ਹੁੰਦਾ ਹੈ। ਜੇਕਰ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਸਰੀਰ ਡੀ-ਹਾਈਡਰੇਟ ਹੋ ਜਾਂਦਾ ਹੈ ਅਤੇ ਕਬਜ਼ ਹੋ ਜਾਂਦੀ ਹੈ। ਇਸ ਤੋਂ ਇਲਾਵਾ ਚਾਹ ’ਚ ਜ਼ਿਆਦਾ ਦੁੱਧ ਪਾ ਕੇ ਪੀਣ ਨਾਲ ਬਲੋਟਿੰਗ ਭਾਵ ਪੇਟ ਫੁੱਲਣ ਦੀ ਸਮੱਸਿਆ ਹੋ ਜਾਂਦੀ ਹੈ। ਚਾਹ ’ਚ ਮੌਜੂਦ ਕੈਫੀਨ ਅਤੇ ਦੁੱਧ ਦੇ ਕਾਰਣ ਪੇਟ ’ਚ ਗੈਸ ਦੀ ਸਮੱਸਿਆ ਹੋ ਜਾਂਦੀ ਹੈ।