ਦਿਲ ਨੂੰ ਤੰਦਰੁਸਤ ਰੱਖਣਾ ਹੈ ਤਾਂ ਇਸ ਸਮੇਂ ਪੀਓ ਕੌਫੀ, ਮੌਤ ਦਾ ਖਤਰਾ ਵੀ ਹੋਵੇਗਾ ਘੱਟ

Thursday, Jan 09, 2025 - 10:58 AM (IST)

ਦਿਲ ਨੂੰ ਤੰਦਰੁਸਤ ਰੱਖਣਾ ਹੈ ਤਾਂ ਇਸ ਸਮੇਂ ਪੀਓ ਕੌਫੀ, ਮੌਤ ਦਾ ਖਤਰਾ ਵੀ ਹੋਵੇਗਾ ਘੱਟ

ਨਵੀਂ ਦਿੱਲੀ (ਅਨਸ) : ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੌਫੀ ਦੇ ਕਈ ਸਿਹਤ ਲਾਭ ਹਨ ਪਰ ਇਸ ਨੂੰ ਪੀਣ ਦਾ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੈ। ਯੂਰਪੀਅਨ ਹਾਰਟ ਜਰਨਲ ਵਿਚ ਪ੍ਰਕਾਸ਼ਿਤ ਖੋਜ ਤੋਂ ਪਤਾ ਲੱਗਾ ਹੈ ਕਿ ਸਵੇਰੇ ਕੌਫੀ ਪੀਣ ਵਾਲਿਆਂ ਵਿਚ ਦਿਲ ਦੀ ਬਿਮਾਰੀ ਨਾਲ ਮਰਨ ਦਾ ਖ਼ਤਰਾ 31 ਪ੍ਰਤੀਸ਼ਤ ਘੱਟ ਹੁੰਦਾ ਹੈ। ਅਮਰੀਕਾ ਵਿਚ ਟੁਲੇਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਲੂ ਕਿਊ ਨੇ ਕਿਹਾ, ‘‘ਇਹ ਬੇਹੱਦ ਮਹੱਤਵਪੂਰਨ ਹੈ ਕਿ ਤੁਸੀਂ ਦਿਨ ਦੇ ਕਿਹੜੇ ਸਮੇਂ ਵਿਚ ਕੌਫੀ ਪੀਂਦੇ ਹੋ।’’ ਇਸ ਅਧਿਐਨ ਵਿੱਚ, ਖੋਜਕਰਤਾਵਾਂ ਨੇ 1999 ਅਤੇ 2018 ਦੇ ਵਿਚਕਾਰ 40725 ਬਾਲਗਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ। ਕੌਫੀ ਬਾਰੇ ਬਹੁਤ ਸਾਰੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ, ਜੋ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ, ਜਾਣੋ ਕਿਸ ਨੰਬਰ 'ਤੇ ਹੈ ਭਾਰਤ

ਖੋਜਕਰਤਾਵਾਂ ਦੇ ਅਨੁਸਾਰ,  ਸਿਰਫ਼ ਇਹ ਮਹੱਤਵਪੂਰਨ ਨਹੀਂ ਹੈ ਕਿ ਤੁਸੀਂ ਕੌਫੀ ਪੀਂਦੇ ਹੋ ਜਾਂ ਨਹੀਂ ਜਾਂ ਤੁਸੀਂ ਕਿੰਨੀ ਕੌਫੀ ਪੀਂਦੇ ਹੋ, ਸਗੋਂ ਇਹ ਵੀ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਦਿਨ ਦੇ ਕਿਹੜੇ ਸਮੇਂ ਕੌਫੀ ਪੀਂਦੇ ਹੋ। ਹਾਲਾਂਕਿ, ਅਧਿਐਨ ਇਹ ਨਹੀਂ ਦੱਸਿਆ ਗਿਆ ਕਿ ਸਵੇਰੇ ਕੌਫੀ ਪੀਣ ਨਾਲ ਦਿਲ ਦੀ ਬਿਮਾਰੀ ਨਾਲ ਮੌਤ ਦਾ ਖ਼ਤਰਾ ਕਿਵੇਂ ਘੱਟ ਜਾਂਦਾ ਹੈ। ਖੋਜ ਕਰਨ ਵਾਲੇ ਵਿਗਿਆਨੀਆਂ ਦੇ ਅਨੁਸਾਰ, ਇਸ ਗੱਲ ਦੀ ਸੰਭਾਵਨਾ ਹੈ ਕਿ ਦੁਪਹਿਰ ਜਾਂ ਸ਼ਾਮ ਨੂੰ ਕੌਫੀ ਪੀਣ ਨਾਲ ਸਰਕੇਡੀਅਨ ਰਿਦਮ ਅਤੇ ਮੇਲਾਟੋਨਿਨ ਵਰਗੇ ਹਾਰਮੋਨ ਦੇ ਪੱਧਰ ਵਿੱਚ ਗੜਬੜੀ ਆ ਸਕਦੀ ਹੈ। ਇਸ ਦੇ ਨਤੀਜੇ ਵਜੋਂ ਸੋਜ ਅਤੇ ਬਲੱਡ ਪ੍ਰੈਸ਼ਰ ਵਰਗੇ ਦਿਲ ਨਾਲ ਸਬੰਧਤ ਕਾਰਕਾਂ ਵਿੱਚ ਬਦਲਾਅ ਆ ਸਕਦਾ ਹੈ।

ਇਹ ਵੀ ਪੜ੍ਹੋ: ਰਾਸ਼ਟਰਪਤੀ ਕੰਪਲੈਕਸ 'ਤੇ ਹਮਲਾ, 19 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News