ਹਰਿਆਣਾ ਦੇ ਹਸਪਤਾਲਾਂ ''ਚ ਇਸ ਦਿਨ ਤੋਂ ਲਾਗੂ ਹੋ ਰਿਹੈ ਡਰੈੱਸ ਕੋਡ, ਨਹੀਂ ਪਹਿਨ ਸਕਣਗੇ ਜੀਨਜ਼ ਅਤੇ Denim

02/29/2024 1:57:24 PM

ਹਰਿਆਣਾ- ਹਰਿਆਣਾ ਦੇ ਹਸਪਤਾਲਾਂ 'ਚ ਭਲਕੇ ਯਾਨੀ ਇਕ ਮਾਰਚ ਤੋਂ ਡਰੈੱਸ ਕੋਡ ਲਾਗੂ ਹੋ ਜਾਵੇਗਾ। ਇਸ ਲਈ ਬਕਾਇਦਾ ਡਿਜ਼ਾਈਨਰ ਤੋਂ ਯੂਨੀਫਾਰਮ ਡਿਜ਼ਾਈਨ ਕਰਵਾਈ ਗਈ ਹੈ। ਕੋਡ ਦੇ ਅਧੀਨ ਪੱਛਮੀ ਸਭਿਅਤਾ ਵਾਲੇ ਕੱਪੜੇ, ਹੇਅਰ ਸਟਾਈਲ, ਭਾਰੀ ਗਹਿਣੇ, ਸ਼ਿੰਗਾਰ, ਲੰਮੇ ਨਹੁੰ ਕੰਮ ਦੇ ਸਮੇਂ ਨਾਮਨਜ਼ੂਰ ਹੋਣਗੇ। ਨੇਮ ਪਲੇਟ 'ਤੇ ਕਰਮਚਾਰੀ ਦਾ ਨਾਂ ਅਤੇ ਅਹੁਦੇ ਦੇ ਨਾਂ ਦਰਜ ਹੋਵੇਗਾ। ਹਸਪਤਾਲ ਦੇ ਸਟਾਫ ਨੂੰ ਨੇਮ ਪਲੇਟ ਲਗਾਉਣਾ ਜ਼ਰੂਰੀ ਵੀ ਕੀਤਾ ਗਿਆ ਹੈ। ਨਰਸਿੰਗ ਕੈਡਰ ਨੂੰ ਛੱਡ ਕੇ ਸੰਬੰਧਤ ਅਹੁਦੇ ਦੇ ਟਰੇਨੀ ਸਫੈਦ ਸ਼ਰਟ ਅਤੇ ਨੇਮ ਪਲੇਟ ਨਾਲ ਕਾਲੀ ਪੇਂਟ ਕੋਈ ਵੀ ਪਾ ਸਕਦਾ ਹੈ। ਇਸ ਪਾਲਿਸੀ 'ਚ ਡਰੈੱਸ ਕੋਡ ਵੀਕ 'ਚ 24 ਘੰਟੇ, 7 ਦਿਨ, ਵੀਕੇਂਡ, ਸ਼ਾਮ ਅਤੇ ਰਾਤ ਦੀ ਸ਼ਿਫਟ ਸਮੇਤ ਲਾਗੂ ਹੋਵੇਗਾ। ਕੱਪੜੇ ਠੀਕ ਨਾਲ ਫਿਟ ਹੋਣੇ ਚਾਹੀਦੇ ਹਨ ਅਤੇ ਇੰਨੇ ਤੰਗ ਜਾਂ ਢਿੱਲੇ ਵੀ ਨਾ ਹੋਣ, ਜੋ ਨਿੱਜੀ ਰੂਪ ਨਾਲ ਵੱਖ ਹੋ ਜਾਣ।

ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸੇਵਾਵਾਂ ਦੇ ਅਧੀਨ ਕੰਮ ਕਰਨ ਵਾਲੇ ਕਰਮਚਾਰੀ ਨੇਮ ਪਲੇਟ ਨਾਲ ਡਰੈੱਸ ਕੋਡ ਦੀ ਆਪਣੀ ਪ੍ਰਣਾਲੀ ਨਾਲ ਕੰਮ 'ਤੇ ਰਹਿਣਗੇ। ਜੇਕਰ ਪ੍ਰਸਤਾਵਿਤ ਡਰੈੱਸ ਕੋਡ ਨੀਤੀ 'ਚ ਕੋਈ ਅਹੁਦੇ ਦਾ ਨਾਂ ਰਹਿ ਗਿਆ ਹੈ ਤਾਂ ਕਰਮਚਾਰੀ ਵਲੋਂ ਅਹੁਦੇ ਦੇ ਨਾਂ 'ਤੇ ਡਰੈੱਸ ਕੋਡ ਪਹਿਨਿਆ ਜਾਵੇਗਾ। ਡਰੈੱਸ  ਕੋਡ 'ਚ ਕਿਸੇ ਵੀ ਰੰਗ ਦੀ ਜੀਨਜ਼, ਡੈਨਿਮ ਸਕਰਟ ਅਤੇ ਡੈਨਿਮ ਡਰੈੱਸ ਨੂੰ ਪੇਸ਼ੇਵਰ ਡਰੈੱਸ ਨਹੀਂ ਮੰਨਿਆ ਜਾਵੇਗਾ ਅਤੇ ਇਨ੍ਹਾਂ ਨੂੰ ਪਹਿਨਣ ਦੀ ਮਨਜ਼ੂਰੀ ਨਹੀਂ ਹੋਵੇਗੀ। ਅਜਿਹੇ 'ਚ ਟੀ-ਸ਼ਰਟ, ਸਟਰੈੱਚ ਟੀ-ਸ਼ਰਟ, ਸਟਰੈੱਚ ਪੈਂਟ, ਫਿਟਿੰਗ ਪੈਂਟ, ਚਮੜੇ ਦੀ ਪੈਂਟ, ਸਨੀਕਰਜ਼, ਚੱਪਲ ਆਦਿ ਦੀ ਮਨਜ਼ੂਰੀ ਨਹੀਂ ਹੋਵੇਗੀ। ਬੂਟਾਂ ਦੇ ਸੰਬੰਧ 'ਚ ਨੀਤੀ ਦੇ ਅਧੀਨ ਬੂਟ ਕਾਲੇ ਆਰਾਮਦਾਇਕ ਅਤੇ ਸਾਰੇ ਸਜਾਵਟ ਤੋਂ ਮੁਕਤ ਹੋਣੇ ਅਤੇ ਸਾਫ਼ ਵੀ ਹੋਣੇ ਚਾਹੀਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor

Related News