ਮੰਦਰਾਂ ''ਚ ਭਗਤਾਂ ਲਈ ਲਾਗੂ ਹੋਵੇਗਾ ਡਰੈੱਸ ਕੋਡ, ਫਟੀ ਜੀਨਜ਼ ''ਤੇ ਹੋਵੇਗੀ ਪਾਬੰਦੀ
Wednesday, Jan 10, 2024 - 01:37 PM (IST)

ਬੈਂਗਲੁਰੂ (ਏਜੰਸੀ)- ਬੈਂਗਲੁਰੂ 'ਚ ਮੰਦਰ ਪ੍ਰਬੰਧਨ ਬੁੱਧਵਾਰ ਤੋਂ ਇਕ ਡਰੈੱਸ ਕੋਡ ਲਾਗੂ ਕਰ ਰਿਹਾ ਹੈ ਅਤੇ ਭਗਤਾਂ ਨੂੰ ਸਿਰਫ਼ ਭਾਰਤੀ ਰਵਾਇਤੀ ਕੱਪੜਿਆਂ 'ਚ ਹੀ ਮੰਦਰਾਂ 'ਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਦੇਵੇਗਾ। ਕਰਨਾਟਕ ਦੇਵਸਥਾਨ ਮਹਾਸੰਘ ਅਤੇ ਹਿੰਦੂ ਜਨਜਾਗ੍ਰਿਤ ਕਮੇਟੀ ਇਸ ਸੰਬੰਧ 'ਚ ਮੰਦਰਾਂ ਦੇ ਸਾਹਮਣੇ ਬੋਰਡ ਲਗਾਏਗੀ ਅਤੇ ਬੁੱਧਵਾਰ ਨੂੰ ਇਸ ਸੰਬੰਧ 'ਚ ਸਖ਼ਤ ਨਿਯਮ ਲਾਗੂ ਕਰੇਗੀ। ਡਰੈੱਸ ਕੋਡ ਅਨੁਸਾਰ, ਪੁਰਸ਼ਾਂ ਨੂੰ ਸ਼ਾਰਟਸ, ਫਟੀ ਜੀਨਜ਼, ਛਾਤੀ ਦਿਖਾਉਣ ਵਾਲੀਆਂ ਟੀ-ਸ਼ਰਟ ਪਹਿਨਣ ਦੀ ਮਨਜ਼ੂਰੀ ਨਹੀਂ ਹੈ ਅਤੇ ਔਰਤਾਂ ਨੂੰ ਸ਼ਾਰਟ, ਮਿੱਡੀ, ਫਟੀ ਜੀਨਜ਼ 'ਚ ਵੀ ਮੰਦਰਾਂ ਦੇ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ
ਬੋਰਡ ਸ਼ਰਧਾਲੂਆਂ ਨੂੰ ਇਹ ਵੀ ਅਪੀਲ ਕਰੇਗਾ ਉਹ ਅਸ਼ਲੀਲ ਕੱਪੜੇ ਪਾ ਕੇ ਮੰਦਰ 'ਚ ਪ੍ਰਵੇਸ਼ ਨਾ ਕਰਨ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਮੰਦਰ ਦੀ ਪਵਿੱਤਰਤਾ ਦੀ ਰੱਖਿਆ ਕਰਨਾ ਧਾਰਮਿਕ ਕਰਤੱਵ ਹੈ। ਕਰਨਾਟਕ ਮੰਦਰ-ਮਠ ਅਤੇ ਧਾਰਮਿਕ ਸੰਸਥਾ ਸੰਘ ਨੇ ਪਿਛਲੇ ਮਹੀਨੇ ਸਾਰੇ ਮੰਦਰਾਂ ਦੇ ਪੁਜਾਰੀਆਂ ਅਤੇ ਟਰੱਸਟੀਆਂ ਦੀ ਬੈਠਕ ਬੁਲਾਈ ਸੀ ਅਤੇ ਜਨਵਰੀ 'ਚ ਨਿਯਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲੇ ਅਪੀਲ ਕੀਤੀ ਗਈ ਸੀ ਅਤੇ ਹਿੰਦੂ ਸੰਗਠਨਾਂ ਨੇ ਫ਼ੈਸਲੇ ਦਾ ਸਮਰਥਨ ਕੀਤਾ ਸੀ। ਬੈਂਗਲੁਰੂ ਦੇ ਵਸੰਤ ਨਗਰ 'ਚ ਸ਼੍ਰੀ ਲਕਸ਼ਮੀ ਵੈਂਕਟਰਮਣ ਮੰਦਰ ਦੇ ਸਾਹਮਣੇ ਇਸ ਸੰਬੰਧ 'ਚ ਇਕ ਬੋਰਡ ਲਗਾ ਕੇ ਮੰਦਰਾਂ ਲਈ ਡਰੈੱਸ ਕੋਡ ਮੁਹਿੰਮ ਵੀ ਚਲਾਈ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8