DRDO ਨੂੰ ਮਿਲੀ ਵੱਡੀ ਸਫ਼ਲਤਾ, ਐਂਟੀ-ਸ਼ਿਪ ਮਿਜ਼ਾਈਲ ਦਾ ਕੀਤਾ ਸਫ਼ਲ ਪਰੀਖਣ
Thursday, Feb 27, 2025 - 03:35 PM (IST)

ਨਵੀਂ ਦਿੱਲੀ- ਭਾਰਤ ਨੇ ਆਪਣੀ ਤਰ੍ਹਾਂ ਦੀ ਪਹਿਲੀ ਨੇਵਲ ਐਂਟੀ ਸ਼ਿਪ ਮਿਜ਼ਾਈਲ ਦਾ ਸਫ਼ਲ ਪਰੀਖਣ ਕੀਤਾ। ਰੱਖਿਆ ਖੋਜ ਸੰਗਠਨ (DRDO) ਅਤੇ ਜੈਲ ਸੈਨਾ ਨੇ ਸਾਂਝੇ ਰੂਪ ਨਾਲ ਓਡੀਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਤ ਪਰੀਖਣ ਰੇਂਜ ਤੋਂ ਨੇਵਲ ਐਂਟੀ ਸ਼ਿਪ ਮਿਜ਼ਾਈਲ ਦਾ ਪਰੀਖਣ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਲ ਸੈਨਾ ਅਤੇ DRDO ਨੂੰ ਇਸ ਲਈ ਵਧਾਈ ਦਿੱਤੀ ਹੈ।
ਰੱਖਿਆ ਮੰਤਰਾਲਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਨੇਵਲ ਐਂਟੀ ਸ਼ਿਪ ਮਿਜ਼ਾਈਲ ਹੈ, ਜਿਸ ਨੂੰ DRDO ਨੇ ਵਿਕਸਿਤ ਕੀਤਾ ਹੈ। DRDO ਨੇ ਸੋਸ਼ਲ ਮੀਡੀਆ 'ਤੇ ਇਸ ਦਾ ਇਕ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ ਪਰੀਖਣਾਂ ਤੋਂ ਮਿਜ਼ਾਈਲ ਦੀ ਮੈਨ-ਇਨ-ਲੂਪ ਫੀਚਰਸ 'ਚ ਮਹਾਰਤ ਹਾਸਲ ਕੀਤੀ ਗਈ ਹੈ। ਪਰੀਖਣ ਦੌਰਾਨ ਮਿਜ਼ਾਈਲ ਨੇ ਇਕ ਛੋਟੇ ਜਹਾਜ਼ ਨੂੰ ਸਿੱਧਾ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਖਿਲਾਫ਼ ਜ਼ਬਰਦਸਤ ਪ੍ਰਭਾਵੀ ਹਮਲਾ ਕੀਤਾ, ਜੋ ਕਿ ਮਿਜ਼ਾਈਲ ਦੀ ਸਟੀਕਤਾ ਅਤੇ ਸ਼ਕਤੀਸ਼ਾਲੀ ਰੇਂਜ ਦਾ ਨਤੀਜਾ ਹੈ। ਇਹ ਇਕ ਮੱਧ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਮਿਜ਼ਾਈਲ ਹੈ।
ਜਲ ਸੈਨਾ ਲਈ ਮੀਲ ਦਾ ਪੱਥਰ
ਰੱਖਿਆ ਮੰਤਰਾਲਾ ਨੇ ਕਿਹਾ ਕਿ ਜਲ ਸੈਨਾ ਲਈ ਇਹ ਪਰੀਖਣ ਮਹੱਤਵਪੂਰਨ ਮੀਲ ਦਾ ਪੱਥਰ ਹੈ, ਕਿਉਂਕਿ ਇਸ ਮਿਜ਼ਾਈਲ ਦੀ ਸਮਰੱਥਾ ਇਹ ਸਾਬਤ ਕਰਦੀ ਹੈ ਕਿ ਇਹ ਕਿਸੇ ਵੀ ਦੁਸ਼ਮਣ ਦੀ ਜਹਾਜ਼ੀ ਤਾਕਤ ਨੂੰ ਪ੍ਰਭਾਵੀ ਤਰੀਕੇ ਨਾਲ ਨਸ਼ਟ ਕਰਨ ਵਿਚ ਸਮਰੱਥ ਹੈ।