ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫਲ ਪ੍ਰੀਖਣ
Saturday, Apr 05, 2025 - 12:46 AM (IST)

ਨਵੀਂ ਦਿੱਲੀ– ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਅਤੇ ਫੌਜ ਨੇ ਓਡਿਸ਼ਾ ਦੇ ਤੱਟ ਤੋਂ ਡਾ. ਏ. ਪੀ. ਜੇ. ਅਬਦੁੱਲ ਕਲਾਮ ਦੀਪ ਤੋਂ ਦਰਮਿਆਨੀ ਦੂਰੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫਲ ਉਡਾਣ-ਪ੍ਰੀਖਣ ਕੀਤਾ ਹੈ।
ਮਿਜ਼ਾਈਲ ਨੇ ਹਵਾਈ ਟੀਚਿਆਂ ਨੂੰ ਇੰਟਰਸੈਪਟ ਕਰ ਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਪ੍ਰੀਖਣ ਲੰਬੀ ਦੂਰੀ, ਛੋਟੀ ਦੂਰੀ, ਵਧੇਰੇ ਉਚਾਈ ਅਤੇ ਘੱਟ ਉਚਾਈ ’ਤੇ 4 ਟੀਚਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਇਸ ਨਾਲ ਫੌਜ ਦੀ ਸੰਚਾਲਨ ਸਮਰੱਥਾ ਪ੍ਰਮਾਣਿਤ ਹੋਈ ਹੈ।