ਪਾਕਿਸਤਾਨੀ ਜਾਸੂਸ ਨੂੰ ਖ਼ੁਫੀਆ ਜਾਣਕਾਰੀ ਦੇਣ ਵਾਲਾ DRDO ਅਧਿਕਾਰੀ ਗ੍ਰਿਫ਼ਤਾਰ

Friday, Feb 24, 2023 - 11:06 PM (IST)

ਪਾਕਿਸਤਾਨੀ ਜਾਸੂਸ ਨੂੰ ਖ਼ੁਫੀਆ ਜਾਣਕਾਰੀ ਦੇਣ ਵਾਲਾ DRDO ਅਧਿਕਾਰੀ ਗ੍ਰਿਫ਼ਤਾਰ

ਨੈਸ਼ਨਲ ਡੈਸਕ: ਰੱਖਿਆ ਖੋਜ ਤੇ ਵਿਕਾਸ ਸੰਗਠਨ ਦੇ ਇਕ ਸੀਨੀਅਰ ਅਧਿਕਾਰੀ ਨੂੰ ਸ਼ੁੱਕਰਵਾਰ ਨੂੰ ਇਕ ਪਾਕਿਸਤਾਨੀ ਜਸੂਸ ਦੇ ਨਾਲ ਭਾਰਤ ਦੇ ਰੱਖਿਆ ਖੇਤਰ ਨਾਲ ਸਬੰਧਤ ਗੁਪਤ ਸੂਚਨਾ ਸਾਂਝੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਓਡੀਸ਼ਾ ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਪੁਲਸ ਨੇ ਕਿਹਾ ਕਿ 57 ਸਾਲਾ ਅਧਿਕਾਰੀ ਓਡੀਸ਼ਾ ਵਿਚ ਬਾਲਾਸੋਰ ਜ਼ਿਲ੍ਹੇ ਦੇ ਚਾਂਦੀਪੁਰ 'ਚ ਡੀ.ਆਰ.ਡੀ.ਓ. ਦੇ ਆਈ.ਟੀ.ਆਰ. ਵਿਚ ਤਾਇਨਾਤ ਹੈ। ਚਾਂਦੀਪੁਰ ਦੇ ਦੋ ਟੈਸਟਿੰਗ ਰੇਂਜ ਹਨ, ਜਿਨ੍ਹਾਂ ਵਿਚ ਭਾਰਤ ਆਪਣੀਆਂ ਮਿਸਾਈਲ, ਰਾੱਕੇਟ ਤੇ ਹਵਾਈ ਹਮਲੇ ਯੋਗ ਹਥਿਆਰ ਪ੍ਰਣਾਲੀਆਂ ਦਾ ਮੁਲਾਂਕਣ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਕੀ ਮੁਸ਼ਕਲਾਂ ਨਾਲ ਘਿਰੇ ਪਾਕਿਸਤਾਨ ਦੀ ਮਦਦ ਕਰੇਗਾ ਭਾਰਤ? ਜਾਣੋ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਜਵਾਬ

ਪੁਲਸ ਇੰਸਪੈਕਟਰ ਜਨਰਲ ਹਿਮਾਂਸ਼ੂ ਕੁਮਾਰ ਲਾਲ ਨੇ ਕਿਹਾ, "ਚਾਂਦੀਪੁਰ ਦੀ ਆਈ.ਟੀ.ਆਰ. ਟੈਸਟਿੰਗ ਰੇਂਜ ਦੇ ਇਕ ਸੀਨੀਅਰ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਇਕ ਵਿਦੇਸ਼ੀ ਏਜੰਟ ਨੂੰ ਮਿਸਾਈਲ ਟੈਸਟਿੰਗ ਸਬੰਧੀ ਕੁੱਝ ਸੰਵੇਦਨਸ਼ੀਲ ਜਾਣਕਾਰੀ ਭੇਜਣ ਵਿਚ ਸਫ਼ਲ ਰਿਹਾ ਹੈ।" ਉਨ੍ਹਾਂ ਕਿਹਾ ਕਿ ਚਾਂਦੀਪੁਰ ਥਾਣੇ ਵਿਚ ਦਿੱਤੀ ਗਈ ਇਕ ਸ਼ਿਕਾਇਤ ਦੇ ਅਧਾਰ 'ਤੇ ਮੁਲਜ਼ਮ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - MCD 'ਚ ਫਿਰ ਭਿੜੇ 'ਆਪ' ਤੇ ਭਾਜਪਾ ਦੇ ਨੁਮਾਇੰਦੇ, ਲਹੂ-ਲੁਹਾਨ ਹੋਏ ਕੌਂਸਲਰ, ਵੇਖੋ ਤਸਵੀਰਾਂ

ਬਾਲਾਸੋਰ ਦੀ ਪੁਲਸ ਸੁਪਰਡੈਂਟ ਸਾਗਰਿਕਾ ਨਾਥ ਨੇ ਕਿਹਾ ਕਿ ਮੁਲਜ਼ਮ ਅਧਿਕਾਰੀ ਨੇ ਜੋ ਜਾਣਕਾਰੀ ਸਾਂਝੀ ਕੀਤੀ, ਉਸ ਬਾਰੇ ਵਿਸਥਾਰਤ ਪੁੱਛਗਿੱਛ ਤੋਂ ਬਾਅਦ ਹੀ ਪਤਾ ਲਗਾਇਆ ਜਾ ਸਕੇਗਾ।

ਪੁਲਸ ਨੇ ਕਿਹਾ ਕਿ ਮੁਲਜ਼ਮ ਦੇ ਖ਼ਿਲਾਫ਼. ਆਈ.ਪੀ.ਸੀ. ਦੀ ਧਾਰਾ 120ਏ ਅਤੇ 120ਬੀ (ਅਪਰਾਧਿਕ ਸਾਜ਼ਿਸ਼) ਤੋਂ ਇਲਾਵਾ ਓਫੀਸ਼ੀਅਲ ਸਿਕ੍ਰੇਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਅਧਿਕਾਰੀ ਨੇ "ਜਿਣਸੀ ਸੰਤੁਸ਼ਟੀ ਤੇ ਪੈਸਿਆਂ ਦੇ ਫ਼ਾਇਦੇ" ਲਈ ਕਥਿਤ ਤੌਰ 'ਤੇ ਇਕ ਪਾਕਿਸਤਾਨੀ ਜਾਸੂਸ ਦੇ ਨਾਲ ਰੱਖਿਆ ਸਬੰਧੀ ਸੰਵੇਦਨਸ਼ੀਲ ਸੂਚਨਾ ਸਾਂਝੀ ਕੀਤੀ। ਪੁਲਸ ਨੇ ਕਿਹਾ ਕਿ ਉਸ ਦੇ ਫ਼ੋਨ ਵਿਚ "ਵਟਸਐਪ ਚੈਟ ਤੇ ਅਸ਼ਲੀਲ ਤਸਵੀਰਾਂ ਤੇ ਵੀਡੀਓ" ਮੀਲੀਆਂ, ਜਿਸ ਨੂੰ ਜ਼ਬਤ ਕਰ ਲਿਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News