ਭਾਰਤ ਨੇ ਹਵਾ 'ਚ ਮਾਰ ਕਰਨ ਵਾਲੀ ਇਕ ਹੋਰ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

Monday, Dec 23, 2019 - 04:56 PM (IST)

ਭਾਰਤ ਨੇ ਹਵਾ 'ਚ ਮਾਰ ਕਰਨ ਵਾਲੀ ਇਕ ਹੋਰ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ਓਡੀਸ਼ਾ— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਕਵਿਕ ਰਿਐਕਸ਼ਨ ਸਰਫੇਸ ਏਅਰ ਮਿਜ਼ਾਈਲ ਸਿਸਟਮ (ਕਊ.ਆਰ.ਐੱਸ.ਏ.ਐੱਮ.) ਦਾ ਸਫ਼ਲ ਪ੍ਰੀਖਣ ਕੀਤਾ ਹੈ। ਇਹ ਟੈਸਟਿੰਗ ਸਵੇਰੇ 11.45 ਵਜੇ ਹੋਈ। ਓਡੀਸ਼ਾ ਦੇ ਤਟ 'ਤੇ ਚਾਂਦੀਪੁਰ ਰੇਂਜ 'ਚ ਇਸ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ। ਇਹ ਮਿਜ਼ਾਈਲ ਜ਼ਮੀਨ ਤੋਂ ਹਵਾ 'ਚ ਸਟੀਕ ਨਿਸ਼ਾਨਾ ਲਗਾਉਣ 'ਚ ਸਮਰੱਥ ਹੈ। ਕਊ.ਆਰ.ਐੱਸ.ਏ.ਐੱਮ. ਸਿਸਟਮ ਦੇ ਅਧੀਨ ਕਿਸੇ ਫੌਜ ਮੁਹਿੰਮ ਦੇ ਅਧੀਨ ਮਿਜ਼ਾਈਲ ਵੀ ਗਤੀਸ਼ੀਲ ਰਹਿੰਦੇ ਹਨ ਅਤੇ ਉਹ ਦੁਸ਼ਮਣ ਦੇ ਜਹਾਜ਼ ਜਾਂ ਡਰੋਨ 'ਤੇ ਨਿਗਰਾਨੀ ਰੱਖਦੇ ਹੋਏ ਉਸ ਨੂੰ ਤੁਰੰਤ ਨਿਸ਼ਾਨਾ ਬਣਾਉਂਦੇ ਹਨ।

ਇਸ ਪ੍ਰੀਖਣ ਦੌਰਾਨ ਡਾਇਰੈਕਟਰ ਜਨਰਲ (ਐੱਮ.ਐੱਸ.ਐੱਸ.) ਐੱਮ.ਐੱਸ.ਆਰ. ਪ੍ਰਸਾਦ ਮੌਜੂਦ ਸਨ। ਇਸ ਮਿਸ਼ਨ ਦੇ ਨਾਲ, ਹਥਿਆਰ ਪ੍ਰਣਾਲੀ ਦੇ ਵਿਕਾਸ ਦੇ ਪ੍ਰੀਖਣ ਪੂਰੇ ਹੋ ਗਏ ਅਤੇ ਨਾਲ ਹੀ ਹਥਿਆਰ ਪ੍ਰਣਾਲੀ 2021 ਤੱਕ ਪੂਰੀ ਤਰ੍ਹਾਂ ਨਾਲ ਤਿਆਰ ਹੋਣ ਹੋ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੀ.ਆਰ.ਡੀ.ਓ. ਨੇ ਪਿਛਲੇ ਹਫਤੇ ਮੰਗਲਵਾਰ (17 ਦਸੰਬਰ) ਨੂੰ ਓਡੀਸ਼ਾ ਦੇ ਤੱਟ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਸੀ। ਇਸ ਮਿਜ਼ਾਈਲ ਨੂੰ ਇਕ ਐਡਵਾਂਸ ਸਵਦੇਸ਼ੀ ਤਕਨੀਕ ਨਾਲ ਲਾਂਚ ਕੀਤਾ ਗਿਆ। ਇਸ ਮਿਜ਼ਾਈਲ ਦਾ ਨਿਸ਼ਾਨਾ ਇਕ ਜਹਾਜ਼ ਸੀ।


author

DIsha

Content Editor

Related News