DRDO ਨੇ ਲੇਹ ''ਚ ਕੋਵਿਡ-19 ਜਾਂਚ ਕੇਂਦਰ ਸਥਾਪਤ ਕੀਤਾ
Thursday, Jul 23, 2020 - 06:03 PM (IST)
ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਕੋਵਿਡ-19 ਦੀ ਜਾਂਚ ਦੀ ਮੌਜੂਦਾ ਸਮਰੱਥਾ ਨੂੰ ਵਧਾਉਣ ਲਈ ਲੇਹ 'ਚ ਇਕ ਕੇਂਦਰ ਸਥਾਪਤ ਕੀਤਾ ਹੈ। ਇਕ ਅਧਿਕਾਰਤ ਬਿਆਨ 'ਚ ਇਹ ਕਿਹਾ ਗਿਆ ਹੈ। ਰੱਖਿਆ ਮੰਤਰਾਲੇ ਦੇ ਇਕ ਬਿਆਨ ਅਨੁਸਾਰ ਇਹ ਜਾਂਚ ਕੇਂਦਰ ਲੇਹ ਸਥਿਤ ਉੱਚ ਉੱਨਤਾਂਸ਼ ਖੋਜ ਰੱਖਿਆ ਸੰਸਥਾ (ਡੀ.ਆਈ.ਐੱਚ.ਏ.ਆਰ.) 'ਚ ਸਥਾਪਤ ਕੀਤਾ ਗਿਆ ਹੈ। ਬਿਆਨ ਅਨੁਸਾਰ ਜਾਂਚ ਕੇਂਦਰ ਦਾ ਉਦਘਾਟਨ ਲੱਦਾਖ ਦੇ ਉੱਪ ਰਾਜਪਾਲ ਆਰ.ਕੇ. ਮਾਥੁਰ ਨੇ ਬੁੱਧਵਾਰ ਨੂੰ ਕੀਤਾ।
ਇੱਥੇ ਹਰ ਦਿਨ 50 ਨਮੂਨਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ। ਕੇਂਦਰੀ ਸਿਹਤ ਮੰਤਰੀ ਦੀ ਵੈੱਬਸਾਈਟ 'ਤੇ ਉਪਲੱਬਧ ਅੰਕੜਿਆਂ ਅਨੁਸਾਰ ਲੱਦਾਖ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲੇ ਵੱਧ ਕੇ 1206 ਹੋ ਗਏ ਹਨ ਅਤੇ 2 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਵੀ ਹੋਈ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਹਾਲੇ ਕੋਵਿਡ-19 ਦੇ 186 ਮਰੀਜ਼ ਇਲਾਜ ਅਧੀਨ ਹਨ।