DRDO ਚੇਅਰਮੈਨ ਨੂੰ ਬ੍ਰਿਟੇਨ ਤੋਂ ਮਿਲਿਆ ਸਨਮਾਨ

11/26/2019 11:53:07 AM

ਨਵੀਂ ਦਿੱਲੀ/ਬ੍ਰਿਟੇਨ— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡਿਫੈਂਸ ਰਿਸਰਚ ਐਂਡ ਡੈਵਲਪਮੈਂਟ ਆਰਗਨਾਈਜੇਸ਼ਨ, ਡੀ.ਆਰ.ਡੀ.ਓ.) ਦੇ ਚੇਅਰਮੈਨ ਜੀ. ਸਤੀਸ਼ ਰੈੱਡੀ ਨੂੰ ਰਾਇਲ ਏਅਰੋਨਾਟਿਕਲ ਸੋਸਾਇਟੀ ਆਫ ਯੂਕੇ ਨੇ ਮਾਨਦ ਫੈਲੋਸ਼ਿਪ ਨਾਲ ਸਨਮਾਨਤ ਕੀਤਾ ਹੈ। ਇਕ ਨਿਊਜ਼ ਏਜੰਸੀ ਦੀ ਖਬਰ ਅਨੁਸਾਰ, ਰੈੱਡੀ ਬੀਤੇ 100 ਸਾਲਾਂ 'ਚ ਇਹ ਸਨਮਾਨ ਪਾਉਣ ਵਾਲੇ ਪਹਿਲੇ ਭਾਰਤੀ ਨਾਗਰਿਕ ਵਿਗਿਆਨੀ ਹਨ।

ਦੱਸਣਯੋਗ ਹੈ ਕਿ ਯੂਨਾਈਟੇਡ ਕਿੰਗਡਮ ਦੇ ਰਾਇਲ ਏਰੋਨਾਟਿਕਲ ਸੋਸਾਇਟੀ ਵਲੋਂ ਰੈੱਡੀ ਨੂੰ ਇਹ ਸਨਮਾਨ ਭਾਰਤ 'ਚ ਵਿਭਿੰਨ ਮਿਜ਼ਾਈਲ ਪ੍ਰਣਾਲੀਆਂ, ਏਅਰੋਸਪੇਸ ਵਾਹਨਾਂ, ਨਿਰਦੇਸ਼ਿਤ ਹਥਿਆਰਾਂ ਅਤੇ ਏਵਿਓਨਿਕਸ ਤਕਨਾਲੋਜੀਆਂ ਦੀ ਡਿਜ਼ਾਈਨ, ਵਿਕਾਸ ਅਤੇ ਤਾਇਨਾਤੀ 'ਚ ਯੋਗਦਾਨ ਲਈ ਦਿੱਤਾ ਗਿਆ ਹੈ।


DIsha

Edited By DIsha