ਕਦੋਂ ਆਵੇਗੀ ਕੋਰੋਨਾ ਦੀ ਦੇਸੀ ਦਵਾਈ 2DG ਅਤੇ ਕਿੰਨੀ ਹੋਵੇਗੀ ਕੀਮਤ? ਡਾ. ਰੈੱਡੀ ਨੇ ਦਿੱਤੀ ਜਾਣਕਾਰੀ

Thursday, May 20, 2021 - 12:03 AM (IST)

ਕਦੋਂ ਆਵੇਗੀ ਕੋਰੋਨਾ ਦੀ ਦੇਸੀ ਦਵਾਈ 2DG ਅਤੇ ਕਿੰਨੀ ਹੋਵੇਗੀ ਕੀਮਤ? ਡਾ. ਰੈੱਡੀ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ - ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਜਾਰੀ ਹੈ। ਬੀਤੇ ਸੋਮਵਾਰ (17 ਮਈ) ਨੂੰ ਮਹਾਮਾਰੀ ਨਾਲ ਜੰਗ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵਲੋਂ Dr. Reddys Laboratories ਨਾਲ ਮਿਲ ਕੇ ਵਿਕਸਿਤ ਕੋਰੋਨਾ ਦੀ ਦਵਾਈ 2-DG ਨੂੰ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਗਈ। ਇਸ ਦਵਾਈ ਬਾਰੇ ਅੱਜ ਡਾ Dr. Reddys Laboratories ਵੱਲੋਂ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ - 'ਤੌਕਤੇ' ਦੀ ਤਬਾਹੀ ਤੋਂ ਬਾਅਦ ਚੱਕਰਵਾਤ 'yaas' ਦਾ ਅਲਰਟ

2DG ਡਰੱਗ ਅਜੇ ਬਾਜ਼ਾਰ ਵਿੱਚ ਨਹੀਂ
ਡਾ. ਰੈੱਡੀ ਵੱਲੋਂ ਕਿਹਾ ਗਿਆ ਹੈ ਕਿ 2DG ਡਰੱਗ ਅਜੇ ਲਾਂਚ ਨਹੀਂ ਹੋਈ ਹੈ। ਇਸ ਦਵਾਈ ਦੇ ਜੂਨ ਤੱਕ ਬਾਜ਼ਾਰ ਵਿੱਚ ਆਉਣ ਦੀ ਸੰਭਾਨਾ ਹੈ। ਡਾ. ਰੈੱਡੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਤੋਂ ਪਹਿਲਾਂ ਕਿਸੇ ਵੀ ਮੈਸੇਜ ਤੋਂ ਸੁਚੇਤ ਰਹੋ। ਸੋਸ਼ਲ ਮੀਡੀਆ 'ਤੇ 2DG ਨੂੰ ਵੇਚਣ ਦੇ ਕੀਤੇ ਜਾ ਰਹੇ ਦਾਅਵੇ ਫਰਜ਼ੀ ਹਨ।

ਕਿੰਨੀ ਹੋਵੇਗੀ ਕੀਮਤ
ਡਾ. ਰੈੱਡੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਦਵਾਈ ਦੀ ਕਿੰਨੀ ਕੀਮਤ ਹੋਵੇਗੀ ਇਹ ਅਜੇ ਤੈਅ ਨਹੀਂ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੀ ਕੀਮਤ ਤੈਅ ਕੀਤੀ ਜਾਵੇਗੀ। ਡਾ. ਰੈੱਡੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੀ ਕੀਮਤ ਅਜਿਹੀ ਰੱਖੀ ਜਾਵੇਗੀ ਜੋ ਸਭ ਦੀ ਪਹੁੰਚ ਵਿੱਚ ਹੋਵੇ, ਛੇਤੀ ਹੀ ਕੀਮਤਾਂ ਦਾ ਐਲਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਬਲੈਕ ਫੰਗਸ ਨਾਲ ਹੁਣ ਤੱਕ 1500 ਲੋਕ ਹੋਏ ਪੀੜਤ, 90 ਦੀ ਮੌਤ

2-ਡੀਜੀ ਪਾਊਡਰ ਦੇ ਰੂਪ ਵਿੱਚ ਆਵੇਗੀ
ਦੱਸ ਦਈਏ ਕਿ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ  ਡਾ. ਹਰਸ਼ਵਰਧਨ ਨੇ ਡੀ.ਆਰ.ਡੀ.ਓ. ਦੇ ਮੁੱਖ ਦਫ਼ਤਰ ਵਿੱਚ ਕੋਰੋਨਾ ਦੀ ਦੇਸੀ ਦਵਾਈ 2DG ਦੀ ਪਹਿਲੀ ਖੇਪ ਲਾਂਚ ਕੀਤੀ। ਕੋਰੋਨਾ ਦੀ ਦੇਸੀ ਦਵਾਈ 2-ਡੀਜੀ ਪਾਊਡਰ ਦੇ ਰੂਪ ਵਿੱਚ ਪੈਕੇਟ ਵਿੱਚ ਆਵੇਗੀ ਅਤੇ ਇਸ ਨੂੰ ਪਾਣੀ ਵਿੱਚ ਘੋਲ ਕੇ ਦਿੱਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News