ਡਾ. ਰੈੱਡੀਜ਼ ਨੇ ਸ਼ੁਰੂ ਕੀਤੀ ਸਪੁਤਨਿਕ-ਵੀ ਵੈਕਸੀਨ ਦੀ ਪਹਿਲੀ ਖੁਰਾਕ ਦੀ ਸਪਲਾਈ
Wednesday, Sep 08, 2021 - 03:33 AM (IST)
ਹੈਦਰਾਬਾਦ : ਡਾ. ਰੈੱਡੀਜ਼ ਲੈਬੋਰੇਟਰੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਰੂਸ ਦੀ ਕੋਵਿਡ-19 ਵੈਕਸੀਨ ਸਪੁਤਨਿਕ-ਵੀ ਦੀ ਪਹਿਲੀ ਖੁਰਾਕ ਦੀ ਸਪਲਾਈ ਪੂਰੇ ਦੇਸ਼ ਦੇ ਸਹਿਭਾਗੀ ਹਸਪਤਾਲਾਂ ਵਿੱਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਪੈਨੇਸੀਆ ਬਾਇਓਟੈਕ ਨੇ ਭਾਰਤ ਵਿੱਚ ਵਿਕਰੀ ਲਈ ਉਸ ਵੱਲੋਂ ਨਿਰਮਿਤ ਰੂਸੀ ਸਪੁਤਨਿਕ ਵੀ ਵੈਕਸੀਨ ਦੇ ਦੂਜੇ ਹਿੱਸੇ ਦੀ ਪਹਿਲੀ ਖੇਪ ਦੀ ਸਪਲਾਈ ਕੀਤੀ ਹੈ। ਡਾ. ਰੈੱਡੀਜ਼ ਨੇ ਇਸ ਤੋਂ ਪਹਿਲਾਂ ਰੂਸੀ ਪ੍ਰਤੱਖ ਨਿਵੇਸ਼ ਫੰਡ ਤੋਂ ਸਪਲਾਈ ਦੀਆਂ ਰੁਕਾਵਟਾਂ ਤੋਂ ਬਾਅਦ ਸਪੁਤਨਿਕ ਵੀ ਦੀ ਪਹਿਲੀ ਖੁਰਾਕ ਦੀ ਸਪਲਾਈ ਨੂੰ ਟਾਲ ਦਿੱਤਾ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਕਰਨਾਲ 'ਚ ਦੇਰ ਰਾਤ ਕਿਸਾਨਾਂ ਵਿਚਾਲੇ ਸਮਝੌਤਾ ਕਰਨ ਪਹੁੰਚਿਆ ਪ੍ਰਸ਼ਾਸਨ, ਡੀ.ਸੀ. ਕਰ ਰਹੇ ਨੇ ਗੱਲਬਾਤ
ਡਾ. ਰੈੱਡੀਜ਼ ਦੇ ਬੁਲਾਰਾ ਨੇ ਕਿਹਾ ਕਿ ਪਹਿਲੀ ਖੁਰਾਕ ਦੀ ਸਪਲਾਈ ਤੋਂ ਬਾਅਦ ਬਰਾਬਰ ਮਾਤਰਾ ਵਿੱਚ ਦੂਜੀ ਖੁਰਾਕ ਦੀ ਸਪਲਾਈ ਕੀਤੀ ਜਾਵੇਗੀ। ਕੰਪਨੀ ਨੇ ਸਪੁਤਨਿਕ-ਵੀ ਟੀਕੇ ਦੀ ਉਪਲੱਬਧਤਾ ਨੂੰ ਲੈ ਕੇ ਲੋਕਾਂ ਨੂੰ ਤਾਜ਼ਾ ਜਾਣਕਾਰੀ ਦੇਣ ਲਈ ਵੈੱਬਸਾਈਟ ਵੀ ਸ਼ੁਰੂ ਕੀਤੀ ਹੈ। ਇਸ ਵਿੱਚ ਸ਼ਹਿਰਾਂ, ਹਸਪਤਾਲਾਂ ਦੀ ਸੂਚੀ ਹੋਵੇਗੀ ਜਿੱਥੇ ਟੀਕਾ ਉਪਲੱਬਧ ਹੋਵੇਗਾ। ਇਹ ਜਾਣਕਾਰੀ www.drreddys.com/sputnik-vaccine ਸਾਈਟ 'ਤੇ ਉਪਲੱਬਧ ਹੋਵੇਗੀ।
ਇਹ ਵੀ ਪੜ੍ਹੋ - ਕਰਨਾਲ ਮੋਰਚਾ 'ਚ ਪਹੁੰਚਾਇਆ ਗਿਆ ਖਾਣਾ, ਕਿਸਾਨਾਂ ਦੀ ਮਦਦ ਕਰਨ ਵਾਲਿਆਂ ਨੇ ਕੀਤੀ ਵਿਵਸਥਾ
ਬੁਲਾਰਾ ਨੇ ਕਿਹਾ ਕਿ ‘‘ਜਿਵੇਂ ਕਿ ਸਾਡੇ ਸਹਿਭਾਗੀਆਂ - ਆਰ.ਡੀ.ਆਈ.ਐੱਫ. ਅਤੇ ਪੈਨੇਸੀਆ ਬਾਇਓਟੈਕ ਨੇ ਐਲਾਨ ਕੀਤਾ ਹੈ ਪੈਨੇਸੀਆ ਬਾਇਓਟੈਕ ਦੁਆਰਾ ਨਿਰਮਤ ਦੂਜੀ ਖੁਰਾਕ ਦੇ ਹਿੱਸੇ ਦੀ ਸਪਲਾਈ ਹੁਣ ਸ਼ੁਰੂ ਹੋ ਗਈ ਹੈ। ਡਾ. ਰੈੱਡੀਜ਼ ਨੇ ਪਹਿਲੀ ਖੁਰਾਕ ਦੇ ਹਿੱਸੇ ਦੀ ਦੇਸ਼ਭਰ ਵਿੱਚ ਸਥਿਤ ਆਪਣੇ ਸਹਿਭਾਗੀ ਹਸਪਤਾਲਾਂ ਨੂੰ ਸਪਲਾਈ ਸ਼ੁਰੂ ਕਰ ਦਿੱਤੀ ਹੈ, ਇਸ ਦੇ ਨਾਲ ਹੀ ਇੰਨੀ ਹੀ ਮਾਤਰਾ ਵਿੱਚ ਦੂਜੀ ਖੁਰਾਕ ਦੇ ਹਿੱਸੇ ਦੀ ਵੀ ਸਪਲਾਈ ਹੋਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।