ਯਮੁਨਾ ਨਦੀ ''ਚ ਦਰਜਨਾਂ ਲਾਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

Saturday, May 08, 2021 - 05:06 AM (IST)

ਯਮੁਨਾ ਨਦੀ ''ਚ ਦਰਜਨਾਂ ਲਾਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ - ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆਨਕ ਹਨ, ਇਸ ਨੂੰ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਹੁਣ ਪਿੰਡਾਂ ਵਿੱਚ ਵੀ ਇਸ ਮਹਾਮਾਰੀ ਨੇ ਤਬਾਹੀ ਦੇ ਮੰਜਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਯੂ.ਪੀ.  ਦੇ ਹਮੀਰਪੁਰ ਜ਼ਿਲ੍ਹੇ ਤੋਂ ਅਜਿਹੀਆਂ ਹੀ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਯਮੁਨਾ ਨਦੀ ਵਿੱਚ ਇਕੱਠੀਆਂ ਕਈ ਲਾਸ਼ਾਂ ਨੂੰ ਵਗਦੇ ਹੋਏ ਵੇਖਿਆ ਗਿਆ। ਦੱਸਿਆ ਗਿਆ ਕਿ ਪਿੰਡ ਵਾਲੇ ਸਸਕਾਰ ਕਰਣ ਦੀ ਬਜਾਏ ਲਾਸ਼ਾਂ ਨੂੰ ਸਿੱਧੇ ਜਮੁਨਾ ਵਿੱਚ ਵਹਾ ਰਹੇ ਹਨ।

ਇਹ ਵੀ ਪੜ੍ਹੋ- ਹੈਦਰਾਬਾਦ ਤੋਂ ਬਾਅਦ ਹੁਣ ਇਟਾਵਾ 'ਚ ਮਿਲੀਆਂ ਦੋ ਸ਼ੇਰਨੀਆਂ ਕੋਰੋਨਾ ਪਾਜ਼ੇਟਿਵ

ਸ਼ੁੱਕਰਵਾਰ ਨੂੰ ਜਦੋਂ ਯਮੁਨਾ ਨਦੀ ਵਿੱਚ ਅਚਾਨਕ ਕਈ ਲਾਸ਼ਾਂ ਨੂੰ ਵੇਖਿਆ ਗਿਆ ਤਾਂ ਪੂਰੇ ਇਲਾਕੇ ਵਿੱਚ ਭਾਜੜ ਮੱਚ ਗਈ ਅਤੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਗਈ। ਇਨ੍ਹਾਂ ਲਾਸ਼ਾਂ ਦੀ ਹਕੀਕਤ ਜਾਣਨ ਲਈ ਹਮੀਰਪੁਰ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਤਾਂ ਪਤਾ ਲੱਗਾ ਕਿ ਕਾਨਪੁਰ ਅਤੇ ਹਮੀਰਪੁਰ ਜ਼ਿਲ੍ਹਿਆਂ ਦੇ ਪੇਂਡੂ ਇਲਾਕਿਆਂ ਵਿੱਚ ਵੱਡੀ ਤਾਦਾਦ ਵਿੱਚ ਲੋਕਾਂ ਦੀ ਮੌਤ ਹੋ ਰਹੀ ਹੈ। ਸਾਰੀਆਂ ਲਾਸ਼ਾਂ ਨੂੰ ਪਿੰਡ ਵਾਸੀਆਂ ਵੱਲੋਂ ਯਮੁਨਾ ਵਿੱਚ ਹੀ ਵਹਾਇਆ ਜਾ ਰਿਹਾ ਹੈ। ਇਸ ਬਾਰੇ ਵਿੱਚ ਹਮੀਰਪੁਰ ਦੇ ਵਧੀਕ ਪੁਲਸ ਪ੍ਰਧਾਨ (ASP) ਅਨੂਪ ਕੁਮਾਰ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਦੇ ਇੰਚਾਰਜ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਪਾਇਆ ਕਿ ਟਰੈਕਟਰ ਵਿੱਚ ਦੋ ਲਾਸ਼ਾਂ ਨੂੰ ਲਿਆਇਆ ਗਿਆ ਸੀ ਅਤੇ ਫਿਰ ਉਨ੍ਹਾਂ ਨੂੰ ਯਮੁਨਾ ਵਿੱਚ ਵਹਾ ਦਿੱਤਾ ਗਿਆ। ਪੁਲਸ ਮੁਤਾਬਕ ਉਨ੍ਹਾਂ ਨੂੰ ਨਦੀ ਵਿੱਚ ਹੋਰ ਵੀ ਕਈ ਸਾਰੀਆਂ ਲਾਸ਼ਾਂ ਮਿਲੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News