ਦਾਜ ਦੇ ਲਾਲਚੀਆਂ ਨੇ 3 ਮਹੀਨੇ ਦੀ ਮਾਸੂਮ ਸਮੇਤ ਨੂੰਹ ਨੂੰ ਜਿਉਂਦੇ ਸਾੜਿਆ, ਮੌਤ

Thursday, Sep 19, 2019 - 12:00 PM (IST)

ਦਾਜ ਦੇ ਲਾਲਚੀਆਂ ਨੇ 3 ਮਹੀਨੇ ਦੀ ਮਾਸੂਮ ਸਮੇਤ ਨੂੰਹ ਨੂੰ ਜਿਉਂਦੇ ਸਾੜਿਆ, ਮੌਤ

ਰਾਮਪੁਰ— ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਔਰਤ ਅਤੇ ਉਸ ਦੀ 3 ਮਹੀਨੇ ਦੀ ਬੇਟੀ ਨੂੰ ਦਾਜ ਦੇ ਲਾਲਚੀ ਸਹੁਰੇ ਪਰਿਵਾਰ ਵਾਲਿਆਂ ਨੇ ਜਿਉਂਦੇ ਸਾੜ ਦਿੱਤਾ। ਘਟਨਾ ਰਾਮਪੁਰ ਦੇ ਹਾਜੀਪੁਰ ਮੁਹੱਲਾ ਦੀ ਹੈ। ਪੁਲਸ ਨੇ ਦਾਜ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਹਾਲੇ ਫਰਾਰ ਹੈ।

4 ਸਾਲ ਪਹਿਲਾਂ ਹੋਇਆ ਸੀ ਵਿਆਹ
ਪੀੜਤਾ ਦੇ ਭਰਾ ਮੁਹੰਮਦ ਜਾਵੇਦ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸ਼ਬਨਮ ਦਾ ਨਿਕਾਹ 4 ਸਾਲ ਪਹਿਲਾਂ ਹੋਇਆ ਸੀ। ਜਾਵੇਦ ਨੇ ਦੱਸਿਆ,''ਸ਼ਬਨਮ ਦਾ 3 ਸਾਲ ਦਾ ਇਕ ਬੇਟਾ ਅਤੇ 3 ਮਹੀਨੇ ਦੀ ਇਕ ਬੇਟੀ ਸੀ। ਸੱਸ-ਸਹੁਰੇ ਵਲੋਂ ਦਾਜ ਲਈ ਦਬਾਅ ਬਣਾਉਣ ਦੇ ਬਾਅਦ ਤੋਂ ਸ਼ਬਨਮ ਆਪਣੇ ਪਿਤਾ ਘਰ ਰਹਿ ਰਹੀ ਸੀ। ਉਨ੍ਹਾਂ ਦੇ ਸਹੁਰੇ ਪਰਿਵਾਰ ਵਾਲੇ ਉਨ੍ਹਾਂ ਦਾ ਉਤਪੀੜਨ ਕਰਦੇ ਸਨ। ਬੁੱਧਵਾਰ ਨੂੰ ਉਨ੍ਹਾਂ ਸ਼ਬਨਮ ਨੂੰ ਘਰ ਬੁਲਾਇਆ ਅਤੇ 3 ਸਾਲ ਦੀ ਮਾਸੂਮ ਨਾਲ ਜਿਉਂਦੇ ਸਾੜ ਦਿੱਤਾ।

ਗੁਆਂਢੀਆਂ ਤੋਂ ਘਟਨਾ ਬਾਰੇ ਲੱਗਾ ਪਤਾ
ਜਾਵੇਦ ਨੇ ਦੱਸਿਆ ਕਿ ਸ਼ਬਨਮ ਦੀ ਨਨਾਣ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੂੰ ਗੁਆਂਢੀਆਂ ਤੋਂ ਘਟਨਾ ਬਾਰੇ ਪਤਾ ਲੱਗਾ। ਜਾਵੇਦ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਐੱਸ.ਪੀ. ਅਜੇ ਸ਼ਰਮਾ ਨੇ ਦੱਸਿਆ,''ਦਾਜ ਅਤੇ ਕਤਲ ਦਾ ਕੇਸ ਦਰਜ ਹੋਇਆ ਹੈ। ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੋਸਟਮਾਰਟਮ ਲਈ ਲਾਸ਼ਾਂ ਜ਼ਿਲਾ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ।''


author

DIsha

Content Editor

Related News