J-K 'ਤੇ ਸ਼ਾਹ ਤੋਂ ਬਾਅਦ ਹੁਣ ਡੋਭਾਲ ਦੀ ਬੈਠਕ, ਅਮਰਨਾਥ ਯਾਤਰਾ ਸਮੇਤ ਮੌਜੂਦਾ ਹਾਲਾਤ 'ਤੇ ਮੰਥਨ

Friday, Jun 18, 2021 - 08:57 PM (IST)

J-K 'ਤੇ ਸ਼ਾਹ ਤੋਂ ਬਾਅਦ ਹੁਣ ਡੋਭਾਲ ਦੀ ਬੈਠਕ, ਅਮਰਨਾਥ ਯਾਤਰਾ ਸਮੇਤ ਮੌਜੂਦਾ ਹਾਲਾਤ 'ਤੇ ਮੰਥਨ

ਸ਼੍ਰੀਨਗਰ - ਜੰਮੂ-ਕਸ਼ਮੀਰ ਨੂੰ ਲੈ ਕੇ ਗ੍ਰਹਿ ਮੰਤਰਾਲਾ ਵਿੱਚ ਅੱਜ ਸ਼ੁੱਕਰਵਾਰ ਨੂੰ ਉੱਚ ਪੱਧਰੀ ਬੈਠਕ ਹੋ ਰਹੀ ਹੈ। ਵਿਕਾਸ ਨਾਲ ਜੁੜੇ ਪ੍ਰੋਜੈਕਟ ਯੋਜਨਾਵਾਂ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਬੈਠਕ ਹੋਈ, ਜਿਸ ਵਿੱਚ J-K ਦੇ ਉਪ ਰਾਜਪਾਲ ਮਨੋਜ ਸਿਨਹਾ ਸ਼ਾਮਲ ਹੋਏ। ਇਸ ਤੋਂ ਬਾਅਦ ਸੁਰੱਖਿਆ ਹਾਲਾਤ ਨੂੰ ਲੈ ਕੇ ਵੱਡੀ ਬੈਠਕ ਹੋ ਰਹੀ ਹੈ, ਜਿਸ ਵਿੱਚ NSA ਅਜਿਤ ਡੋਭਾਲ ਵੀ ਬੈਠਕ ਵਿੱਚ ਮੌਜੂਦ ਹਨ।

ਗ੍ਰਹਿ ਮੰਤਰਾਲਾ ਵਿੱਚ ਅੱਜ ਦੂਜੀ ਉੱਚ ਪੱਧਰੀ ਬੈਠਕ ਵਿੱਚ ਜੰਮੂ-ਕਸ਼ਮੀਰ ਦੇ ਸੁਰੱਖਿਆ ਹਾਲਾਤ ਨੂੰ ਲੈ ਕੇ ਵੱਡੀ ਬੈਠਕ ਹੋ ਰਹੀ ਹੈ। ਬੈਠਕ ਵਿੱਚ ਗ੍ਰਹਿ ਸਕੱਤਰ ਅਜੇ ਭੱਲਾ ਅਤੇ NSA ਅਜਿਤ ਡੋਭਾਲ ਵੀ ਮੌਜੂਦ ਹਨ।

ਇਨ੍ਹਾਂ ਤੋਂ ਇਲਾਵਾ ਜੰਮੂ-ਕਸ਼ਮੀਰ ਦੇ DGP ਦਿਲਬਾਗ ਸਿੰਘ, IB ਪ੍ਰਮੁੱਖ ਅਰਵਿੰਦ ਕੁਮਾਰ, RAW ਪ੍ਰਮੁੱਖ ਸਾਮੰਤ ਗੋਇਲ ਵੀ ਬੈਠਕ ਵਿੱਚ ਮੌਜੂਦ ਹਨ। CRPF ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਵੀ ਬੈਠਕ ਵਿੱਚ ਮੌਜੂਦ ਹਨ।

J-K ਦੇ ਪੰਚਾਇਤ ਮੈਂਬਰਾਂ ਨੂੰ ਭਾਰਤ ਦੀ ਸੈਰ ਕਰਵਾਈ ਜਾਏ: ਸ਼ਾਹ 
ਜੰਮੂ-ਕਸ਼ਮੀਰ ਦੇ ਵਿਕਾਸ ਨਾਲ ਜੁੜੀ ਅਹਿਮ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਜੰਮੂ-ਕਸ਼ਮੀਰ ਅਤੇ ਗ੍ਰਹਿ ਮੰਤਰਾਲਾ ਦੇ ਚੋਟੀ ਦੇ ਅਧਿਕਾਰੀਆਂ ਨੂੰ ਕਈ ਨਿਰਦੇਸ਼ ਦਿੱਤੇ ਗਏ ਹਨ। ਗ੍ਰਹਿ ਮੰਤਰੀ ਨੇ ਚੋਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜਨਤਾ ਦਾ ਸਰਵਾਂਗੀਣ ਵਿਕਾਸ ਨਰੇਂਦਰ ਮੋਦੀ ਸਰਕਾਰ ਦੀ ਪਹਿਲ ਹੈ।

ਕਸ਼ਮੀਰ ਵਿੱਚ 76 ਫੀਸਦੀ ਟੀਕਕਾਰਨ ਹੋ ਚੁੱਕਾ ਹੈ, ਜਦੋਂ ਕਿ 4 ਜ਼ਿਲ੍ਹਿਆਂ ਵਿੱਚ 100 ਫੀਸਦੀ ਟੀਕਾਕਰਨ ਹੋ ਚੁੱਕਾ ਹੈ। ਇਸ ਸਫਲ ਕੋਸ਼ਿਸ਼ 'ਤੇ ਬੈਠਕ ਦੌਰਾਨ ਗ੍ਰਹਿ ਮੰਤਰੀ ਸ਼ਾਹ ਨੇ ਜੰਮੂ-ਕਸ਼ਮੀਰ ਦੇ ਰਾਜਪਾਲ ਨੂੰ ਵਧਾਈ ਦਿੱਤੀ।

ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੇ ਸ਼ਰਨਾਰਥੀ ਜੋ ਜੰਮੂ-ਕਸ਼ਮੀਰ ਵਿੱਚ ਮੌਜੂਦ ਹਨ। ਉਨ੍ਹਾਂ ਨੂੰ ਸ਼ਰਨਾਰਥੀ ਯੋਜਨਾਵਾਂ  ਦੇ ਤਹਿਤ ਲਾਭ ਮਿਲੇ। ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਖੇਤੀਬਾੜੀ ਆਧਾਰਿਤ ਉਦਯੋਗਾਂ ਦੀ ਵੱਡੇ ਪੱਧਰ 'ਤੇ ਸਥਾਪਨਾ ਹੋਵੇ ਅਤੇ ਇਸ ਆਧਾਰ 'ਤੇ ਲੋਕਾਂ ਨੂੰ ਰੁਜ਼ਗਾਰ ਮਿਲੇ। ਇਹੀ ਨਹੀਂ ਰੁਜ਼ਗਾਰ ਨਾਲ ਜੁੜੀਆਂ ਯੋਜਨਾਵਾਂ ਜਨਤਾ ਤੱਕ ਪਹੁੰਚਾਈ ਜਾਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ। 


author

Inder Prajapati

Content Editor

Related News