ਦੀਪ ਸਿੱਧੂ ਪ੍ਰਤੀ ਸ਼ੰਕੇ ਬਰਕਰਾਰ, ਜਾਣੋ ਕਿਉਂ ਭਾਜਪਾ ਨਾਲ ਸਬੰਧਾਂ ਨੂੰ ਲੈ ਕੇ ਉੱਠ ਰਹੇ ਨੇ ਸਵਾਲ

01/28/2021 6:02:31 PM

ਸੰਜੀਵ ਪਾਂਡੇ

26 ਜਨਵਰੀ ਨੂੰ ਦਿੱਲੀ ਵਿਚ ਮੁਗਲ ਸਾਮਰਾਜ ਵਲੋਂ ਸਥਾਪਿਤ ਕਲਾ ਦੀ ਇਕ ਬਿਹਤਰੀਨ ਮਿਸਾਲ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਦਿੱਲੀ ਵਿਚ ਟਰੈਕਟਰ ਮਾਰਚ ਕਰ ਰਹੇ ਸਨ। ਦੇਸ਼ ਭਰ ਵਿੱਚ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਪਰ ਜਦੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਅਸਲੀਅਤ ਸਾਹਮਣੇ ਆਈ ਤਾਂ ਦੇਸ਼ ਵਿਚ ਹੰਗਾਮਾ ਹੋਰ ਵੱਧ ਗਿਆ। ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਉਂਦੇ ਲੋਕਾਂ ਦੀ ਅਗਵਾਈ ਕਰ ਰਹੇ ਸਖ਼ਸ਼ ਦੀਪ ਸਿੱਧੂ ਅਤੇ ਭਾਜਪਾ ਨਾਲ ਉਨ੍ਹਾਂ ਦੇ ਸੰਬੰਧਾਂ ਬਾਰੇ ਸਵਾਲ ਕਰ ਰਹੇ ਹਨ। 26 ਜਨਵਰੀ ਸ਼ਾਮ ਤੱਕ ਸ਼ਾਂਤੀਪੂਰਵਕ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਹੁਣ ਸਰਕਾਰ 'ਤੇ ਹਮਲਾਵਰ ਹੋ ਗਏ ਹਨ। ਉਨ੍ਹਾਂ ਨੇ ਲਾਲ ਕਿਲ੍ਹੇ ਦੀ ਘਟਨਾ ਲਈ ਸਿੱਧੇ ਤੌਰ 'ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਿਸਾਨ ਜਥੇਬੰਦੀਆਂ ਨੇ ਸ਼ਰੇਆਮ ਦੋਸ਼ ਲਾਇਆ ਹੈ ਕਿ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਿਚ ਸ਼ਾਮਲ ਲੋਕ ਉਹ ਲੋਕ ਸਨ ਜੋ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ। ਉਹ ਲੰਬੇ ਸਮੇਂ ਤੋਂ ਅੰਦੋਲਨ ਵਿਚ ਘੁਸਪੈਠ ਕਰ ਰਹੇ ਸਨ ਅਤੇ ਅੰਦੋਲਨ ਨੂੰ ਵਿਗਾੜ ਰਹੇ ਸਨ। ਦਰਅਸਲ, ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਲੋਕਾਂ ਦੀ ਅਗਵਾਈ ਕਰਨ ਵਾਲਾ ਦੀਪ ਸਿੱਧੂ ਦੇ ਭਾਜਪਾ ਨਾਲ ਡੂੰਘੇ ਸਬੰਧਾਂ ਦੇ ਕਈ ਸਬੂਤ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਹਮਲਾਵਰ ਹਨ ਅਤੇ ਭਾਜਪਾ ਅਤੇ ਕੇਂਦਰ ਸਰਕਾਰ ਬਚਾਅ ਪੱਖ 'ਚ ਹੈ। ਕਾਰਨ ਵਾਜਬ ਹੈ। ਇਕ ਪਾਸੇ ਦੀਪ ਸਿੱਧੂ ਐਨਆਈਏ ਦੇ ਰਾਡਾਰ 'ਤੇ ਹੈ। ਦੂਜੇ ਪਾਸੇ, ਉਹ ਬਾਇੱਜ਼ਤ ਲਾਲ ਕਿਲ੍ਹੇ ਤੱਕ ਪਹੁੰਚ ਜਾਂਦਾ ਹੈ। ਲਾਲ ਕਿਲ੍ਹੇ 'ਤੇ ਹੰਗਾਮਾ ਕਰਦਾ ਹੈ। ਪੁਲਿਸ ਚੁੱਪ ਚਾਪ ਨਜ਼ਰ ਰੱਖਦੀ ਹੈ। ਦਿੱਲੀ ਪੁਲਿਸ ਨੇ ਅਜੇ ਤੱਕ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਇੰਨੇ ਰੌਲੇ-ਰੱਪੇ ਤੋਂ ਬਾਅਦ ਉਹ ਮੌਕੇ ਤੋਂ ਕਿਵੇਂ ਬਾਹਰ ਨਿਕਲ ਗਿਆ?

ਧਰਮਿੰਦਰ ਦੇ ਪਰਿਵਾਰ ਨਾਲ ਕਰੀਬੀ ਰਿਸ਼ਤਾ
ਦੀਪ ਸਿੱਧੂ ਨੂੰ ਕੁਝ ਸਮਾਂ ਪਹਿਲਾਂ ਤੱਕ ਪੰਜਾਬ ਦੇ ਪੱਤਰਕਾਰ ਬਹੁਤਾ ਨਹੀਂ ਜਾਣਦੇ ਸਨ। ਪੰਜਾਬ ਵਿਚ ਜਦੋਂ ਉਹ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਧਰਨੇ 'ਤੇ ਬੈਠਾ ਸੀ ਤਾਂ ਉਦੋਂ ਵੀ ਪੱਤਰਕਾਰਾਂ ਨੂੰ ਦੀਪ ਸਿੱਧੂ ਦੇ ਪਿਛੋਕੜ ਬਾਰੇ ਪਤਾ ਨਹੀਂ ਸੀ। ਪੰਜਾਬੀ ਫ਼ਿਲਮ ਉਦਯੋਗ ਵਿਚ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਵੀ ਦੀਪ ਸਿੱਧੂ ਦੇ ਅਸਲੀ ਪਿਛੋਕੜ ਬਾਰੇ ਦੱਸਣ ਵਿਚ ਅਸਮਰੱਥ ਸਨ ਕਿਉਂਕਿ ਦੀਪ ਸਿੱਧੂ ਨੂੰ ਕੁਝ ਸਮਾਂ ਪਹਿਲਾਂ ਤੱਕ ਪੰਜਾਬ ਵਿੱਚ ਸੰਨੀ ਦਿਓਲ ਦੇ ਸਾਥੀ ਵਜੋਂ ਜਾਣਿਆ ਜਾਂਦਾ ਸੀ। ਕੁਝ ਸਮਾਂ ਪਹਿਲਾਂ ਤੱਕ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਾਹਿਰਾਂ ਅਨੁਸਾਰ ਦੀਪ ਸਿੱਧੂ ਨੇ ਫ਼ਿਲਮ ਪ੍ਰੋਡਕਸ਼ਨ ਕੰਪਨੀ ਬਣਾ ਰੱਖੀ ਹੈ, ਇਸਦੀ ਜਾਣਕਾਰੀ ਸਿਰਫ਼ ਉਸਦੇ ਕੋਲ ਸੀ ਪਰ ਪੰਜਾਬੀ ਫ਼ਿਲਮ ਇੰਡਸਟਰੀ ਦੇ ਲੋਕ ਇਹ ਜ਼ਰੂਰ ਕਹਿੰਦੇ ਸਨ ਕਿ ਦੀਪ ਸਿੱਧੂ ਫ਼ਿਲਮੀ ਅਦਾਕਾਰ ਧਰਮਿੰਦਰ ਦੇ ਪਰਿਵਾਰ ਦਾ ਪਿਛਲੇ ਕਈ ਸਾਲਾਂ ਤੋਂ ਬਹੁਤ ਨਜ਼ਦੀਕੀ ਰਿਹਾ ਹੈ।ਦੀਪ ਸਿੱਧੂ ਨੇ ਪੁਣੇ ਦੇ ਮਸ਼ਹੂਰ ਸੇਮਬੀਏਸਿਸ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਦੀਪ ਸਿੱਧੂ ਆਪਣੇ ਆਪ ਨੂੰ ਕਾਰਪੋਰਟ ਕਾਨੂੰਨ ਦਾ ਵਕੀਲ ਵੀ ਦੱਸਦਾ ਹੈ। ਜਦੋਂ ਪੱਤਰਕਾਰਾਂ ਨੇ ਦੀਪ ਸਿੱਧੂ ਦੀ ਖੋਜ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਮੁਕਤਸਰ ਦੇ ਉਦੈਕਰਨ ਪਿੰਡ ਦਾ ਵਸਨੀਕ ਹੈ। ਉਸਦੇ ਭਾਜਪਾ ਦੇ ਵੱਡੇ ਆਗੂਆਂ ਨਾਲ ਬਹੁਤ ਚੰਗੇ ਸੰਬੰਧ ਹਨ ਪਰ ਨਾਲ ਨਾਲ ਖ਼ਾਲਿਸਤਾਨ ਦੀ ਵਿਚਾਰਧਾਰਾ ਬਾਰੇ ਵੀ ਗੱਲ ਕਰਦਾ ਹੈ।  

ਇਹ ਵੀ ਪੜ੍ਹੋਸ਼ਬਦ ਚਿੱਤਰ: ਇਹ ਸਿਰਫ਼ ਤਸਵੀਰ ਨਹੀਂ ਹੈ ਜਨਾਬ, ਜਜ਼ਬਾਤ ਨੇ, ਪੜ੍ਹੋ ਕੀ ਕਹਿ ਰਹੀ ਏ ਤਸਵੀਰ

ਕਿਸਾਨ ਜਥੇਬੰਦੀਆਂ ਨੇ ਸ਼ੁਰੂ ਤੋਂ ਦੀਪ ਸਿੱਧੂ ਤੋਂ ਬਣਾਈ ਦੂਰੀ 
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਦੀਪ ਸਿੱਧੂ ਦੀਆਂ ਗਤੀਵਿਧੀਆਂ ਵੇਖ ਕੇ ਉਸ ਕੋਲੋਂ ਦੂਰੀ ਬਣਾ ਲਈ ਸੀ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸ਼ੁਰੂ ਤੋਂ ਹੀ ਦੀਪ ਸਿੱਧੂ ਬਾਰੇ ਸੁਚੇਤ ਰਹੀਆਂ। ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦੀਪ ਸਿੱਧੂ ਨੇ ਪਟਿਆਲਾ ਦੇ ਰਾਜਪੁਰਾ ਦੇ ਜੀਟੀ ਰੋਡ 'ਤੇ ਹਰਿਆਣਾ ਸਰਹੱਦ 'ਤੇ ਇੱਕ ਵੱਖਰਾ ਕਿਸਾਨ ਮੋਰਚਾ ਲਗਾਇਆ ਸੀ। ਦੀਪ ਸਿੱਧੂ ਨੇ ਆਪਣੇ ਆਪ ਨੂੰ ਕਿਸਾਨ ਹਿੱਤਾਂ ਦੇ ਆਗੂ ਵਜੋਂ ਸਾਬਿਤ ਕਰਨ ਲਈ ਮੰਚ 'ਤੇ ਕਈ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਪਰ ਕੋਈ ਵੀ ਕਿਸਾਨ ਜਥੇਬੰਦੀ ਦੀਪ ਸਿੱਧੂ ਦੇ ਰਾਜਪੁਰਾ ਮੋਰਚੇ 'ਤੇ ਨਹੀਂ ਆਈ। ਕਿਸਾਨ ਆਗੂ ਯੋਗੇਂਦਰ ਯਾਦਵ ਨੂੰ ਦੀਪ ਸਿੱਧੂ ਨੇ ਵੀ ਆਪਣੇ ਮੋਰਚੇ 'ਤੇ ਆਉਣ ਦਾ ਸੱਦਾ ਦਿੱਤਾ ਸੀ ਪਰ ਯੋਗੇਂਦਰ ਯਾਦਵ ਨੇ ਦੀਪ ਸਿੱਧੂ ਦੀ ਸਟੇਜ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਕਿਸਾਨ ਜਥੇਬੰਦੀਆਂ ਨੇ ਦੋ ਕਾਰਨਾਂ ਕਰਕੇ ਦੀਪ ਸਿੱਧੂ ਤੋਂ ਦੂਰੀ ਬਣਾਈ ਸੀ। ਦੀਪ ਸਿੱਧੂ ਲਗਾਤਾਰ ਖਾਲਿਸਤਾਨ ਦੀ ਗੱਲ ਕਰ ਰਿਹਾ ਸੀ। ਕੁਝ ਖਾਲਿਸਤਾਨੀ ਜਥੇਬੰਦੀਆਂ ਦੇ ਆਗੂ ਵੀ ਉਨ੍ਹਾਂ ਦੇ ਮੰਚ 'ਤੇ ਲਗਾਤਾਰ ਨਜ਼ਰ ਰੱਖ ਰਹੇ ਸਨ ਪਰ ਕਿਸਾਨ ਜਥੇਬੰਦੀਆਂ ਦੇ ਆਗੂ ਹੈਰਾਨ ਸਨ ਕਿ ਦੀਪ ਸਿੱਧੂ, ਜੋ ਖ਼ਾਲਿਸਤਾਨ ਵਿਚਾਰਧਾਰਾ ਰੱਖਦਾ ਹੈ, ਭਾਜਪਾ ਦੇ ਬਹੁਤ ਨੇੜੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦੀਪ ਸਿੱਧੂ ਦੀ ਤਸਵੀਰ ਭਾਜਪਾ ਨਾਲ ਉਸਦੀ ਨੇੜਤਾ ਦੱਸਣ ਲਈ ਕਾਫੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਬਣੇ। ਚੋਣਾਂ ਵਿਚ ਸੰਨੀ ਦਿਓਲ ਦੇ ਨਾਲ ਭਾਜਪਾ ਦੀ ਮੁਹਿੰਮ ਦੀਪ ਸਿੱਧੂ ਨੇ ਸੰਭਾਲੀ ਸੀ।

ਪੱਤਰਕਾਰ ਬੀਬੀ ਨੂੰ ਦਿੱਤੇ ਇੰਟਰਵਿਊ ਦਾ ਮਾਮਲਾ 
ਜਦੋਂ ਕਿਸਾਨ ਜਥੇਬੰਦੀਆਂ ਨੇ ਨਵੰਬਰ ਵਿਚ ਦਿੱਲੀ ਵੱਲ ਵਧਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਦੀਪ ਸਿੱਧੂ ਦਿੱਲੀ ਸਰਹੱਦ ਤੇ ਪਹੁੰਚ ਗਏ। ਦੀਪ ਸਿੱਧੂ ਦਿੱਲੀ ਸਰਹੱਦ ' ਤੇ ਪੁਲਿਸ ਨਾਲ ਬਹਿਸ ਕਰਦੇ ਹੋਏ ਦੇਖੇ ਗਏ। ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਨੂੰ ਦੀਪ ਸਿੱਧੂ ਦੇ ਸਭ ਤੋਂ ਪਹਿਲਾਂ ਦਿੱਲੀ ਸਰਹੱਦ ' ਤੇ ਪਹੁੰਚਣ ਨੂੰ ਲੈ ਕੇ ਹੈਰਾਨੀ ਹੋਈ ਕਿਉਂਕਿ ਪੰਜਾਬ ਤੋਂ ਹਰਿਆਣਾ ਵਿੱਚ ਦਾਖ਼ਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਹਰਿਆਣਾ ਪੁਲਿਸ ਵਿੱਚ ਟਕਰਾਅ ਹੋ ਗਿਆ ਸੀ। ਰਸਤੇ ਵਿੱਚ ਕਈ ਥਾਵਾਂ ' ਤੇ ਪੁਲਿਸ ਅਤੇ ਕਿਸਾਨਾਂ ਵਿੱਚ ਝੜਪ ਹੋਈ ਪਰ ਦੀਪ ਸਿੱਧੂ ਨੇ ਆਸਾਨੀ ਨਾਲ ਹਰਿਆਣਾ ਪਾਰ ਕੀਤਾ ਅਤੇ ਸਿੱਧਾ ਦਿੱਲੀ ਸਰਹੱਦ ' ਤੇ ਪਹੁੰਚ ਗਿਆ। ਦਿੱਲੀ ਸਰਹੱਦ 'ਤੇ ਦੀਪ ਸਿੱਧੂ ਨੇ ਸਭ ਤੋਂ ਪਹਿਲਾਂ ਇੱਕ ਮਸ਼ਹੂਰ ਪੱਤਰਕਾਰ ਬੀਬੀ ਨਾਲ ਯੂ.ਟਿਊਬ ਚੈਨਲ 'ਤੇ ਮੁਲਾਕਾਤ ਕੀਤੀ ਤਾਂ ਜੋ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਇੰਟਰਵਿਊ ਵਿਚ ਉਨ੍ਹਾਂ ਨੇ ਖ਼ਾਲਿਸਤਾਨ ਬਾਰੇ ਗੱਲ ਕੀਤੀ, ਜੋ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਵਾਲੀ ਸੀ। ਦੀਪ ਸਿੱਧੂ ਦੀ ਇੰਟਰਵਿਊ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚੌਕਸ ਹੋ ਗਈਆਂ। ਦੀਪ ਸਿੱਧੂ ਨੇ ਇਕ ਪੱਤਰਕਾਰ ਬੀਬੀ ਨੂੰ ਦਿੱਤੇ ਇੰਟਰਵਿਊ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਹ ਕਿਸਾਨ ਲਹਿਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਸੀ।

ਇਹ ਵੀ ਪੜ੍ਹੋਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਹਰਿਆਣਾ ਦੇ ਕਿਸਾਨਾਂ ਦਾ ਸਹਿਯੋਗ
ਹਰਿਆਣਾ ਦੇ ਕਿਸਾਨ ਹਰਿਆਣਾ ਸਰਹੱਦ ਤੇ ਬੈਠੇ ਪੰਜਾਬ ਦੇ ਕਿਸਾਨਾਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਸਿੱਖ ਲਹਿਰ ਜਾਂ ਪੰਜਾਬ ਅੰਦੋਲਨ ਦਾ ਰੰਗ ਦੇਣ ਤੋਂ ਗੁਰੇਜ਼ ਕੀਤਾ। ਕਿਸਾਨ ਸ਼ੁਰੂ ਤੋਂ ਹੀ ਉਹ ਅੰਦੋਲਨ ਨੂੰ ਰਾਸ਼ਟਰੀ ਕਿਸਾਨ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਦੀਪ ਸਿੱਧੂ ਕਿਸਾਨ ਅੰਦੋਲਨ ਨੂੰ ਧਾਰਮਿਕ ਰੰਗ ਦਿੰਦੇ ਰਹੇ। ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਹਰਿਆਣਾ ਦੀ ਸਰਹੱਦ 'ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਲਈ ਧੰਨਵਾਦ ਕਰਦੀਆਂ ਰਹੀਆਂ।ਦੀਪ ਸਿੱਧੂ ਦੀ ਲਹਿਰ ਲਗਾਤਾਰ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਲਈ ਪਰੇਸ਼ਾਨੀ ਬਣੀ ਰਹੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਪਰੇਸ਼ਾਨ ਸਨ। ਦਰਅਸਲ ਹਰਿਆਣਾ ਵਿਚ ਕਿਸਾਨ ਹਿੰਦੂ ਹੈ ਅਤੇ ਉਹ ਪੰਜਾਬ ਦੇ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ, ਇਸ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਡਰ ਸੀ ਕਿ ਦੀਪ ਸਿੱਧੂ ਅੰਦੋਲਨ ਨੂੰ ਨੁਕਸਾਨ ਪਹੁੰਚਾਏਗਾ। ਹਰਿਆਣਾ ਦੇ ਕਿਸਾਨ ਪੰਜਾਬ ਨਾਲ ਆਪਣੇ ਸਾਰੇ ਮਤਭੇਦ ਭੁੱਲ ਗਏ ਹਨ ਅਤੇ ਹਰ ਤਰ੍ਹਾਂ ਨਾਲ ਅੰਦੋਲਨ ਦਾ ਸਮਰਥਨ ਕਰਦੇ ਹਨ।

ਪੱਤਰਕਾਰਾਂ ਦੀ ਰਾਏ
ਦਿੱਲੀ ਸਰਹੱਦ 'ਤੇ ਅੰਦੋਲਨ ਦੀ ਕਵਰੇਜ ਕਰ ਰਹੇ ਪੱਤਰਕਾਰ ਅਨੁਸਾਰ, ਅਕਸਰ ਹੀ ਦੀਪ ਸਿੱਧੂ ਨਾਲ ਨੌਜਵਾਨਾਂ ਦੀ ਭੀੜ ਹੁੰਦੀ ਸੀ। ਇਨ੍ਹਾਂ ਵਿਚੋਂ ਕਈਆਂ ਕੋਲ ਮਹਿੰਗੀਆਂ ਗੱਡੀਆਂ ਵੀ ਸਨ। ਉਹ ਪੱਤਰਕਾਰਾਂ ਨੂੰ ਆਪਣੀਆਂ ਗੱਡੀਆਂ ਰਾਹੀਂ ਛੱਡਣ ਦੀ ਪੇਸ਼ਕਸ਼ ਕਰਦੇ ਸਨ। ਜੇ ਪੱਤਰਕਾਰ ਉਨ੍ਹਾਂ ਦੀ ਕਾਰ ਵਿਚ ਬੈਠ ਜਾਂਦੇ ਤਾਂ ਮੁੰਡੇ ਪੱਤਰਕਾਰਾਂ ਨੂੰ ਵੀ ਸ਼ਰਾਬ ਆਫ਼ਰ ਕਰਦੇ। ਬਹੁਤ ਸਾਰੇ ਪੱਤਰਕਾਰਾਂ ਲਈ ਦੀਪ ਸਿੱਧੂ ਨੇ ਗੱਡੀਆਂ ਦੀ ਸੇਵਾ ਵੀ ਕੀਤੀ। ਅੰਦੋਲਨ ਦੀ ਕਵਰੇਜ ਕਰ ਰਹੇ ਇਕ ਪੱਤਰਕਾਰ ਅਨੁਸਾਰ, ਉਹ ਹੈਰਾਨ ਸਨ ਕਿ ਐਨਾ ਪੈਸਾ ਇਨ੍ਹਾਂ ਮੁੰਡਿਆਂ ਅਤੇ ਉਨ੍ਹਾਂ ਦੇ ਨੇਤਾਵਾਂ, ਦੀਪ ਸਿੱਧੂ ਕੋਲ ਕਿੱਥੋਂ ਆ ਰਿਹਾ ਹੈ, ਜੋ ਇੰਨੀਆਂ ਮਹਿੰਗੀਆਂ ਗੱਡੀਆਂ ਦੌੜਾ ਰਹੇ ਹਨ? ਇੰਨਾ ਹੀ ਨਹੀਂ, ਦੀਪ ਸਿੱਧੂ ਅਤੇ ਉਸ ਦੇ ਸਮਰਥਕਾਂ ਨੇ ਦਿੱਲੀ ਦੇ ਮਹਿੰਗੇ ਹੋਟਲਾਂ ਵਿਚ ਕਈ ਕਮਰੇ ਬੁੱਕ ਕੀਤੇ ਹਨ। ਇਕ ਪੱਤਰਕਾਰ ਅਨੁਸਾਰ ਅੰਦੋਲਨ ਵਾਲੀ ਥਾਂ 'ਤੇ ਇਕ ਸ਼ਾਪਿੰਗ ਮਾਲ ਵਿੱਚ ਦੀਪ ਸਿੱਧੂ ਲਗਾਤਾਰ ਬੈਠਾ ਰਿਹਾ, ਜਿੱਥੇ ਕੁਝ ਵੱਡੇ ਕਾਰਪੋਰੇਟ ਹਾਊਸਾਂ ਦੇ ਅਧਿਕਾਰੀ ਵੀ ਉਸ ਨਾਲ ਬੈਠਦੇ।  ਦਿਲਚਸਪ ਸਥਿਤੀ ਉਦੋਂ ਪੈਦਾ ਹੋਈ ਜਦੋਂ ਕਿਸਾਨਾਂ ਨੇ ਅਡਾਨੀ ਅਤੇ ਅੰਬਾਨੀ ਦੇ ਬਾਈਕਾਟ ਬਾਰੇ ਗੱਲ ਸ਼ੁਰੂ ਕੀਤੀ। ਦੀਪ ਸਿੱਧੂ ਨੇ ਕਿਸਾਨ ਜਥੇਬੰਦੀਆਂ ਦੇ ਇਸ ਸਟੈਂਡ ਦਾ ਵਿਰੋਧ ਕੀਤਾ। ਦੀਪ ਸਿੱਧੂ ਨੇ ਦਲੀਲ ਦਿੱਤੀ ਕਿ ਅਡਾਨੀ ਅਤੇ ਅੰਬਾਨੀ ਪੰਜਾਬ ਦੇ ਹਿੱਤ ਵਿੱਚ ਹਨ। ਇਕ ਪੱਤਰਕਾਰ ਅਨੁਸਾਰ ਦੀਪ ਸਿੱਧੂ ਨੇ ਸਰਕਾਰ ਦੀ ਉਸ ਪੇਸ਼ਕਸ਼ ਦੀ ਵੀ ਹਮਾਇਤ ਕੀਤੀ ਜਿਸ ਵਿਚ ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਵਿਚ ਸੋਧਾਂ ਦੀ ਗੱਲ ਕੀਤੀ ਸੀ। ਇੰਨਾ ਹੀ ਨਹੀਂ, ਦੀਪ ਸਿੱਧੂ ਨੇ ਇਕ ਯੂ.ਟਿਊਬ ਚੈਨਲ ਵੀ ਸ਼ੁਰੂ ਕੀਤਾ, ਜੋ ਲਗਾਤਾਰ ਕਿਸਾਨ ਅੰਦੋਲਨ ਨੂੰ ਆਪਣੇ ਅੰਦਾਜ਼ ਵਿਚ ਕਵਰ ਕਰ ਰਿਹਾ ਸੀ।

ਨੋਟ:ਕਿਸਾਨ ਅੰਦੋਲਨ ਵਿੱਚ ਦੀਪ ਸਿੱਧੂ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਵੇਖਦੇ ਹੋ? 


Harnek Seechewal

Content Editor

Related News