ਡਬਲ ਇੰਜਣ ਸਰਕਾਰ ਦਾ ਫਰਕ ਪੈਂਦਾ ਹੈ : ਸਮ੍ਰਿਤੀ ਇਰਾਨੀ

Sunday, Sep 18, 2022 - 12:44 PM (IST)

ਡਬਲ ਇੰਜਣ ਸਰਕਾਰ ਦਾ ਫਰਕ ਪੈਂਦਾ ਹੈ : ਸਮ੍ਰਿਤੀ ਇਰਾਨੀ

ਰਾਮਪੁਰ ਬੁਸ਼ਹਿਰ (ਨੋਗਲ)-‘‘ਡਬਲ ਇੰਜਣ ਸਰਕਾਰ ਨਾਲ ਫਰਕ ਪੈਂਦਾ ਹੈ ਅਤੇ ਇਸ ਦਾ ਫਰਕ ਸਾਫ ਹੈ। ਅਸੀਂ ਬਿਲਾਸਪੁਰ ’ਚ ਏਮਜ਼, ਊਨਾ ’ਚ ਪੀ. ਜੀ. ਆਈ. ਸੈਂਟਰ, ਨਾਲਾਗੜ੍ਹ ’ਚ ਮੈਡੀਕਲ ਡਿਵਾਈਸ ਪਾਰਕ ਅਤੇ ਊਨਾ ’ਚ ਬਲਕ ਡਰੱਗ ਪਾਰਕ ਦਿੱਤਾ। ਕਾਂਗਰਸ ਨੂੰ ਦੇਖਣਾ ਚਾਹੀਦਾ ਹੈ ਕਿ ਡਬਲ ਇੰਜਣ ਵਾਲੀ ਸਰਕਾਰ ਨੇ ਹਿਮਾਚਲ ਨੂੰ ਕੀ ਦਿੱਤਾ ਹੈ।’’ ਇਹ ਗੱਲਾਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਆਖੀਆਂ।

‘ਨਾਰੀ ਨੂੰ ਨਮਨ’ ਸੰਮੇਲਨ ’ਚ ਪੁੱਜੀ ਕੇਂਦਰੀ ਮੰਤਰੀ ਨੇ ਕਿਹਾ ਕਿ ਆਲੋਚਨਾ ਕਰਨੀ ਤਾਂ ਸੌਖੀ ਹੈ ਪਰ ਸ਼ਲਾਘਾ ਕਰਨੀ ਮੁਸ਼ਕਿਲ। ਭਾਜਪਾ ਦੇਸ਼ ਦੇ ਲੋਕਾਂ ਲਈ ਕੰਮ ਕਰ ਰਹੀ ਹੈ, ਜਦਕਿ ਕਾਂਗਰਸ ਆਰਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ’ਚ ਡਬਲ ਇੰਜਣ ਸਰਕਾਰ ਨੇ ਸੂਬੇ ਦੇ ਵਿਕਾਸ ਦੀ ਗਾਥਾ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ ਹੈ। ਕੇਂਦਰ ਦੀ ਮੋਦੀ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਦੀ ਜੈ ਰਾਮ ਸਰਕਾਰ ਨੇ ਮਿਲ ਕੇ ਸੂਬੇ ਦੀ ਸਮੁੱਚੀ ਤਰੱਕੀ ਨੂੰ ਰਫ਼ਤਾਰ ਦੇਣ ਲਈ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੁੜ ਸੱਤਾ ’ਚ ਆਉਣ ਦੀ ਕੋਈ ਗੁੰਜਾਇਸ਼ ਨਹੀਂ ਹੈ।

ਸਮ੍ਰਿਤੀ ਇਰਾਨੀ ਨੇ ਕਿਹਾ ਕਿ ਇਹ ਕਾਂਗਰਸ ਦਾ ਕਲਚਰ ਹੈ ਕਿ ਉਹ ਆਪਣੀ ਗੱਲ ’ਤੇ ਕਾਇਮ ਨਹੀਂ ਰਹਿੰਦੀ, ਉਹ ਜੋ ਕਹਿੰਦੀ ਹੈ, ਉਸ ਨੂੰ ਕਦੇ ਪੂਰਾ ਨਹੀਂ ਕਰਦੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਕਾਂਗਰਸੀ ਨੇਤਾ ਕਾਂਗਰਸ ਛੱਡ ਰਹੇ ਹਨ ਅਤੇ ਹਾਲ ਹੀ ’ਚ ਬਿਲਾਸਪੁਰ ਦੇ ਰਹਿਣ ਵਾਲੇ ਕਾਂਗਰਸ ਨੇਤਾ ਰਾਮਲਾਲ ਠਾਕੁਰ ਨੇ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਪੇਸ਼ ਕੀਤਾ ਹੈ। ਰਾਮਲਾਲ ਠਾਕੁਰ ਨੇ ਵੀ ਮੰਨਿਆ ਕਿ ਕਾਂਗਰਸ ਦਿਸ਼ਾਹੀਣ ਅਤੇ ਨੇਤਾ ਹੀਣ ਹੈ ਅਤੇ ਹਿਮਾਚਲ ’ਚ ਇਸ ਪਾਰਟੀ ’ਚ ਮੁੱਖ ਮੰਤਰੀ ਅਹੁਦੇ ਦੇ ਬਹੁਤ ਸਾਰੇ ਉਮੀਦਵਾਰ ਹਨ। ਉਂਝ ਇਸ ਘਟਨਾ ਨਾਲ ਕਾਂਗਰਸ ਦੀ ਸਥਿਤੀ ਪੂਰੀ ਤਰ੍ਹਾਂ ਸਾਫ ਹੋ ਗਈ ਹੈ।


 


author

Tanu

Content Editor

Related News