''ਰਾਮਾਇਣ'' ਦੀ ਵਾਪਸੀ ਨਾਲ ਦੂਰਦਰਸ਼ਨ ਨੂੰ ਮਿਲੀ ਖੁਸ਼ਖਬਰੀ, ਬਣਾਇਆ ਰਿਕਾਰਡ

Thursday, Apr 02, 2020 - 08:40 PM (IST)

''ਰਾਮਾਇਣ'' ਦੀ ਵਾਪਸੀ ਨਾਲ ਦੂਰਦਰਸ਼ਨ ਨੂੰ ਮਿਲੀ ਖੁਸ਼ਖਬਰੀ, ਬਣਾਇਆ ਰਿਕਾਰਡ

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਪੀ. ਐੱਮ. ਨਰਿੰਦਰ ਮੋਦੀ ਨੇ ਲਾਕਡਾਊਨ ਦੇ ਆਦੇਸ਼ ਦਿੱਤੇ ਸਨ, ਜੋ 15 ਅਪ੍ਰੈਲ ਤਕ ਜਾਰੀ ਰਹੇਗਾ। ਨਾਲ ਹੀ ਲਾਕਡਾਊਨ ਦੇ ਬਾਅਦ 80 ਤੇ 90 ਦਹਾਕੇ ਦੇ ਕੁਝ ਮਸ਼ਹੂਰ ਪ੍ਰੋਗਰਾਮਾਂ ਦੀ ਵੀ ਦੂਰਦਰਸ਼ਨ 'ਤੇ ਵਾਪਸੀ ਕਰਵਾ ਦਿੱਤੀ ਗਈ। ਇਸ ਲਿਸਟ 'ਚ ਮਹਾਭਾਰਤ, ਰਾਮਾਇਣ, ਬੋਮਕੇਸ਼ ਬਕਸ਼ੀ ਤੇ ਸਰਕਸ ਵਰਗੇ ਸ਼ੋਅ ਸ਼ਾਮਲ ਰਹੇ। ਅਜਿਹੇ 'ਚ ਇਕ ਪਾਸੇ ਇਸ ਟੀ. ਵੀ. ਸ਼ੋਅ ਨਾਲ ਦਰਸ਼ਕਾਂ ਨੂੰ ਖੁਸ਼ੀ ਮਿਲੀ ਹੈ ਤਾਂ ਨਾਲ ਹੀ ਚੈਨਲ ਦੇ ਲਈ ਵੀ ਖੁਸ਼ਖਬਰੀ ਆਈ ਹੈ।


ਦਰਅਸਲ ਪ੍ਰਸਾਰ ਭਾਰਤੀ ਦੇ ਸੀ. ਈ. ਓ. ਸ਼ਸ਼ੀ ਸ਼ੇਖਰ ਨੇ ਇਕ ਟਵੀਟ ਦੇ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਦੂਰਦਰਸ਼ਨ 'ਤੇ ਦੋਬਾਰਾ ਪ੍ਰਸਾਰਣ ਦੇ ਨਾਲ ਹੀ ਰਾਮਾਇਣ ਨੇ ਹਿੰਦੀ ਜੀ. ਈ. ਸੀ. (ਜਨਰਲ ਮਨੋਰੰਜਨ ਚੈਨਲ) ਸ਼ੋਅ ਦੇ ਤਹਿਤ 2015 ਤੋਂ ਬਾਅਦ ਹੁਣ ਤਕ ਦੀ ਸਭ ਤੋਂ ਜ਼ਿਆਦਾ ਰੇਂਟਿੰਗ ਹੋਈ ਹੈ। ਸ਼ੇਖਰ ਨੇ ਬਾਰਕ ਨੂੰ ਆਪਣਾ ਸਰੋਤ ਦੱਸਿਆ ਹੈ। ਅਜਿਹੇ 'ਚ ਸਾਫ ਹੈ ਕਿ ਰਾਮਾਇਣ ਦੀ ਵਜ੍ਹਾ ਨਾਲ ਦੂਰਦਰਸ਼ਨ ਨੇ ਵੀ ਇਕ ਰਿਕਾਰਡ ਬਣਾ ਦਿੱਤਾ ਹੈ।


author

Gurdeep Singh

Content Editor

Related News