ਦੇਸ਼ ''ਚ ਪਹਿਲੀ ਵਾਰ ਖੁੱਲ੍ਹਣ ਜਾ ਰਹੀ ਹੈ ਗਧੀ ਦੇ ਦੁੱਧ ਦੀ ਡੇਅਰੀ, ਜਾਣੋ ਲਾਭ ਅਤੇ ਕੀਮਤ

09/06/2020 6:59:18 PM

ਹਿਸਾਰ— ਸਾਡੇ ਦੇਸ਼ 'ਚ ਡੇਅਰੀ ਦੇ ਧੰਦੇ ਨੂੰ ਕਾਫੀ ਪ੍ਰਫੂਲਿਤ ਕੀਤਾ ਜਾ ਰਿਹਾ ਹੈ। ਹੁਣ ਤੱਕ ਤੁਸੀਂ ਗਾਂ, ਮੱਝ, ਬੱਕਰੀ, ਊਠ ਦੇ ਦੁੱਧ ਬਾਰੇ ਤਾਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਗਧੀ ਦੇ ਦੁੱਧ ਬਾਰੇ ਸੁਣਿਆ ਹੈ? ਹੈਰਾਨ ਹੋ ਗਏ ਨਾ। ਜੀ ਹਾਂ ਹੁਣ ਇਹ ਤੁਹਾਨੂੰ ਆਮ ਤੌਰ 'ਤੇ ਸੁਣਨ ਨੂੰ ਮਿਲੇਗਾ, ਕਿਉਂਕਿ ਹਰਿਆਣਾ ਦੇ ਹਿਸਾਰ 'ਚ ਗਧੀਆਂ ਦੇ ਦੁੱਧ ਲਈ ਡੇਅਰੀ ਸਥਾਪਤ ਕੀਤੀ ਜਾ ਰਹੀ ਹੈ। ਇਸ ਲਈ ਬਕਾਇਦਾ ਇੰਡੀਅਨ ਹਾਰਸ ਰਿਸਰਚ ਸੈਂਟਰ (ਐਨ.ਆਰ.ਸੀ.ਈ.) ਨੇ ਆਪਣੀ ਕਮਰ ਕੱਸ ਲਈ ਹੈ।

ਪਹਿਲੀ ਵਾਰ ਗਧੀ ਦੇ ਦੁੱਧ ਲਈ ਡੇਅਰੀ—
ਐਨ. ਆਰ . ਸੀ. ਈ. 'ਹਲਾਰੀ ਨਸਲ' ਦੀ ਗਧੀ ਦੀ ਡੇਅਰੀ ਸਥਾਪਤ ਕਰੇਗੀ। ਇਸ ਉਦੇਸ਼ ਲਈ 10 ਗਧੀਆਂ ਨਾਲ ਇਸ ਡੇਅਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਪ੍ਰਜਨਨ ਐਨ. ਆਰ . ਸੀ. ਈ.  ਵੱਲੋਂ ਕੀਤਾ ਜਾ ਰਿਹਾ ਹੈ। ਗਧੀ ਦਾ ਦੁੱਧ ਮਨੁੱਖੀ ਸਰੀਰ ਲਈ ਚੰਗਾ ਹੈ ਅਤੇ ਪ੍ਰਤੀਰੋਧਕ ਸ਼ਕਤੀ ਯਾਨੀ ਕਿ ਇਮਿਊਨਿਟੀ ਸਿਸਟਮ ਨੂੰ ਵਧਾਉਣ ਵਾਲਾ ਸਾਬਤ ਹੁੰਦਾ ਹੈ। ਮੁੱਖ ਰੂਪ ਨਾਲ ਹਲਾਰੀ ਨਸਲ ਦੀ ਗਧੀ ਗੁਜਰਾਤ 'ਚ ਪਾਈ ਜਾਂਦੀ ਹੈ। ਇਸ ਵਿਚ ਦਵਾਈਆਂ ਲਈ ਮਹੱਤਵਪੂਰਨ ਤੱਤ ਪਾਏ ਜਾਂਦੇ ਹਨ। ਮਾਹਰਾਂ ਮੁਤਾਬਕ ਗਧੀ ਦਾ ਦੁੱਧ ਕੈਂਸਰ, ਐਲਰਜੀ ਅਤੇ ਮੋਟਾਪੇ ਨਾਲ ਲੜਨ 'ਚ ਮਦਦ ਕਰਦਾ ਹੈ।

ਗਧੀ ਦਾ ਦੁੱਧ ਸਿਹਤ ਲਈ ਢੁੱਕਵਾਂ—
ਆਮ ਤੌਰ 'ਤੇ ਬੱਚੇ ਗਾਂ, ਮੱਝ ਦੇ ਦੁੱਧ ਤੋਂ ਐਲਰਜੀ ਦੀ ਸ਼ਿਕਾਇਤ ਕਰਦੇ ਹਨ ਪਰ ਹਲਾਰੀ ਨਸਲ ਦੀ ਗਧੀ ਦੇ ਦੁੱਧ 'ਚ ਐਲਰਜੀ ਨਹੀਂ ਮਿਲਦੀ। ਦੁੱਧ ਬੱਚਿਆਂ ਲਈ ਢੁਕਵਾਂ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨਾਲ ਵਾਇਰਸ ਜਾਂ ਐਲਰਜੀ ਨਹੀਂ ਹੁੰਦੀ। ਗਧੀ ਦੇ ਦੁੱਧ 'ਚ ਬਹੁਤ ਸਾਰੇ ਐਂਟੀ-ਆਕਸੀਡੈਂਟ ਅਤੇ ਐਂਟੀ-ਏਜਿੰਗ ਤੱਤ ਪਾਏ ਜਾਂਦੇ ਹਨ। ਖ਼ਬਰਾਂ ਅਨੁਸਾਰ ਹਲਾਰੀ ਨਸਲ ਦੀ ਗਧੀ ਦੇ ਇਕ ਲੀਟਰ ਦੁੱਧ ਦੀ ਕੀਮਤ ਸੱਤ ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।


Tanu

Content Editor

Related News