ਪੀ.ਐੱਮ. ਮੋਦੀ ਦੀ ਸੁਰੱਖਿਆ ਟਰੰਪ ਵਾਂਗ ਹੋਈ ਮਜ਼ਬੂਤ, ''ਏਅਰ ਇੰਡੀਆ ਵਨ'' ਬਣ ਕੇ ਤਿਆਰ

06/03/2020 6:35:10 PM

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਂਗ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਜ਼ਮੀਨ ਦੇ ਨਾਲ-ਨਾਲ ਹੁਣ ਹਵਾ ਵਿਚ ਵੀ ਮਜ਼ਬੂਤ ਹੋਣ ਜਾ ਰਹੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੀ.ਐੱਮ. ਨਰਿੰਦਰ ਮੋਦੀ ਦੇ ਲਈ ਸੁਪਰਜੈੱਟ 'ਏਅਰ ਇੰਡੀਆ ਵਨ' ਅਮਰੀਕਾ ਵਿਚ ਬਣ ਕੇ ਤਿਆਰ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਮਹੀਨੇ ਏਅਰ ਇੰਡੀਆ ਵਨ ਜਹਾਜ਼ ਨੂੰ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ। ਪੀ.ਐੱਮ. ਮੋਦੀ ਦੇ ਇਸ ਸੁਪਰ ਜੈੱਟ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਏਅਰਫੋਰਸ ਵਨ ਦੀ ਤਰ੍ਹਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਹ ਇਕ ਤਰ੍ਹਾਂ ਨਾਲ ਹਵਾ ਵਿਚ 'ਉੱਡਦੇ ਕਿਲ੍ਹੇ' ਵਾਂਗ ਹੈ।

ਪੀ.ਐੱਮ. ਮੋਦੀ ਅਤੇ ਰਾਸ਼ਟਪਰਤੀ ਰਾਮਨਾਥ ਕੋਵਿੰਦ ਨੂੰ ਲਿਜਾਣ ਲਈ ਏਅਰ ਇੰਡੀਆ ਦੇ ਦੋ ਬਿਲਕੁੱਲ ਨਵੇਂ ਬੋਇੰਗ 777-300 ਜਹਾਜ਼ਾਂ ਨੂੰ ਪਿਛਲੇ ਦਿਨੀਂ ਖਰੀਦਿਆ ਗਿਆ ਸੀ। ਇਸ ਜਹਾਜ਼ ਵਿਚ ਸੁਰੱਖਿਆ ਦੇ ਲਿਹਾਜ ਨਾਲ ਹੁਣ ਕਾਫ਼ੀ ਤਬਦੀਲੀਆਂ ਕੀਤੀਆਂ ਗਈਆਂ ਹਨ। ਭਾਰਤ ਨੇ ਦੇਸੀ 'ਏਅਰਫੋਰਸ ਵਨ' ਦੇ ਲਈ ਅਮਰੀਕਾ ਦੇ ਨਾਲ 1,300 ਕਰੋੜ ਰੁਪਏ ਦਾ ਸਮਝੌਤਾ ਕੀਤਾ ਗਿਆ ਸੀ। ਇਸ ਦੇ ਤਹਿਤ 2 ਸੈਲਫ ਪ੍ਰੋਟੈਕਸ਼ਨ ਸੂਟ ਖਰੀਦੇ ਗਏ ਹਨ। ਇਹਨਾਂ ਸੂਟਾਂ ਨੂੰ ਏਅਰ ਇੰਡੀਆ ਵਨ ਜਹਾਜ਼ਾਂ ਵਿਚ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 2 ਵਿਚੋਂ ਇਕ ਜਹਾਜ਼ ਬਣ ਕੇ ਤਿਆਰ ਹੋ ਗਿਆ ਹੈ ਅਤੇ ਉਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ।

 

ਟਰੰਪ ਦੇ ਏਅਰਫੋਰਸ ਵਨ ਦੀ ਤਰ੍ਹਾਂ ਹੈ ਮੋਦੀ ਦੇ ਜਹਾਜ਼ ਦੀ ਸੁਰੱਖਿਆ
ਪੀ.ਐੱਮ ਨਰਿੰਦਰ ਮੋਦੀ ਦਾ ਇਹ ਅਤੀ ਆਧੁਨਿਕ ਬੋਇੰਗ-777 ਜਹਾਜ਼ ਪੂਰੀ ਤਰ੍ਹਾਂ ਨਾਲ ਏਕੀਕ੍ਰਿਤ ਮਿਜ਼ਾਈਲ ਡਿਫੈਂਸ ਸਿਸਟਮ ਨਾਲ ਲੈਸ ਹੈ। ਇਸ ਵਿਚ ਖਾਸ ਸੈਂਸਰ ਲੱਗੇ ਹਨ ਜੋ ਮਿਜ਼ਾਈਲ ਹਮਲੇ ਦੀ ਤੁਰੰਤ ਸੂਚਨਾ ਦੇ ਦੇਣਗੇ। ਇਸ ਦੇ ਬਾਅਦ ਡਿਫੈਂਸਿਵ ਇਲੈਕਟ੍ਰਨਿਕ ਵਾਰਏਅਰ ਸਿਸਟਮ ਐਕਟਿਵ ਹੋ ਜਾਵੇਗਾ। ਇਸ ਡਿਫੈਂਸ ਸਿਸਟਮ ਵਿਚ ਇੰਫਰਾ ਰੈੱਡ ਸਿਸਟਮ, ਡਿਜੀਟਲ ਰੇਡੀਓ ਫ੍ਰੀਕਵੈਂਸੀ ਜੈਮਰ ਆਦਿ ਲੱਗੇ ਹੋਏ ਹਨ। ਇਹ ਸਹੂਲਤਾਂ ਕੁਝ ਉਸੇ ਤਰ੍ਹਾਂ ਦੀਆਂ ਹੋਣਗੀਆਂ ਜਿਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਹਾਜ਼ ਵਿਚ ਲੱਗੀਆਂ ਹੋਈਆਂ ਹਨ। ਭਾਵੇਂਕਿ ਟਰੰਪ ਦਾ ਜਹਾਜ਼ ਕਈ ਮਾਮਲਿਆਂ ਵਿਚ ਏਅਰ ਇੰਡੀਆ ਵਨ ਤੋਂ ਕਾਫੀ ਜ਼ਿਆਦਾ ਉਨੱਤ ਹੈ।ਇਸ ਜਹਾਜ਼ ਦੀ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ।

26 ਸਾਲ ਪੁਰਾਣੇ ਜੈੱਟ ਦੀ ਜਗ੍ਹਾ ਲੈਣਗੇ ਨਵੇਂ ਸੁਪਰਜੈੱਟ
ਨਵੇਂ ਬਣਾਏ ਜਾ ਰਹੇ ਸੁਪਰਜੈੱਟ 26 ਸਾਲ ਪੁਰਾਣੇ ਏਅਰ ਇੰਡੀਆ ਵਨ ਦੀ ਜਗ੍ਹਾ ਲੈਣਗੇ। ਬੋਇੰਗ-777 ਇਸੇ ਮਹੀਨੇ ਵਿਚ ਭਾਰਤ ਆ ਜਾਵੇਗਾ। ਬੋਇੰਗ ਨੇ ਦੋ 777-330 ER ਜਹਾਜ਼ਾਂ ਦੀ ਪਿਛਲੇ ਸਾਲ ਜਨਵਰੀ ਮਹੀਨੇ ਵਿਚ ਹੀ ਡਿਲੀਵਰੀ ਕਰ ਦਿੱਤੀ ਸੀ। ਦੋਵੇਂ ਜਹਾਜ਼ਾਂ ਨੂੰ ਅਤੀ ਆਧੁਨਿਕ ਸੁਰੱਖਿਆ ਕਵਰ ਦੇਣ ਦੇ ਲਈ ਵਾਪਸ ਅਮਰੀਕਾ ਭੇਜ ਦਿੱਤਾ ਗਿਆ ਸੀ। ਹੁਣ ਇਹਨਾਂ ਜਹਾਜ਼ਾਂ ਵਿਚ ਅਮਰੀਕਾ ਦੇ ਡਲਾਸ ਸਟੇਟ ਸਥਿਤ ਫੋਰਟ ਵਰਥ ਵਿਚ ਐਡਵਾਂਸਡ ਸਿਕਓਰਿਟੀ ਫੀਚਰਸ ਜੋੜੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਜੋੜਨ ਦਾ ਸੌਦਾ ਟਰੰਪ ਦੀ ਯਾਤਰਾ ਦੇ ਦੌਰਾਨ ਹੋਇਆ ਸੀ। ਇਹਨਾਂ ਜਹਾਜ਼ਾਂ ਦੇ ਆਉਣ ਦੇ ਬਾਅਦ ਪੀ.ਐੱਮ. ਮੋਦੀ ਹੋਰ ਜ਼ਿਆਦਾ ਸੁਰੱਖਿਅਤ ਅਤੇ ਆਰਾਮਦਾਇਕ ਤਰੀਕੇ ਨਾਲ ਯਾਤਰਾ ਕਰ ਸਕਣਗੇ।

ਜਹਾਜ਼ ਦੀ ਹੈ ਇਹ ਖਾਸੀਅਤ
ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਜਹਾਜ਼ ਏਅਰਫੋਰਸ ਵਨ 35,000 ਫੁੱਟ ਦੀ ਉੱਚਾਈ 'ਤੇ 1,013 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉਡਾਣ ਭਰ ਸਕਦਾ ਹੈ। ਇਕ ਵਾਰ ਵਿਚ ਇਹ ਜਹਾਜ਼ 6,800 ਮੀਲ ਦੀ ਦੂਰੀ ਤੈਅ ਕਰ ਸਕਦਾ ਹੈ। ਜਹਾਜ਼ ਵੱਧ ਤੋਂ ਵੱਧ 45,100 ਫੁੱਟ ਦੀ ਉੱਚਾਈ ਤੱਕ ਉਡਾਣ ਭਰ ਸਕਦਾ ਹੈ। ਇਸ ਜਹਾਜ਼ ਦੀ ਉਡਾਣ ਦੌਰਾਨ ਪ੍ਰਤੀ ਘੰਟਾ 1,81,000 ਡਾਲਰ (ਕਰੀਬ 1 ਕਰੋੜ 30 ਲੱਖ ਰੁਪਏ) ਦੀ ਲਾਗਤ ਆਉਂਦੀ ਹੈ ਉੱਥੇ ਪੀ.ਐੱਮ ਮੋਦੀ ਦਾ ਨਵਾਂ ਜਹਾਜ਼ ਕਰੀਬ 900 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉਡਾਣ ਭਰੇਗਾ।


Vandana

Content Editor

Related News